ਇੱਕ ਆਦਮੀ ਨੇ ਵੁਜ਼ੂ ਕੀਤਾ ਅਤੇ ਪੈਰ ਉੱਤੇ ਨਹੁੰ ਜਿੰਨੀ ਜਗ੍ਹਾ ਸੁੱਕੀ ਛੱਡ ਦਿੱਤੀ। ਅੱਲਾਹ ਦੇ ਨਬੀ ﷺ ਨੇ ਉਸਨੂੰ ਵੇਖਿਆ ਤਾਂ ਫਰਮਾਇਆ: "ਜਾਓ…

ਇੱਕ ਆਦਮੀ ਨੇ ਵੁਜ਼ੂ ਕੀਤਾ ਅਤੇ ਪੈਰ ਉੱਤੇ ਨਹੁੰ ਜਿੰਨੀ ਜਗ੍ਹਾ ਸੁੱਕੀ ਛੱਡ ਦਿੱਤੀ। ਅੱਲਾਹ ਦੇ ਨਬੀ ﷺ ਨੇ ਉਸਨੂੰ ਵੇਖਿਆ ਤਾਂ ਫਰਮਾਇਆ: "ਜਾਓ ਤੇ ਚੰਗੀ ਤਰ੍ਹਾਂ ਵੁਜ਼ੂ ਕਰ ਲਓ।" ਸੋ ਉਹ ਵਾਪਸ ਗਿਆ ਅਤੇ ਫੇਰ ਉਸ ਨੇ ਬਾਅਦ ਵਿੱਚ ਨਮਾਜ਼ ਪੜ੍ਹੀ।

ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ: ਇੱਕ ਆਦਮੀ ਨੇ ਵੁਜ਼ੂ ਕੀਤਾ ਅਤੇ ਪੈਰ ਉੱਤੇ ਨਹੁੰ ਜਿੰਨੀ ਜਗ੍ਹਾ ਸੁੱਕੀ ਛੱਡ ਦਿੱਤੀ। ਅੱਲਾਹ ਦੇ ਨਬੀ ﷺ ਨੇ ਉਸਨੂੰ ਵੇਖਿਆ ਤਾਂ ਫਰਮਾਇਆ: "ਜਾਓ ਤੇ ਚੰਗੀ ਤਰ੍ਹਾਂ ਵੁਜ਼ੂ ਕਰ ਲਓ।" ਸੋ ਉਹ ਵਾਪਸ ਗਿਆ ਅਤੇ ਫੇਰ ਉਸ ਨੇ ਬਾਅਦ ਵਿੱਚ ਨਮਾਜ਼ ਪੜ੍ਹੀ।

[صحيح بشواهده] [رواه مسلم]

الشرح

ਉਮਰ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਵੇਖਿਆ ਕਿ ਇੱਕ ਵਿਅਕਤੀ ਪੂਰਾ ਵੁਜ਼ੂ ਕਰ ਚੁੱਕਾ ਹੈ, ਲੇਕਿਨ ਉਸਦੇ ਪੈਰ ਉੱਤੇ ਇੱਕ ਨਹੁੰ ਦੇ ਬਰਾਬਰ ਥਾਂ ਸੁੱਕੀ ਰਹਿ ਗਈ ਹੈ, ਜਿੱਥੇ ਵੁਜ਼ੂ ਦਾ ਪਾਣੀ ਪਹੁੰਚਾਇਆ ਨਹੀਂ ਹੈ। ਤਾਂ ਆਪ ﷺ ਨੇ ਵੁਜ਼ੂ ਵਿੱਚ ਰਹਿ ਗਈ ਕਮੀ ਵੱਲ ਇਸ਼ਾਰਾ ਕਰਦੇ ਹੋਏ ਉਸਨੂੰ ਕਿਹਾ ਕਿ ਵਾਪਸ ਜਾਓ, ਚੰਗੀ ਤਰ੍ਹਾਂ ਅਤੇ ਸੰਪੂਰਨ ਤਰੀਕੇ ਨਾਲ ਵੁਜ਼ੂ ਕਰੋ ਅਤੇ ਵੁਜ਼ੂ ਦੇ ਸਾਰੇ ਅੰਗਾਂ ਤੱਕ ਪਾਣੀ ਪਹੁੰਚਾਓ। ਸੋ, ਉਹ ਬੰਦਾ ਵਾਪਸ ਗਿਆ, ਚੰਗੀ ਤਰ੍ਹਾਂ ਵੁਜ਼ੂ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਨਮਾਜ਼ ਪੜ੍ਹੀ।

