ਜਿਸਨੇ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ…

ਜਿਸਨੇ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।”

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸਨੇ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।”

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸਨੇ ਅੱਲਾਹ 'ਤੇ ਈਮਨ ਰੱਖਦੇ ਹੋਏ, ਰੋਜ਼ਿਆਂ ਨੂੰ ਫਰਜ਼ ਮੰਨਦੇ ਹੋਏ ਤੇ ਰੋਜ਼ੇਦਾਰਾਂ ਨੂੰ ਮਿਲਣ ਵਾਲੇ ਵੱਡੇ ਇਨਾਮ (ਸਵਾਬ) ਦੀ ਪੁਸ਼ਟੀ ਕਰਦੇ ਹੋਏ, ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਅਤੇ ਰਿਆਕਾਰੀ (ਦਿਖਾਵੇ) ਤੋਂ ਬਚਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।

فوائد الحديث

ਰਮਜ਼ਾਨ ਦੇ ਰੋਜ਼ਿਆਂ ਅਤੇ ਹੋਰ ਨੇਕ ਕੰਮਾਂ ਵਿੱਚ ਕੇਵਲ ਅੱਲਾਹ ਦੀ ਰਜ਼ਾ ਲਈ ਇਖਲਾਸ (ਖਾਲਸ ਨੀਅਤ) ਦਾ ਮਹੱਤਵ।

التصنيفات

Virtue of Fasting