إعدادات العرض
ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ:…
ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ: «اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ ਤੋਂ ਬਚਾ ਲੈ।)
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ: «اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ ਤੋਂ ਬਚਾ ਲੈ।)
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी සිංහල ئۇيغۇرچە Hausa Kurdî Português Svenska ગુજરાતી Yorùbá Tiếng Việt Kiswahili پښتو অসমীয়া دری Кыргызча or नेपाली Čeština Română Nederlands Soomaali മലയാളം తెలుగు Српски Kinyarwanda ಕನ್ನಡ Lietuvių Wolof தமிழ் Українська ქართული Magyar Moore Shqip Македонски Azərbaycan አማርኛ Malagasy Oromoo ไทย Deutsch मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਜ਼ਿਆਦਾਤਰ ਵਿਆਪਕ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦੁਆ ਕਰਦੇ ਸਨ, ਉਨ੍ਹਾਂ ਵਿੱਚੋਂ ਇੱਕ ਦੁਆ ਇਹ ਹੈ: "اللهم ربنا آتنا في الدنيا حسنة، وفي الآخرة حسنة، وقنا عذاب النار - ਅੱਲਾਹੁੱਮਾ ਰੱਬਾਨਾ ਆਤਿਨਾ ਫਿੱਦੁਨਿਆ ਹਸਾਨਾਤੰਵ ਵਾ ਫਿਲ ਆਖਿਰਾਤੀ ਹਸਾਨਾਤੰਵ ਵਾ ਕਿਨਾ ਅਜ਼ਾਬੰਨ ਨਾਰ।" (ਹੇ ਅੱਲਾਹ, ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼, ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ (ਸਜ਼ਾ) ਤੋਂ ਬਚਾ।" ਇਸ ਦੁਆ ਵਿੱਚ ਜਿੱਥੇ ਦੁਨੀਆ ਦੀ ਭਲਾਈ, ਜਿਵੇਂ ਭਰਪੂਰ ਮਾਤਰਾ ਵਿੱਚ ਖੁਸ਼ਹਾਲੀ ਵਾਲਾ ਹਲਾਲ ਰਿਜ਼ਕ (ਰੋਜ਼ੀ-ਰੋਟੀ), ਚੰਗੀ ਤੇ ਨੇਕ ਪਤਨੀ, ਅੱਖਾਂ ਦੀ ਠੰਡਕ ਬਣਨ ਵਾਲੀ ਔਲਾਦ, ਲਾਭਕਾਰੀ (ਇਲਮ) ਗਿਆਨ ਅਤੇ ਚੰਗੇ ਅਮਲ (ਕਰਮ) ਆਦਿ ਪਸੰਦੀਦਾ ਤੇ ਜਾਇਜ਼ ਚੀਜ਼ਾਂ ਸ਼ਾਮਲ ਹਨ; ਉੱਥੇ ਹੀ ਆਖਰਤ ਦੀ ਭਲਾਈ ਜਿਵੇਂ ਕਬਰ, ਹਸ਼ਰ ਦੇ ਮੈਦਾਨ ਤੇ ਜਹੰਨਮ ਦੀ ਸਜ਼ਾਵਾਂ ਤੋਂ ਬਚਾਅ, ਅੱਲਾਹ ਦੀ ਰਜ਼ਾ ਦੀ ਪ੍ਰਾਪਤੀ, ਸਦਾ ਮਿਲਣ ਵਾਲੀਆਂ ਮਿਹਰਾਂ ਦੀ ਪ੍ਰਾਪਤੀ ਅਤੇ ਰਹਿਮਤ ਵਾਲੇ (ਦਇਆਵਾਨ) ਰੱਬ ਦੀ ਨੇੜਤਾ ਆਦਿ ਵੀ ਸ਼ਾਮਲ ਹਨ।فوائد الحديث
ਦੁਆ ਕਰਨ ਲਈ ਅੱਲਾਹ ਦੇ ਨਬੀ ﷺ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਵਿਆਪਕ ਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਚੋਣ ਕਰਨਾ ਮੁਸਤਹੱਬ (ਪਸੰਦੀਦਾ) ਹੈ।
ਸਭ ਤੋਂ ਵਧੀਆ ਤੇ ਸੰਪੂਰਨ ਤਰੀਕਾ ਇਹ ਹੈ ਕਿ ਇਨਸਾਨ ਦੁਆ ਕਰਦੇ ਹੋਏ ਦੁਨੀਆ ਤੇ ਆਖਰਤ ਦੋਵਾਂ ਦੀ ਭਲਾਈ ਮੰਗੇ।
التصنيفات
Reported Supplications