إعدادات العرض
ਅੱਲਾਹ ਤਆਲਾ ਨੂੰ ਕਿਹੜਾ ਅਮਲ ਸਭ ਤੋਂ ਵੱਧ ਪਿਆਰਾ ਹੈ? ਆਪ ﷺ ਨੇ ਜਵਾਬ ਦਿੱਤਾ: "ਸਮੇਂ 'ਤੇ ਨਮਾਜ਼ ਪੜ੍ਹਨਾ।" ਮੈਂ ਪੁੱਛਿਆ: ਫੇਰ ਕਿਹੜਾ? ਤਾਂ ਆਪ ﷺ…
ਅੱਲਾਹ ਤਆਲਾ ਨੂੰ ਕਿਹੜਾ ਅਮਲ ਸਭ ਤੋਂ ਵੱਧ ਪਿਆਰਾ ਹੈ? ਆਪ ﷺ ਨੇ ਜਵਾਬ ਦਿੱਤਾ: "ਸਮੇਂ 'ਤੇ ਨਮਾਜ਼ ਪੜ੍ਹਨਾ।" ਮੈਂ ਪੁੱਛਿਆ: ਫੇਰ ਕਿਹੜਾ? ਤਾਂ ਆਪ ﷺ ਨੇ ਜਵਾਬ ਦਿੱਤਾ: "ਮਾਂ-ਬਾਪ ਨਾਲ ਚੰਗਾ ਵਿਹਾਰ ਕਰਨਾ।" ਮੈਂ ਪੁੱਛਿਆ: ਫੇਰ ਕਿਹੜਾ? ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ "ਅੱਲਾਹ ਤਆਲਾ ਨੂੰ ਕਿਹੜਾ ਅਮਲ ਸਭ ਤੋਂ ਵੱਧ ਪਿਆਰਾ ਹੈ? ਆਪ ﷺ ਨੇ ਜਵਾਬ ਦਿੱਤਾ: "ਸਮੇਂ 'ਤੇ ਨਮਾਜ਼ ਪੜ੍ਹਨਾ।" ਮੈਂ ਪੁੱਛਿਆ: ਫੇਰ ਕਿਹੜਾ? ਤਾਂ ਆਪ ﷺ ਨੇ ਜਵਾਬ ਦਿੱਤਾ: "ਮਾਂ-ਬਾਪ ਨਾਲ ਚੰਗਾ ਵਿਹਾਰ ਕਰਨਾ।" ਮੈਂ ਪੁੱਛਿਆ: ਫੇਰ ਕਿਹੜਾ? ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ।" ਅਬਦੁੱਲਾਹ ਬਿਨ ਮਸਉਦ ਕਹਿੰਦੇ ਹਨ: ਆਪ ﷺ ਨੇ ਮੈਨੂੰ ਇਨ੍ਹਾਂ ਕੰਮਾਂ ਬਾਰੇ ਦੱਸਿਆ। ਜੇਕਰ ਮੈਂ ਹੋਰ ਪੁੱਛਦਾ, ਤਾਂ ਆਪ ﷺ ਹੋਰ ਦੱਸਦੇ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Hausa Português Kurdî Kiswahili සිංහල Svenska Čeština ગુજરાતી Yorùbá Tiếng Việt پښتو অসমীয়া دری Кыргызча or नेपाली Kinyarwanda తెలుగు Lietuvių Română മലയാളം Nederlands Soomaali Српски Українська Deutsch ಕನ್ನಡ Wolof Moore Shqip ქართული Azərbaycan Magyar Македонски தமிழ் မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਨੂੰ ਪੁੱਛਿਆ ਗਿਆ ਕਿ ਅੱਲਾਹ ਦੀ ਨਜ਼ਰ ਵਿੱਚ ਕਿਹੜਾ ਅਮਲ ਸਭ ਤੋਂ ਵਧ ਪਿਆਰਾ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: ਫਰਜ਼ ਨਮਾਜ਼ ਨੂੰ ਉਸਦੇ ਸ਼ਰੀਅਤ ਦੁਆਰਾ ਨਿਰਧਾਰਤ ਸਮੇਂ 'ਤੇ ਪੜ੍ਹਨਾ। ਫੇਰ ਮਾਂ-ਪਿਓ ਦੀ ਆਗਿਆਕਾਰੀ ਕਰਦੇ ਹੋਏ ਉਨ੍ਹਾਂ ਨਾਲ ਚੰਗਾ ਸਲੂਕ ਕਰਨਾ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦੇਣਾ ਅਤੇ ਉਨ੍ਹਾਂ ਦੀ ਨਾਫਰਮਾਨੀ (ਅਣਆਗਿਆਕਾਰੀ) ਨਾ ਕਰਨਾ। ਫੇਰ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਤਾਂ ਜੋ ਅੱਲਾਹ ਦੇ ਕਲਮੇ (ਨਾਂ) ਨੂੰ ਬੁਲੰਦ ਕੀਤਾ ਜਾ ਸਕੇ, ਇਸਲਾਮ ਤੇ ਮੁਸਲਮਾਨਾਂ ਦਾ ਬਚਾਅ ਕੀਤਾ ਜਾ ਸਕੇ ਅਤੇ ਇਸਲਾਮੀ ਪਰੰਪਰਾਵਾਂ ਦਾ ਪ੍ਰਗਟਾਵਾ ਕੀਤਾ ਜਾ ਸਕੇ। ਇਹ ਜਿਹਾਦ ਆਪਣੀ ਜਾਨ ਅਤੇ ਮਾਲ (ਧਨ) ਦੋਵਾਂ ਨਾਲ ਕੀਤਾ ਜਾਂਦਾ ਹੈ। ਅਬਦੁੱਲਾਹ ਇਬਨ ਮਸਉਦ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਮੈਨੂੰ ਇਨ੍ਹਾਂ ਅਮਲਾਂ (ਕਰਮਾਂ) ਬਾਰੇ ਦੱਸਿਆ ਅਤੇ ਜੇਕਰ ਮੈਂ ਇਸ ਤੋਂ ਅੱਗੇ ਪੁੱਛਦਾ, ਤਾਂ ਆਪ ﷺ ਅੱਗੇ ਹੋਰ ਵੀ ਦੱਸਦੇ।فوائد الحديث
ਅਮਲਾਂ ਦੀ ਫ਼ਜ਼ੀਲਤ (ਉਤਮਤਾ) ਵਿੱਚ ਇਸ ਅਧਾਰ 'ਤੇ ਕਮੀ-ਪੇਸ਼ੀ ਹੁੰਦੀ ਹੈ ਕਿ ਕਿਹੜਾ ਅਮਲ ਅੱਲਾਹ ਨੂੰ ਕਿੰਨਾ ਪਸੰਦ ਹੈ।
ਮੁਸਲਮਾਨ ਨੂੰ ਇਸ ਗੱਲ ਦੀ ਪ੍ਰੇਰਨਾ ਦਿੱਤੀ ਗਈ ਹੈ ਕਿ ਉਹ ਅਮਲਾਂ ਦੀ ਫਜ਼ੀਲਤ ਦੀ ਤਰਤੀਬ (ਕ੍ਰਮ) ਨੂੰ ਧਿਆਨ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਅਮਲ ਕਰਨ ਦੀ ਕੋਸ਼ਿਸ਼ ਕਰੇ।
ਸਭ ਤੋਂ ਵਧੀਆ ਅਮਲ ਕੀ ਹੈ, ਇਸ ਸਵਾਲ ਦੇ ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਵੱਖ-ਵੱਖ ਗੱਲਾਂ ਬੰਦਿਆਂ ਤੇ ਹਲਾਤਾਂ ਨੂੰ ਸਾਹਮਣੇ ਰੱਖਦੇ ਹੋਏ ਕਹੀਆਂ ਹਨ। ਜਿਸ ਲਈ ਜਿਹੜਾ ਅਮਲ ਜ਼ਿਆਦਾ ਲਾਭਕਾਰੀ ਸੀ, ਉਸ ਲਈ ਉਸ ਅਮਲ ਨੂੰ ਸਭ ਤੋਂ ਵਧੀਆ ਦੱਸਿਆ।
