ਨਬੀ ਕਰੀਮ ﷺ ਹਰ ਹਾਲਤ ਵਿੱਚ ਅੱਲਾਹ ਦਾ ਜਿਕਰ ਕਰਦੇ ਰਹਿੰਦੇ ਸਨ।

ਨਬੀ ਕਰੀਮ ﷺ ਹਰ ਹਾਲਤ ਵਿੱਚ ਅੱਲਾਹ ਦਾ ਜਿਕਰ ਕਰਦੇ ਰਹਿੰਦੇ ਸਨ।

ਹਜ਼ਰਤ ਆਈਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਨਬੀ ਕਰੀਮ ﷺ ਹਰ ਹਾਲਤ ਵਿੱਚ ਅੱਲਾਹ ਦਾ ਜਿਕਰ ਕਰਦੇ ਰਹਿੰਦੇ ਸਨ।

[صحيح] [رواه مسلم]

الشرح

ਉਮ੍ਹਤ ਦੀ ਮਾਂ ਹਜ਼ਰਤ ਆਈਸ਼ਾ ਰਜ਼ੀਅੱਲਾਹੁ ਅਨਹਾ ਖ਼ਬਰ ਦਿੰਦੀ ਹਨ ਕਿ ਨਬੀ ਅਕਰਮ ﷺ ਅੱਲਾਹ ਤਆਲਾ ਦੇ ਜ਼ਿਕਰ 'ਚ ਬਹੁਤ ਹੀ ਪਾਬੰਦ ਅਤੇ ਲੱਗਨ ਵਾਲੇ ਸਨ, ਅਤੇ ਉਹ ਹਰ ਵਕਤ, ਹਰ ਥਾਂ ਅਤੇ ਹਰ ਹਾਲਤ ਵਿੱਚ ਅੱਲਾਹ ਤਆਲਾ ਦਾ ਜ਼ਿਕਰ ਕਰਦੇ ਰਹਿੰਦੇ ਸਨ।

فوائد الحديث

ਅੱਲਾਹ ਤਆਲਾ ਦੇ ਜ਼ਿਕਰ ਲਈ ਨਾ ਤਾਂ ਛੋਟੀ ਨਾਪਾਕੀ (ਹੱਦਸ ਅਸਗ਼ਰ) ਅਤੇ ਨਾ ਹੀ ਵੱਡੀ ਨਾਪਾਕੀ (ਹੱਦਸ ਅਕਬਰ) ਤੋਂ ਪਾਕ ਹੋਣਾ ਲਾਜ਼ਮੀ ਹੈ।

ਨਬੀ ਕਰੀਮ ﷺ ਅੱਲਾਹ ਤਆਲਾ ਦੇ ਜ਼ਿਕਰ ਨੂੰ ਲਗਾਤਾਰ ਜਾਰੀ ਰੱਖਦੇ ਸਨ।

ਹਰ ਹਾਲਤ ਵਿੱਚ ਅਲਲਾਹ ਤਆਲਾ ਦੇ ਜ਼ਿਕਰ ਨੂੰ ਵਧ ਚੜ੍ਹ ਕੇ ਕਰਨ ਦੀ ਤਰਗ਼ੀਬ ਦਿੱਤੀ ਗਈ ਹੈ, ਤਾ ਕਿ ਨਬੀ ਕਰੀਮ ﷺ ਦੀ ਪੇਰਵੀ ਕੀਤੀ ਜਾਵੇ — ਸਿਵਾਏ ਉਹਨਾਂ ਹਾਲਤਾਂ ਦੇ ਜਿੱਥੇ ਜ਼ਿਕਰ ਤੋਂ ਰੋਕਿਆ ਗਿਆ ਹੈ, ਜਿਵੇਂ ਕਿ ਹਾਜ਼ਤ ਪੁਰੀ ਕਰਦੇ ਸਮੇਂ।

التصنيفات

Rulings of the Qur'an and Codices