ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ…

ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ ਦਾ ਧਨ ਕਢਿਆ ਜਾਂਦਾ ਹੈ।

ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ ਦਾ ਧਨ ਕਢਿਆ ਜਾਂਦਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਮੰਨਤ ਮੰਗਣ (ਭਾਵ ਸੁੱਖ ਸੁੱਖਣ) ਤੋਂ ਮਨਾਹ ਕੀਤਾ ਹੈ। ਮੰਨਤ ਇਹ ਹੈ ਕਿ ਇਨਸਾਨ ਆਪਣੇ ਆਪ 'ਤੇ ਕੋਈ ਅਜਿਹੀ ਚੀਜ਼ ਵਾਜਿਬ (ਲਾਜ਼ਮੀ) ਕਰ ਲਵੇ, ਜਿਸਨੂੰ ਸ਼ਰੀਅਤ ਨੇ ਉਸ 'ਤੇ ਵਾਜਿਬ ਨਾ ਕੀਤਾ ਹੋਵੇ। ਆਪ ﷺ ਨੇ ਅੱਗੇ ਫਰਮਾਇਆ ਕਿ ਮੰਨਤ ਨਾ ਕਿਸੇ ਚੀਜ਼ ਨੂੰ ਅੱਗੇ ਕਰਦੀ ਹੈ ਨਾ ਪਿਛੇ।ਇਸ ਰਾਹੀਂ ਤਾਂ ਕੇਵਲ ਕੰਜੂਸ ਆਦਮੀ ਕੋਲੋਂ, ਜੋ ਬਸ ਉਹੀ ਕੰਮ ਕਰਦਾ ਹੋਵੇ ਜੋ ਉਸ 'ਤੇ ਵਾਜਿਬ ਹੋਵੇ, ਭਲਾਈ ਕੱਢੀ ਜਾਂਦੀ ਹੈ। ਮੰਨਤ ਕੋਈ ਅਜਿਹੀ ਚੀਜ਼ ਨਹੀਂ ਲਿਆਉਂਦੀ, ਜੋ ਤਕਦੀਰ ਵਿੱਚ ਨਾ ਲਿਖੀ ਹੋਵੇ।

فوائد الحديث

ਮੰਨਤ ਮੰਨਣਾ ਸ਼ਰੀਅਤ ਵਿੱਚ ਜਾਇਜ਼ ਨਹੀਂ ਹੈ। ਲੇਕਿਨ ਜਦੋਂ ਕੋਈ ਵਿਅਕਤੀ ਮੰਨਤ ਮੰਨ ਲਵੇ ਅਤੇ ਉਸ ਵਿੱਚ ਕੋਈ ਗੁਨਾਹ ਵਾਲੀ ਗੱਲ ਨਾ ਹੋਵੇ, ਤਾਂ ਉਸ ਨੂੰ ਪੂਰਾ ਕਰਨਾ ਵਾਜਿਬ (ਲਾਜ਼ਮੀ) ਹੋਵੇਗਾ।

ਮੰਨਤ ਮੰਨਣ ਦੀ ਮਨਾਹੀ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਭਾਵ ਅੱਲਾਹ ਦੇ ਕਿਸੇ ਫੈਸਲੇ ਨੂੰ ਬਦਲ ਨਹੀਂ ਸਕਦੀ। ਇਸਦੇ ਨਾਲ ਹੀ ਇਹ ਕਿ ਮੰਨਤ ਮੰਨਣ ਵਾਲਾ ਇਹ ਨਾ ਸਮਝੇ ਕਿ ਉਸ ਦੀ ਮੁਰਾਦ (ਇੱਛਾ) ਮੰਨਤ ਦੇ ਕਾਰਨ ਪੂਰੀ ਹੋਈ ਹੈ, ਬਲਕਿ ਅੱਲਾਹ ਤਆਲਾ ਤਾਂ ਇਸ ਤੋਂ ਬੇਨਿਆਜ਼ (ਬੇਪਰਵਾਹ) ਹੈ।

ਕੁਰਤਬੀ ਕਹਿੰਦੇ ਹਨ: ਇਹ ਮਨਾਹੀ ਉਸ ਸਮੇਂ ਲਾਗੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਹੇ: ਜੇਕਰ ਅੱਲਾਹ ਨੇ ਮੇਰੇ ਮਰੀਜ਼ ਨੂੰ ਠੀਕ ਕਰ ਦਿੱਤਾ, ਤਾਂ ਮੈਂ ਇੰਨਾ ਸਦਕਾ (ਪੁੰਨ-ਦਾਨ) ਕਰਾਂਗਾ। ਇਸਦੇ ਨਾਪਸੰਦ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਕਿਸੇ ਨੇਕੀ ਦੇ ਕੰਮ ਨੂੰ ਕਿਸੇ ਖਾਸ ਮਕਸਦ ਦੇ ਪੂਰਾ ਹੋਣ ਨਾਲ ਜੋੜਿਆ ਜਾਂਦਾ ਹੈ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਕੰਮ ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਨਹੀਂ ਕੀਤਾ ਗਿਆ ਹੈ; ਸਗੋਂ, ਇਹ ਇੱਕ ਸੌਦੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਗੱਲ ਉਦੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਜੇਕਰ ਅੱਲਾਹ ਉਸ ਦੇ ਮਰੀਜ਼ ਨੂੰ ਠੀਕ ਨਹੀਂ ਕਰਦਾ, ਤਾਂ ਉਹ ਵਿਅਕਤੀ ਸਦਕਾ ਨਹੀਂ ਦੇਵੇਗਾ। ਸਾਫ ਤੌਰ 'ਤੇ, ਇਹ ਇੱਕ ਕੰਜੂਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਆਪਣਾ ਧਨ ਉਦੋਂ ਹੀ ਖਰਚ ਕਰਦਾ ਹੈ, ਜਦੋਂ ਉਸਨੂੰ ਉਸ ਦੇ ਬਦਲੇ ਵਿੱਚ ਕੋਈ ਲਾਭ ਮਿਲੇ—ਜੋ ਕਿ ਆਮ ਤੌਰ 'ਤੇ ਉਸਦੇ ਖਰਚੇ ਨਾਲੋਂ ਵੱਧ ਹੁੰਦਾ ਹੈ।

التصنيفات

Oaths and Vows