“ਕੀ ਅੱਲਾਹ ਨੇ ਤੁਹਾਡੇ ਲਈ ਉਹ ਚੀਜ਼ਾਂ ਨਹੀਂ ਬਣਾਈਆਂ ਜਿਨ੍ਹਾਂ ਨਾਲ ਤੁਸੀਂ ਸਦਕਾ ਕਰ ਸਕਦੇ ਹੋ? ਹਰ ਤਸਬੀਹ (ਸੁਬਹਾਨ ਅੱਲਾਹ ਕਹਿਣਾ) ਸਦਕਾ ਹੈ,…

“ਕੀ ਅੱਲਾਹ ਨੇ ਤੁਹਾਡੇ ਲਈ ਉਹ ਚੀਜ਼ਾਂ ਨਹੀਂ ਬਣਾਈਆਂ ਜਿਨ੍ਹਾਂ ਨਾਲ ਤੁਸੀਂ ਸਦਕਾ ਕਰ ਸਕਦੇ ਹੋ? ਹਰ ਤਸਬੀਹ (ਸੁਬਹਾਨ ਅੱਲਾਹ ਕਹਿਣਾ) ਸਦਕਾ ਹੈ, ਹਰ ਤਕਬੀਰ (ਅੱਲਾਹੁ ਅਕਬਰ ਕਹਿਣਾ) ਸਦਕਾ ਹੈ, ਹਰ ਤਹਮੀਦ (ਅਲਹਮਦੁ ਲਿੱਲਾਹ ਕਹਿਣਾ) ਸਦਕਾ ਹੈ, ਹਰ ਤਹਲੀਲ (ਲਾ ਇਲਾਹ ਇੱਲੱਲਾਹ ਕਹਿਣਾ) ਸਦਕਾ ਹੈ, ਨੇਕੀ ਦਾ ਹੁਕਮ ਦੇਣਾ ਸਦਕਾ ਹੈ, ਬੁਰਾਈ ਤੋਂ ਰੋਕਣਾ ਸਦਕਾ ਹੈ, ਅਤੇ ਤੁਹਾਡਾ ਆਪਣੇ ਹਲਾਲ ਰਿਸ਼ਤੇ (ਪਤੀ-ਪਤਨੀ) ਵਿੱਚ ਸਰੀਰਕ ਸੰਬੰਧ ਬਣਾਉਣਾ ਵੀ ਸਦਕਾ ਹੈ।

