ਅੱਲਾਹ ਦੇ ਨਬੀ ﷺ ਜਦੋਂ ਜਨਾਬਤ ਦਾ ਗ਼ੁਸਲ ਕਰਦੇ, ਤਾਂ ਪਹਿਲਾਂ ਆਪਣੇ ਦੋਵੇਂ ਹੱਥਾਂ ਨੂੰ ਧੋਂਦੇ, ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ, ਫੇਰ…

ਅੱਲਾਹ ਦੇ ਨਬੀ ﷺ ਜਦੋਂ ਜਨਾਬਤ ਦਾ ਗ਼ੁਸਲ ਕਰਦੇ, ਤਾਂ ਪਹਿਲਾਂ ਆਪਣੇ ਦੋਵੇਂ ਹੱਥਾਂ ਨੂੰ ਧੋਂਦੇ, ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ, ਫੇਰ ਗ਼ੁਸਲ ਕਰਦੇ

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅੱਲਾਹ ਦੇ ਨਬੀ ﷺ ਜਦੋਂ ਜਨਾਬਤ ਦਾ ਗ਼ੁਸਲ ਕਰਦੇ, ਤਾਂ ਪਹਿਲਾਂ ਆਪਣੇ ਦੋਵੇਂ ਹੱਥਾਂ ਨੂੰ ਧੋਂਦੇ, ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ, ਫੇਰ ਗ਼ੁਸਲ ਕਰਦੇ, ਫੇਰ ਆਪਣੇ ਹੱਥਾਂ ਨਾਲ ਆਪਣੇ ਵਾਲਾਂ ਦਾ ਖ਼ਲਾਲ ਕਰਦੇ, ਇੱਥੋਂ ਤੱਕ ਕਿ ਜਦੋਂ ਪੂਰੇ ਨਿਸ਼ਚਤ ਹੋ ਜਾਂਦੇ ਕਿ ਚਮੜੀ ਪੂਰੀ ਤਰ੍ਹਾਂ ਭਿੱਜ ਗਈ ਹੈ, ਤਾਂ ਆਪਣੇ ਉੱਤੇ ਤਿੰਨ ਵਾਰ ਪਾਣੀ ਵਰ੍ਹਾਉਂਦੇ, ਫੇਰ ਆਪਣੇ ਪੂਰੇ ਸ਼ਰੀਰ ਨੂੰ ਧੋਂਦੇ। ਉਹ ਕਹਿੰਦੀ ਹਨ: ਮੈਂ ਅਤੇ ਅੱਲਾਹ ਦੇ ਨਬੀ ﷺ ਇੱਕ ਹੀ ਭਾਂਡੇ ਤੋਂ ਇੱਕ ਮੁੱਠੀ ਪਾਣੀ ਲੈਂਦੇ ਅਤੇ ਗ਼ੁਸਲ ਕਰ ਲਿਆ ਕਰਦੇ ਸੀ।

