ਜੋ ਬੰਦਾ ਅੱਲਾਹ ਦੀ ਰਾਹ ਵਿੱਚ ਚੱਲਣ ਕਾਰਨ ਜਿਸ ਦੇ ਪੈਰ ਧੂੜ ਨਾਲ ਭਰ ਜਾਂਦੇ ਹਨ, ਉਸ ਨੂੰ ਅੱਗ ਛੂ ਨਹੀਂ ਸਕੇਗੀ।

ਜੋ ਬੰਦਾ ਅੱਲਾਹ ਦੀ ਰਾਹ ਵਿੱਚ ਚੱਲਣ ਕਾਰਨ ਜਿਸ ਦੇ ਪੈਰ ਧੂੜ ਨਾਲ ਭਰ ਜਾਂਦੇ ਹਨ, ਉਸ ਨੂੰ ਅੱਗ ਛੂ ਨਹੀਂ ਸਕੇਗੀ।

ਅਬੀ ਅਬਸ ਅਬਦੁਰ ਰਹਮਾਨ ਬਿਨ ਜਬਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜੋ ਬੰਦਾ ਅੱਲਾਹ ਦੀ ਰਾਹ ਵਿੱਚ ਚੱਲਣ ਕਾਰਨ ਜਿਸ ਦੇ ਪੈਰ ਧੂੜ ਨਾਲ ਭਰ ਜਾਂਦੇ ਹਨ, ਉਸ ਨੂੰ ਅੱਗ ਛੂ ਨਹੀਂ ਸਕੇਗੀ।"

[صحيح] [رواه البخاري]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਖ਼ੁਸ਼ਖ਼ਬਰੀ ਦਿੱਤੀ ਕਿ ਜੋ ਬੰਦਾ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਦਿਆਂ ਜਿਸ ਦੇ ਪੈਰਾਂ ਨੂੰ ਧੂੜ ਲੱਗ ਜਾਂਦੀ ਹੈ, ਉਸ ਨੂੰ ਦੋਜ਼ਖ਼ ਦੀ ਅੱਗ ਛੂ ਨਹੀਂ ਸਕੇਗੀ।

فوائد الحديث

ਅੱਲਾਹ ਦੀ ਰਾਹ ਵਿੱਚ ਜਿਹਾਦ ਕਰਨ ਵਾਲੇ ਲਈ ਦੋਜ਼ਖ਼ ਦੀ ਅੱਗ ਤੋਂ ਬਚਾਅ ਦੀ ਖ਼ੁਸ਼ਖ਼ਬਰੀ ਹੈ।

ਇਹੋ ਜਿਹੇ ਹਾਲਾਤ ਵਿਚ ਭਲੇ ਹੀ ਧੂੜ ਪੂਰੇ ਸਰੀਰ 'ਤੇ ਲੱਗ ਜਾਂਦੀ ਸੀ, ਪਰ ਹਦੀਸ ਵਿੱਚ ਖ਼ਾਸ ਤੌਰ 'ਤੇ ਪੈਰਾਂ ਦਾ ਜ਼ਿਕਰ ਕੀਤਾ ਗਿਆ ਹੈ, ਕਿਉਂਕਿ ਉਸ ਵੇਲੇ ਜ਼ਿਆਦਾਤਰ ਮੁਜਾਹਿਦ ਪੈਦਲ ਹੁੰਦੇ ਸਨ ਅਤੇ ਪੈਰ ਤਾਂ ਹਰ ਹਾਲਤ ਵਿੱਚ ਧੂੜ ਨਾਲ ਭਰ ਜਾਂਦੇ ਸਨ।

ਹਾਫ਼ਿਜ਼ ਇਬਨ ਹਜਰ ਰਹਿਮਹੁੱਲਾਹ ਨੇ ਕਿਹਾ: ਜੇ ਸਿਰਫ਼ ਪੈਰਾਂ ਨੂੰ ਧੂੜ ਲੱਗ ਜਾਣਾ ਹੀ ਉਹਨਾਂ 'ਤੇ ਦੋਜ਼ਖ਼ ਦੀ ਅੱਗ ਨੂੰ ਹਰਾਮ ਕਰ ਦਿੰਦਾ ਹੈ, ਤਾਂ ਫਿਰ ਉਸ ਸ਼ਖ਼ਸ ਦਾ ਕੀ ਮਰਤਬਾ ਹੋਏਗਾ ਜੋ ਅੱਲਾਹ ਦੀ ਰਾਹ ਵਿੱਚ ਦੌੜਿਆ, ਆਪਣੀ ਕੂਸ਼ਿਸ਼ ਵਾਰ ਦਿੱਤੀ ਅਤੇ ਆਪਣੀ ਤਾਕਤ ਦੀ ਹੱਦ ਤੱਕ ਜਤਨ ਕੀਤਾ?

التصنيفات

Excellence of Jihad