ਅਬੁਜ਼ਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਦੇ ਕੁਝ ਸਹਾਬੀਆਂ (ਸਾਥੀਆਂ) ਨੇ ਨਬੀ ﷺ ਨੂੰ ਕਿਹਾ: ਹੇ ਅੱਲਾਹ ਦੇ ਰਸੂਲ! ਧਨਵਾਨ ਲੋਕ ਸਵਾਬ (ਪੁੰਨ) ਲੈ ਗਏ। ਉਹ ਸਾਡੇ ਵਾਂਗ ਨਮਾਜ਼ ਪੜ੍ਹਦੇ ਹਨ, ਸਾਡੇ ਵਾਂਗ ਰੋਜ਼ੇ ਰੱਖਦੇ ਹਨ, (ਇਸਦੇ ਨਾਲ ਹੀ) ਉਹ ਆਪਣੇ ਵਾਧੂ ਮਾਲ ਵਿੱਚੋਂ ਸਦਕਾ (ਦਾਨ) ਵੀ ਕਰਦੇ ਹਨ। ਨਬੀ ﷺ ਨੇ ਫਰਮਾਇਆ: “ਕੀ ਅੱਲਾਹ ਨੇ ਤੁਹਾਡੇ ਲਈ ਉਹ ਚੀਜ਼ਾਂ ਨਹੀਂ ਬਣਾਈਆਂ ਜਿਨ੍ਹਾਂ ਨਾਲ ਤੁਸੀਂ ਸਦਕਾ ਕਰ ਸਕਦੇ ਹੋ? ਹਰ ਤਸਬੀਹ (ਸੁਬਹਾਨ ਅੱਲਾਹ ਕਹਿਣਾ) ਸਦਕਾ ਹੈ, ਹਰ ਤਕਬੀਰ (ਅੱਲਾਹੁ ਅਕਬਰ ਕਹਿਣਾ) ਸਦਕਾ ਹੈ, ਹਰ ਤਹਮੀਦ (ਅਲਹਮਦੁ ਲਿੱਲਾਹ ਕਹਿਣਾ) ਸਦਕਾ ਹੈ, ਹਰ ਤਹਲੀਲ (ਲਾ ਇਲਾਹ ਇੱਲੱਲਾਹ ਕਹਿਣਾ) ਸਦਕਾ ਹੈ, ਨੇਕੀ ਦਾ ਹੁਕਮ ਦੇਣਾ ਸਦਕਾ ਹੈ, ਬੁਰਾਈ ਤੋਂ ਰੋਕਣਾ ਸਦਕਾ ਹੈ, ਅਤੇ ਤੁਹਾਡਾ ਆਪਣੇ ਹਲਾਲ ਰਿਸ਼ਤੇ (ਪਤੀ-ਪਤਨੀ) ਵਿੱਚ ਸਰੀਰਕ ਸੰਬੰਧ ਬਣਾਉਣਾ ਵੀ ਸਦਕਾ ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕੋਈ ਬੰਦਾ ਆਪਣੀ ਕਾਮਵਾਸਨਾ ਪੂਰੀ ਕਰਦਾ ਹਾਂ, ਤਾਂ ਕੀ ਉਸ ਵਿੱਚ ਵੀ ਉਸਨੂੰ ਸਵਾਬ ਮਿਲਦਾ ਹੈ? ਆਪ ﷺ ਨੇ ਫਰਮਾਇਆ: “ਚੰਗਾ ਦੱਸੋ ਜੇ ਉਹ ਇਸ ਨੂੰ ਹਰਾਮ (ਨਜਾਇਜ਼) ਥਾਂ ਤੋਂ ਪੂਰਾ ਕਰੇ ਤਾਂ ਕੀ ਉਸਨੂੰ ਗੁਨਾਹ ਮਿਲੇਗਾ? ਤਾਂ ਇਸ ਲਈ ਜਦੋਂ ਉਹ ਇਸ ਨੂੰ ਹਲਾਲ ਤਰੀਕੇ ਨਾਲ ਪੂਰਾ ਕਰੇਗਾ ਤਾਂ ਉਸ ਨੂੰ ਸਵਾਬ ਮਿਲੇਗਾ।”

[صحيح] [رواه مسلم]