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਜਦੋਂ ਜਨਾਬਤ (ਸੰਭੋਗ ਜਾਂ ਵੀਰਜ ਦੀ ਵੱਡੀ ਨਾਪਾਕੀ) ਦੇ ਗ਼ੁਸਲ (ਇਸ਼ਨਾਨ) ਦਾ ਇਰਾਦਾ ਕਰਦੇ, ਤਾਂ ਸਭ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਧੋਂਦੇ। ਫੇਰ ਨਮਾਜ਼ ਦੇ ਵੁਜ਼ੂ ਵਾਂਗ ਵੁਜ਼ੂ ਕਰਦੇ। ਫੇਰ ਆਪਣੇ ਪੂਰੇ ਸ਼ਰੀਰ 'ਤੇ ਪਾਣੀ ਵਰ੍ਹਾਉਂਦੇ। ਫੇਰ ਆਪਣੇ ਦੋਵੇਂ ਹੱਥਾਂ ਨਾਲ ਆਪਣੇ ਸਿਰ ਦੇ ਵਾਲਾਂ ਦਾ ਖ਼ਲਾਲ ਕਰਦੇ (ਭਾਵ ਸਿਰ ਵਿੱਚ ਉਂਗਲਾਂ ਫੇਰਦੇ)। ਇੱਥੋਂ ਤੱਕ ਕਿ ਜਦੋਂ ਸਮਝ ਜਾਂਦੇ ਕਿ ਵਾਲਾਂ ਦੀਆਂ ਜੜ੍ਹਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਅਤੇ ਸਿਰ ਦੀ ਚਮੜੀ ਗਿੱਲੀ ਹੋ ਗਈ ਹੈ, ਤਾਂ ਤਿੰਨ ਵਾਰ ਆਪਣੇ ਸਿਰ 'ਤੇ ਪਾਣੀ ਵਰ੍ਹਾਉਂਦੇ ਅਤੇ ਉਸਤੋਂ ਬਾਅਦ ਬਾਕੀ ਸ਼ਰੀਰ ਨੂੰ ਧੋਂਦੇ। ਅੱਗੇ ਆਇਸ਼ਾ ਰਜ਼ੀਅੱਲਾਹੁ ਅਨਹਾ ਕਹਿੰਦੀ ਹਨ: ਮੈਂ ਅਤੇ ਅੱਲਾਹ ਦੇ ਰਸੂਲ ﷺ ਇੱਕੋ ਬਰਤਨ ਤੋਂ ਗ਼ੁਸਲ ਕਰਦੇ ਅਤੇ ਅਸੀਂ ਦੋਵੇਂ ਇੱਕੋ ਵਾਰ ਵਿੱਚ ਹੱਥ ਪਾ ਕੇ ਪਾਣੀ ਲੈਂਦੇ ਸੀ।

فوائد الحديث

ਗ਼ੁਸਲ (ਇਸ਼ਨਾਨ) ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਲੋੜੀਂਦਾ ਗ਼ੁਸਲ ਅਤੇ ਸੰਪੂਰਨ (ਕਾਮਿਲ) ਗ਼ੁਸਲ। ਲੋੜੀਂਦਾ ਗੁਸਲ ਇਹ ਹੈ ਕਿ ਇਨਸਾਨ ਪਾਕੀ ਹਾਸਲ ਕਰਨ ਦੀ ਨੀਅਤ ਕਰੇ ਅਤੇ ਆਪਣੇ ਪੂਰੇ ਸ਼ਰੀਰ 'ਤੇ ਪਾਣੀ ਵਰ੍ਹਾ ਦੇਵੇ। ਨਾਲ ਹੀ ਕੁੱਲੀ ਵੀ ਕਰੇ ਅਤੇ ਨੱਕ ਵੀ ਝਾੜ ਲਏ। ਜਦੋਂ ਕਿ ਸੰਪੂਰਨ ਗ਼ੁਸਲ ਇਹ ਹੈ ਕਿ ਗ਼ੁਸਲ ਉਸੇ ਤਰ੍ਹਾਂ ਕੀਤਾ ਜਾਵੇ, ਜਿਵੇਂ ਅੱਲਾਹ ਦੇ ਨਬੀ ﷺ ਦੀ ਇਸ ਹਦੀਸ ਵਿੱਚ ਦਰਸਾਇਆ ਗਿਆ ਹੈ।

ਜਨਾਬਤ ਸ਼ਬਦ ਦੀ ਵਰਤੋਂ ਹਰ ਉਸ ਵਿਅਕਤੀ ਲਈ ਕੀਤੀ ਜਾਂਦੀ ਹੈ, ਜਿਸ ਦਾ ਵੀਰਜ ਨਿਕਲਿਆ ਹੋਵੇ ਜਾਂ ਜਿਸ ਨੇ ਸੰਭੋਗ ਕੀਤਾ ਹੋਵੇ, ਭਾਵੇਂ ਵੀਰਜ ਨਿਕਲੇ ਜਾਂ ਨਾ ਨਿਕਲੇ।

ਪਤੀ-ਪਤਨੀ ਇੱਕ ਦੂਜੇ ਦੇ ਗੁਪਤ ਅੰਗਾਂ ਨੂੰ ਦੇਖ ਸਕਦੇ ਹਨ ਅਤੇ ਇਕੋ ਭਾਂਡੇ ਵਿੱਚੋਂ ਗ਼ੁਸਲ ਕਰ ਸਕਦੇ ਹਨ।

التصنيفات

Ritual Bath