إعدادات العرض
ਜਿਸ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਫੇਰ ਦੋ ਰਕਆਤ ਨਮਾਜ਼ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਜੀ (ਮਨ) ਵਿੱਚ ਕੋਈ ਗੱਲ ਨਾ ਕੀਤੀ, ਅੱਲਾਹ…
ਜਿਸ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਫੇਰ ਦੋ ਰਕਆਤ ਨਮਾਜ਼ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਜੀ (ਮਨ) ਵਿੱਚ ਕੋਈ ਗੱਲ ਨਾ ਕੀਤੀ, ਅੱਲਾਹ ਤਆਲਾ ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈ
ਉਸਮਾਨ ਇਬਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਦੇ ਆਜ਼ਾਦ ਕੀਤੇ ਹੋਏ ਗੁਲਾਮ ਹੁਮਰਾਨ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਵੇਖਿਆ ਕਿ ਉਸਮਾਨ ਇਬਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਵੁਜ਼ੂ ਦਾ ਪਾਣੀ ਮੰਗਵਾਇਆ, ਦੋਵੇਂ ਹੱਥਾਂ 'ਤੇ ਤਿੰਨ ਵਾਰ ਭਾਂਡੇ ਵਿੱਚੋਂ ਪਾਣੀ ਡੋਲਿਆ ਤੇ ਉਨ੍ਹਾਂ ਨੂੰ ਤਿੰਨ ਵਾਰ ਧੋਇਆ; ਫੇਰ ਵੁਜ਼ੂ ਦੇ ਪਾਣੀ ਵਿੱਚ ਆਪਣਾ ਸੱਜਾ ਹੱਥ ਪਾਇਆ; ਫੇਰ ਕੁੱਲੀ ਕੀਤੀ, ਨੱਕ ਵਿੱਚ ਪਾਣੀ ਚੜ੍ਹਾਇਆ ਤੇ ਨੱਕ ਨੂੰ ਝਾੜਿਆ; ਫੇਰ ਆਪਣੇ ਚਿਹਰੇ ਨੂੰ ਤਿੰਨ ਵਾਰ ਤੇ ਦੋਵੇਂ ਹੱਥਾਂ ਨੂੰ ਤਿੰਨ ਵਾਰ ਕੂਹਣੀਆਂ ਸਮੇਤ ਧੋਇਆ; ਫੇਰ ਸਿਰ ਦਾ ਮਸਾਹ ਕੀਤਾ; ਫੇਰ ਦੋਨੋ ਪੈਰਾਂ ਨੂੰ ਤਿੰਨ-ਤਿੰਨ ਵਾਰ ਧੋਇਆ ਤੇ ਉਸ ਤੋਂ ਬਾਅਦ ਫਰਮਾਇਆ: ਮੈਂ ਦੇਖਿਆ ਕਿ ਅੱਲਾਹ ਦੇ ਨਬੀ ﷺ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਤੇ ਫੇਰ ਉਸ ਤੋਂ ਬਾਅਦ ਫਰਮਾਇਆ: "ਜਿਸ ਨੇ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕੀਤਾ ਫੇਰ ਦੋ ਰਕਆਤ ਨਮਾਜ਼ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਜੀ (ਮਨ) ਵਿੱਚ ਕੋਈ ਗੱਲ ਨਾ ਕੀਤੀ, ਅੱਲਾਹ ਤਆਲਾ ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt ئۇيغۇرچە Kurdî Hausa Português മലയാളം తెలుగు မြန်မာ Deutsch 日本語 پښتو অসমীয়া Shqip Svenska Čeština ગુજરાતી Yorùbá Nederlands සිංහල Kiswahili தமிழ் دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Azərbaycan ქართული Magyar Македонски Bambara አማርኛ Malagasy Oromoo ភាសាខ្មែរ ไทย मराठी Italiano O‘zbek Kurmancî тоҷикӣالشرح
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਅਮਲੀ ਤੌਰ 'ਤੇ ਅੱਲਾਹ ਦੇ ਰਸੂਲ ﷺ ਦੇ ਵੁਜ਼ੂ ਦਾ ਤਰੀਕਾ ਸਿਖਾਇਆ, ਤਾਂ ਜੋ ਸਹੀ ਢੰਗ ਨਾਲ ਤੇ ਸਪਸ਼ਟ ਰੂਪ ਵਿੱਚ ਸਮਝਾਇਆ ਜਾ ਸਕੇ। ਸੋ, ਉਨ੍ਹਾਂ ਨੇ ਇੱਕ ਭਾਂਡੇ ਵਿੱਚ ਪਾਣੀ ਮੰਗਵਾਇਆ, ਫੇਰ ਪਾਣੀ ਨੂੰ ਦੋਨੋ ਹੱਥਾਂ 'ਤੇ ਤਿੰਨ ਵਾਰ ਡੋਲਿਆ; ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸੱਜਾ ਹੱਥ ਭਾਂਡੇ ਵਿੱਚ ਪਾਇਆ ਉਸ ਤੋਂ ਪਾਣੀ ਲੈ ਕੇ ਆਪਣੇ ਮੂੰਹ ਵਿੱਚ ਪਾਇਆ, ਉਸਨੂੰ ਮੂੰਹ ਵਿੱਚ ਘੋਲਿਆ ਤੇ ਬਾਹਰ ਕੱਢ ਦਿੱਤਾ; ਫੇਰ ਸਾਹ ਦੇ ਨਾਲ ਨੱਕ ਵਿੱਚ ਪਾਣੀ ਖਿੱਚਿਆ; ਫੇਰ ਉਸਨੂੰ ਬਾਹਰ ਕੱਢ ਕੇ ਚਾੜ੍ਹਿਆ; ਫੇਰ ਆਪਣੇ ਚਿਹਰੇ ਨੂੰ ਤਿੰਨ ਵਾਰ ਧੋਇਆ; ਫੇਰ ਆਪਣੇ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਤਿੰਨ ਵਾਰ ਧੋਇਆ; ਫੇਰ ਪਾਣੀ ਨਾਲ ਭਿੱਜੇ ਹੋਏ ਹੱਥਾਂ ਨੂੰ ਇੱਕ ਵਾਰ ਸਿਰ 'ਤੇ ਫੇਰਿਆ; ਫੇਰ ਆਪਣੇ ਪੈਰਾਂ ਨੂੰ ਗਿੱਟਿਆਂ ਸਮੇਤ ਤਿੰਨ ਵਾਰ ਧੋਇਆ। ਜਦੋਂ ਵੁਜ਼ੂ ਕਰ ਚੁੱਕੇ, ਤਾਂ ਦੱਸਿਆ ਕਿ ਉਨ੍ਹਾਂ ਨੇ ਵੇਖਿਆ ਸੀ ਕਿ ਅੱਲਾਹ ਦੇ ਨਬੀ ﷺ ਨੇ ਇੰਜ ਹੀ ਵੁਜ਼ੂ ਕੀਤਾ ਤੇ ਉਸ ਤੋਂ ਬਾਅਦ ਖੁਸ਼ਖਬਰੀ ਦਿੱਤੀ ਕਿ ਜਿਸ ਨੇ ਆਪ ﷺ ਵਾਂਗ ਵੁਜ਼ੂ ਕੀਤਾ ਤੇ ਖੁਸ਼ੂ-ਖੁਜ਼ੂ (ਪੂਰੇ ਧਿਆਨ) ਨਾਲ ਦਿਲ ਲਗਾ ਕਿ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਹੋ ਕੇ ਦੋ ਰਕਆਤ ਨਮਾਜ਼ ਪੜ੍ਹੀ, ਤਾਂ ਉਸ ਦੇ ਇਸ ਸੰਪੂਰਨ ਵੁਜ਼ੂ ਤੇ ਖਾਲਸ ਨਮਾਜ਼ ਦੇ ਬਦਲੇ ਵਿੱਚ ਅੱਲਾਹ ਉਸ ਦੇ ਪਿੱਛਲੇ ਸਾਰੇ ਗੁਨਾਹ ਮਾਫ਼ ਕਰ ਦੇਵੇਗਾ।فوائد الحديث
ਵੁਜ਼ੂ ਦੀ ਸ਼ੁਰੂਆਤ ਵਿੱਚ ਹੱਥਾਂ ਨੂੰ ਭਾਂਡੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਧੋਣਾ ਮੁਸਤਹੱਬ (ਪਸੰਦੀਦਾ) ਹੈ, ਭਾਵੇਂ ਨੀਂਦ ਤੋਂ ਨਾ ਵੀ ਉਠਿਆ ਹੋਵੇ। ਅਤੇ ਜੇਕਰ ਨੀਂਦ ਤੋਂ ਉਠਿਆ ਹੋਵੇ, ਫੇਰ ਤਾਂ ਹੱਥ ਧੋਣਾ ਵਾਜਿਬ (ਲਾਜ਼ਮੀ) ਹੈ।
ਉਸਤਾਦ (ਸਿੱਖਿਅਕ) ਨੂੰ ਅਜਿਹਾ ਤਰੀਕਾ ਅਪਣਾਉਣਾ ਚਾਹੀਦਾ ਹੈ ਕਿ ਗੱਲ ਆਸਾਨੀ ਨਾਲ ਸਮਝ ਵਿੱਚ ਆ ਜਾਵੇ ਅਤੇ ਸਿੱਖਣ ਵਾਲੇ ਦੇ ਦਿਲ ਵਿੱਚ ਬੈਠ ਜਾਵੇ। ਇਸ ਦਾ ਇੱਕ ਤਰੀਕਾ ਇਹ ਹੈ ਕਿ ਸਿੱਖਿਆ ਅਮਲੀ ਰੂਪ ਵਿੱਚ ਦਿੱਤੀ ਜਾਵੇ।
ਨਮਾਜ਼ੀ ਨੂੰ ਦੁਨਿਆਵੀ ਕੰਮਾਂ ਨਾਲ ਸਬੰਧਤ ਵਿਚਾਰਾਂ ਨੂੰ ਦੂਰ ਰੱਖ ਕੇ ਨਮਾਜ਼ ਪੜ੍ਹਨੀ ਚਾਹੀਦੀ ਹੈ। ਕਿਉਂਕਿ ਨਮਾਜ਼ ਦੀ ਮੁਕੱਮਲ (ਪੂਰੀ) ਉਸੇ ਵੇਲੇ ਹੁੰਦੀ ਹੈ, ਜਦੋਂ ਦਿਲੋ-ਦਿਮਾਗ ਨੂੰ ਹਾਜ਼ਰ ਰੱਖ ਕੇ ਪੜ੍ਹੀ ਜਾਵੇ। ਨਹੀਂ ਤਾਂ ਦਿਲ ਵਿੱਚ ਆਉਣ ਵਾਲੇ ਖਿਆਲਾਂ (ਵਿਚਾਰਾਂ ) ਤੋਂ ਬਚਣਾ ਮੁਸ਼ਕਿਲ ਹੈ। ਇਨਸਾਨ ਨੂੰ ਖਿਆਲਾਂ ਦੀ ਦੁਨੀਆ ਵਿੱਚ ਗੁੰਮ ਹੋਣ ਦੇ ਬਜਾਏ, ਇਸ ਸਿਲਸਿਲੇ ਵਿੱਚ ਆਪਣੇ ਨਫ਼ਸ (ਮਨ) ਨਾਲ ਲੜਨਾ ਚਾਹੀਦਾ ਹੈ।
