ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।

ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।

ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।

[صحيح] [متفق عليه]

الشرح

ਅੱਲਾਹ ਦੇ ਨਬੀ ﷺ ਬਹੁਤ ਜ਼ਿਆਦਾ ਮਿਸਵਾਕ (ਦਾਤਣ) ਦੀ ਵਰਤੋਂ ਕਰਦੇ ਅਤੇ ਉਸ ਦਾ ਹੁਕਮ ਦਿੰਦੇ ਸਨ। ਕੁੱਝ ਸਮਿਆਂ 'ਤੇ ਮਿਸਵਾਕ ਦਾ ਹੁਕਮ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜਿਵੇਂ: ਰਾਤ ਨੂੰ ਉੱਠਣ ਵੇਲੇ ਮਿਸਵਾਕ ਕਰਨਾ। ਅੱਲਾਹ ਦੇ ਨਬੀ ﷺ ਜਦੋਂ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।

فوائد الحديث

ਰਾਤ ਨੂੰ ਸੌ ਕੇ ਉੱਠਣ ਤੋਂ ਬਾਅਦ ਮਿਸਵਾਕ ਕਰਨਾ ਸ਼ਰੀਅਤ ਵਿੱਚ ਜਾਇਜ਼ ਹੈ। ਇਸਦਾ ਕਾਰਨ ਇਹ ਹੈ ਕਿ ਨੀਂਦ ਵਿੱਚ ਮੂੰਹ ਦੀ ਬਦਬੂ ਬਦਲ ਜਾਂਦੀ ਹੈ ਅਤੇ ਮਿਸਵਾਕ ਨਾਲ ਸਫਾਈ ਹੋ ਜਾਂਦੀ ਹੈ।

ਪਿਛਲੇ ਅਰਥਾਂ ਦੇ ਅਧਾਰ 'ਤੇ, ਮੂੰਹ ਵਿੱਚ ਬਦਬੂ ਪੈਦਾ ਹੋ ਜਾਣ 'ਤੇ, ਮਿਸਵਾਕ ਦੀ ਵਰਤੋਂ ਕਰਨ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

ਸ਼ਰੀਅਤ ਵਿੱਚ ਸਾਫ਼-ਸਫ਼ਾਈ ਦਾ ਆਮ ਹੁਕਮ। ਇਹ ਅੱਲਾਹ ਦੇ ਨਬੀ ﷺ ਦੀ ਸੁੰਨਤ ਦਾ ਹਿੱਸਾ ਹੈ ਅਤੇ ਉੱਚਤਮ ਇਸਲਾਮੀ ਅਦਾਬ (ਸ਼ਿਸ਼ਟਾਚਾਰ) ਵਿੱਚੋਂ ਹੈ।

ਪੂਰੇ ਮੂੰਹ ਦੀ ਮਿਸਵਾਕ ਕਰਨ ਵਿੱਚ ਦੰਦ, ਮਸੂੜੇ ਅਤੇ ਜੀਭ ਸ਼ਾਮਲ ਹਨ।

ਮਿਸਵਾਕ ਪੀਲੂ ਆਦਿ ਦੀ ਲੱਕੜ ਨੂੰ ਕਹਿੰਦੇ ਹਨ, ਜਿਸਨੂੰ ਕੱਟ ਕੇ ਮੂੰਹ ਅਤੇ ਦੰਦਾਂ ਦੀ ਸਫ਼ਾਈ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨਾਲ ਮੂੰਹ ਸਾਫ਼ ਹੁੰਦਾ ਹੈ ਅਤੇ ਬਦਬੂ ਦੂਰ ਹੁੰਦੀ ਹੈ।

التصنيفات

Natural Cleanliness Practices, Prophet's Guidance on Purification