فوائد الحديث

ਚੰਗੇ ਕੰਮ ਦਾ ਹੁਕਮ ਦੇਣ ਅਤੇ ਅਗਿਆਨੀ ਤੇ ਬੇਖ਼ਬਰ ਵਿਅਕਤੀ ਦਾ ਮਾਰਗਦਰਸ਼ਨ ਕਰਨ ਵਿੱਚ ਜਲਦੀ ਕਰਨ ਦੀ ਜ਼ਰੂਰਤ। ਖਾਸ ਤੌਰ 'ਤੇ ਉਸ ਵੇਲੇ, ਜਦੋਂ ਗਲਤੀ ਦੇ ਨਤੀਜੇ ਵਿੱਚ ਉਸਦੀ ਇਬਾਦਤ ਖਰਾਬ ਤੇ ਬਰਬਾਦ ਹੁੰਦੀ ਹੋਵੇ।

ਵੁਜ਼ੂ ਦੇ ਅੰਗਾਂ ਨੂੰ ਪੂਰਾ-ਪੂਰਾ ਧੋਣਾ ਜ਼ਰੂਰੀ ਹੈ। ਜਿਸਨੇ ਕਿਸੇ ਅੰਗ ਦੇ ਛੋਟੇ ਜਿਹੇ ਹਿੱਸੇ ਨੂੰ ਵੀ ਸੁੱਕਾ ਰਹਿਣ ਦਿੱਤਾ, ਉਸਦਾ ਵੁਜ਼ੂ ਨਹੀਂ ਹੋਵੇਗਾ ਅਤੇ ਇਸੇ ਹਾਲਤ ਵਿੱਚ ਜ਼ਿਆਦਾ ਸਮਾਂ ਬੀਤ ਜਾਣ 'ਤੇ ਦੁਬਾਰਾ ਵੁਜ਼ੂ ਕਰਨਾ ਹੋਵੇਗਾ।

ਵੁਜ਼ੂ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਭਾਵ ਵੁਜ਼ੂ ਦੇ ਅੰਗਾਂ ਨੂੰ ਸੰਪੂਰਨ ਰੂਪ ਵਿੱਚ ਉਸੇ ਤਰੀਕੇ ਨਾਲ ਧੋਇਆ ਜਾਵੇ, ਜਿਵੇਂ ਸ਼ਰੀਅਤ ਨੇ ਹੁਕਮ ਦਿੱਤਾ ਹੈ।

ਦੋਨੋਂ ਕਦਮ (ਪੈਰ) ਵੁਜ਼ੂ ਦੇ ਅੰਗਾਂ ਵਿੱਚ ਸ਼ਾਮਲ ਹਨ। ਇਨ੍ਹਾਂ ਦਾ ਮਸਾਹ ਕਰਨਾ (ਗਿੱਲਾ ਹੱਥ ਫੇਰਨਾ) ਕਾਫ਼ੀ ਨਹੀਂ ਹੈ, ਸਗੋਂ ਇਨ੍ਹਾਂ ਨੂੰ ਧੋਣਾ ਜ਼ਰੂਰੀ ਹੈ।

ਵੁਜ਼ੂ ਦੇ ਅੰਗਾਂ ਨੂੰ ਇਸ ਤਰੀਕੇ ਨਾਲ ਧੋਣਾ ਚਾਹੀਦਾ ਹੈ ਕਿ ਹਰੇਕ ਅੰਗ ਨੂੰ ਉਸ ਤੋਂ ਪਹਿਲਾਂ ਵਾਲੇ ਅੰਗ ਦੇ ਸੁੱਕਣ ਤੋਂ ਪਹਿਲਾਂ ਹੀ ਧੋ ਲਿਆ ਜਾਵੇ।

ਅਣਜਾਣੇ ਵਿੱਚ ਜਾਂ ਭੁੱਲ ਜਾਣ 'ਤੇ ਕੋਈ ਵਾਜਿਬ (ਫਰਜ਼) ਖਤਮ ਨਹੀਂ ਹੋ ਜਾਂਦਾ। ਹਾਂ, ਇੰਨਾ ਜ਼ਰੂਰ ਹੈ ਕਿ ਗੁਨਾਹ ਨਹੀਂ ਮਿਲਦਾ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਉਸ ਵਿਅਕਤੀ ਨੇ ਅਣਜਾਣੇ ਵਿੱਚ ਵੁਜ਼ੂ ਪੂਰਾ ਨਹੀਂ ਕੀਤਾ, ਤਾਂ ਆਪ ﷺ ਨੇ ਉਸ ਦੇ ਵਾਜਿਬ ਭਾਵ ਵੁਜ਼ੂ ਦੇ ਫਰਜ਼ ਨੂੰ ਛੱਡ ਨਹੀਂ ਦਿੱਤਾ, ਸਗੋਂ ਉਸਨੂੰ ਦੁਬਾਰਾ ਵੁਜ਼ੂ ਕਰਨ ਦਾ ਹੁਕਮ ਦਿੱਤਾ।

التصنيفات

Pillars of Ablution