الشرح

ਕੁੱਝ ਫਕੀਰ ਸਹਾਬੀਆਂ ਨੇ ਅੱਲਾਹ ਦੇ ਰਸੂਲ ﷺ ਅੱਗੇ ਆਪਣੀ ਗਰੀਬੀ, ਆਪਣੇ ਧਨਵਾਨ ਭਰਾਵਾਂ ਵਾਂਗ ਸਦਕਾ ਦੇਕੇ ਵੱਡਾ ਸਵਾਬ ਨਾ ਲੈ ਸਕਣ ਅਤੇ ਨੇਕੀ ਦੇ ਕੰਮਾਂ ਵਿੱਚ ਉਨ੍ਹਾਂ ਦੇ ਬਰਾਬਰ ਨਾ ਖੜੇ ਹੋ ਸਕਣ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਅਸੀਂ ਨਮਾਜ਼ ਪੜ੍ਹਦੇ ਹਾਂ ਤਾਂ ਉਹ ਵੀ ਨਮਾਜ਼ ਪੜ੍ਹਦੇ ਹਨ ਅਤੇ ਅਸੀਂ ਰੋਜ਼ਾ ਰੱਖਦੇ ਹਾਂ ਤਾਂ ਉਹ ਵੀ ਰੋਜ਼ਾ ਰੱਖਦੇ ਹਨ, ਲੇਕਿਨ ਇਸਦੇ ਨਾਲ ਹੀ ਉਹ ਆਪਣੇ ਵਾਧੂ ਮਾਲ ਵਿੱਚੋਂ ਸਦਕਾ ਕਰਕੇ ਸਾਡੇ ਤੋਂ ਅੱਗੇ ਨਿੱਕਲ ਜਾਂਦੇ ਹਨ, ਜਦੋਂ ਕਿ ਸਾਡੇ ਕੋਲ ਸਦਕਾ ਦੇਣ ਲਈ ਕੁੱਝ ਨਹੀਂ ਹੁੰਦਾ। ਸੋ: ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਸਦਕੇ ਦੇ ਕੁੱਝ ਅਜਿਹੇ ਤਰੀਕੇ ਦੱਸੇ, ਜੋ ਉਹ ਕਰ ਸਕਦੇ ਸਨ। ਆਪ ﷺ ਨੇ ਫਰਮਾਇਆ: ਕੀ ਅੱਲਾਹ ਨੇ ਤੁਹਾਡੇ ਲਈ ਸਦਕਾ ਕਰਨ ਦੇ ਰਾਹ ਨਹੀਂ ਕੱਢੇ? 'ਸੁਬਹਾਨ ਅੱਲਾਹ' ਕਹਿਣਾ ਸਦਕਾ ਹੈ, 'ਅੱਲਾਹੁ ਅਕਬਰ' ਕਹਿਣਾ ਸਦਕਾ ਹੈ, 'ਅਲਹਮਦੁ ਲਿੱਲਾਹ' ਕਹਿਣਾ ਸਦਕਾ ਹੈ, 'ਲਾ ਇਲਾਹ ਇੱਲੱਲਾਹ' ਕਹਿਣਾ ਸਦਕਾ ਹੈ, ਭਲਾਈ ਦਾ ਹੁਕਮ ਦੇਣਾ ਸਦਕਾ ਹੈ, ਬੁਰਾਈ ਤੋਂ ਰੋਕਣਾ ਸਦਕਾ ਹੈ, ਇਥੋਂ ਤੱਕ ਕਿ ਤੁਹਾਡਾ ਆਪਣੀ ਪਤਨੀ ਨਾਲ ਸੰਭੋਗ ਕਰਨਾ ਵੀ ਸਦਕਾ ਹੈ। ਸਹਾਬੀਆਂ ਨੂੰ ਬੜੀ ਹੈਰਾਨੀ ਹੋਈ। ਕਹਿਣ ਲੱਗੇ: ਹੇ ਅੱਲਾਹ ਦੇ ਰਸੂਲ! ਸਾਨੂੰ ਆਪਣੀ ਕਾਮਵਾਸਨਾ ਪੂਰੀ ਕਰਨ ਦਾ ਵੀ ਸਵਾਬ ਮਿਲੇਗਾ? ਨਬੀ ﷺ ਨੇ ਫਰਮਾਇਆ: ਚੰਗਾ ਇਹ ਦੱਸੋ, ਜੇ ਉਹ ਹਰਾਮ ਥਾਂ ਤੋਂ ਵਾਸਨਾ ਪੂਰੀ ਕਰੇ, ਜਿਵੇਂ ਜ਼ਿਨਾ (ਬਦਕਾਰੀ) ਆਦਿ ਵਿੱਚ ਪੈ ਜਾਵੇ, ਤਾਂ ਉਸ 'ਤੇ ਗੁਨਾਹ ਹੋਵੇਗਾ ਜਾਂ ਨਹੀਂ? ਉਵੇਂ ਹੀ ਜੇ ਉਹ ਵਾਸਨਾ ਹਲਾਲ ਥਾਂ ਤੋਂ ਪੂਰੀ ਕਰਦਾ ਹੈ, ਤਾਂ ਉਸ ਨੂੰ ਸਵਾਬ ਮਿਲੇਗਾ।