ਵੁਜ਼ੂ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਮੁਸਤਹੱਬ (ਪਸੰਦੀਦਾ) ਹੈ।
ਕੁੱਲੀ ਕਰਨ, ਨੱਕ ਵਿੱਚ ਪਾਣੀ ਚੜ੍ਹਾਉਣ ਅਤੇ ਨੱਕ ਝਾੜਨ ਵੇਲੇ ਤਰਤੀਬ (ਕ੍ਰਮ) ਦਾ ਧਿਆਨ ਰੱਖਣਾ ਚਾਹੀਦਾ ਹੈ।
ਚਿਹਰੇ, ਹੱਥਾਂ ਅਤੇ ਪੈਰਾਂ ਨੂੰ ਤਿੰਨ-ਤਿੰਨ ਵਾਰ ਧੋਣਾ ਮੁਸਤਹੱਬ (ਪਸੰਦੀਦਾ) ਅਤੇ ਘੱਟੋ-ਘੱਟ ਇੱਕ ਵਾਰ ਧੋਣਾ ਵਾਜਿਬ (ਲਾਜ਼ਮੀ) ਹੈ।
ਅੱਲਾਹ ਵੱਲੋਂ ਪਿੱਛਲੇ ਗੁਨਾਹ ਉਸ ਵੇਲੇ ਮਾਫ ਕੀਤੇ ਜਾਂਦੇ ਹਨ, ਜਦੋਂ ਦੋਨੋ ਕੰਮ ਇਕੱਠੇ ਹੋਣ, ਹਦੀਸ ਵਿੱਚ ਦਰਸਾਏ ਗਏ ਤਰੀਕੇ ਦੇ ਮੁਤਾਬਕ ਵੁਜ਼ੂ ਕੀਤਾ ਜਾਵੇ ਅਤੇ ਦੋ ਰਕਆਤ ਨਮਾਜ਼ ਪੜ੍ਹੀ ਜਾਵੇ।
ਵੁਜ਼ੂ ਕਰਨ ਵੇਲੇ ਧੋਏ ਜਾਣ ਵਾਲੇ ਹਰ ਅੰਗ ਦੀ ਹੱਦ ਨਿਰਧਾਰਤ ਹੈ। ਇਸ ਲਈ, ਚਿਹਰੇ ਦੀ ਹੱਦ: ਲੰਬਾਈ ਵਿੱਚ ਸਿਰ ਦੇ ਵਾਲਾਂ ਦੀ ਜੜ ਤੋਂ ਲੈ ਕੇ ਠੋਡੀ ਤੇ ਦਾੜ੍ਹੀ ਦੇ ਵਾਲਾਂ ਤੱਕ ਅਤੇ ਚੌੜਾਈ ਵਿੱਚ ਇੱਕ ਕੰਨ ਤੋਂ ਦੂਜੇ ਕੰਨ ਤੱਕ ਹੈ। ਹੱਥਾਂ ਦੀ ਹੱਦ: ਉਂਗਲਾਂ ਦੇ ਸਿਰਿਆਂ ਤੋਂ ਲੈ ਕੇ ਕੂਹਣੀ ਤੱਕ ਹੈ। ਸਿਰ ਦੀ ਹੱਦ: ਸਿਰ ਦੇ ਵਾਲ ਉੱਗਣ ਦੀ ਕੁਦਤਰੀ ਥਾਂ (ਜੜ) ਤੋਂ ਲੈ ਕੇ ਗਰਦਨ ਦੇ ਉੱਪਰਲੇ ਹਿੱਸੇ ਤੱਕ ਹੈ ਅਤੇ ਕੰਨਾਂ ਦਾ ਮਸਾਹ (ਗਿੱਲਾ ਹੱਥ ਫੇਰਨਾ) ਵੀ ਸਿਰ ਵਿੱਚ ਹੀ ਸ਼ਾਮਲ ਹੈ। ਜਦੋਂ ਕਿ ਪੈਰ ਦੀ ਹੱਦ: ਪੂਰਾ ਕਦਮ (ਪੈਰ) ਅਤੇ ਕਦਮ ਤੇ ਪਿੰਜਣੀ ਦੇ ਵਿੱਚ ਆਉਣ ਵਾਲੇ ਜੋੜ ਤੱਕ ਹੈ।
التصنيفات
Method of Ablution