فوائد الحديث

ਸਹਾਬੀ ਨੇਕੀ ਦੇ ਕੰਮਾਂ ਵਿੱਚ ਇੱਕ-ਦੂਜੇ ਤੋਂ ਅੱਗੇ ਨਿੱਕਲਣ ਦੀ ਕੋਸ਼ਿਸ਼ ਕਰਿਆ ਕਰਦੇ ਸੀ ਅਤੇ ਅੱਲਾਹ ਤਆਲਾ ਕੋਲੋਂ ਵੱਡੇ ਇਨਾਮ ਲੈਣ ਤੇ ਉਸਦੀ ਨੇੜਤਾ ਪ੍ਰਾਪਤ ਕਰਨ ਲਈ ਉਤਸੁਕ ਰਹਿੰਦੇ ਸੀ।

ਨੇਕੀ ਦੇ ਕੰਮਾਂ ਦੇ ਬਹੁਤ ਰੂਪ ਹਨ। ਇੱਕ ਮੁਸਲਮਾਨ ਵੱਲੋਂ ਸੱਚੀ ਨੀਅਤ ਅਤੇ ਚੰਗੇ ਇਰਾਦੇ ਨਾਲ ਕੀਤਾ ਜਾਣ ਵਾਲਾ ਹਰ ਕੰਮ ਨੇਕੀ ਤੇ ਭਲਾਈ ਦਾ ਕੰਮ ਹੈ।

ਇਸਲਾਮ ਅਸਾਨ ਅਤੇ ਸੌਖਾ ਧਰਮ ਹੈ। ਇਸ ਲਈ ਹਰ ਮੁਸਲਮਾਨ ਆਪਣੀ ਸਮਰੱਥਾ ਅਨੁਸਾਰ ਅਜਿਹਾ ਅਮਲ (ਕਰਮ) ਕਰ ਸਕਦਾ ਹੈ, ਜਿਸ ਨਾਲ ਅੱਲਾਹ ਦੀ ਆਗਿਆ ਦਾ ਪਾਲਣ ਹੁੰਦਾ ਹੈ।

ਇਮਾਮ ਨਵਵੀ ਕਹਿੰਦੇ ਹਨ: ਨੀਅਤ ਸੱਚੀ ਹੋਵੇ ਤਾਂ ਜਾਇਜ਼ ਕੰਮ ਵੀ ਇਬਾਦਤ ਬਣ ਜਾਂਦੇ ਹਨ। ਆਪਣੀ ਪਤਨੀ ਨਾਲ ਸੰਭੋਗ ਕਰਨਾ ਵੀ ਇਬਾਦਤ ਬਣ ਜਾਂਦਾ ਹੈ ਜੇਕਰ ਨੀਅਤ- ਪਤਨੀ ਦਾ ਹੱਕ ਅਦਾ ਕਰਨ, ਅੱਲਾਹ ਦੇ ਹੁਕਮਾਂ ਅਨੁਸਾਰ ਉਸ ਨਾਲ ਚੰਗਾ ਜੀਵਨ ਬਤੀਤ ਕਰਨ, ਨੇਕ ਔਲਾਦ ਦੀ ਇੱਛਾ ਰੱਖਣ, ਆਪਣੇ ਆਪ ਨੂੰ ਜਾਂ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਬਚਾਉਣ, ਨਜ਼ਰਾਂ ਨੂੰ ਹਰਾਮ ਦੇਖਣ ਤੋਂ ਬਚਾਉਣ, ਹਰਾਮ ਚੀਜ਼ਾਂ ਬਾਰੇ ਸੋਚਣ ਤੋਂ ਰੋਕਣ, ਜਾਂ ਹਰਾਮ ਕੰਮ ਕਰਨ ਤੋਂ ਰੋਕਣ ਆਦਿ ਦੀ ਹੋਵੇ।

ਸੁਣਨ ਵਾਲੇ ਲਈ ਗੱਲ ਨੂੰ ਚੰਗੇ ਤਰੀਕੇ ਨਾਲ ਸਮਝਾਉਣ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਤੇ ਤੁਲਨਾ ਕੀਤੀ ਜਾਂਦੀ ਹੈ।

التصنيفات

Voluntary Charity, Merits of Remembering Allah