ਜੋ ਵਿਅਕਤੀ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਉਸਦੇ ਗੁਨਾਹ ਉਸਦੇ ਜ਼ਰੀਰ ਵਿੱਚੋਂ ਨਿੱਕਲ ਜਾਂਦੇ ਹਨ, ਇੱਥੋਂ ਤੱਕ ਕਿ ਉਸ ਦੇ ਨਹੁੰਆਂ ਦੇ ਹੇਠੋਂ…

ਜੋ ਵਿਅਕਤੀ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਉਸਦੇ ਗੁਨਾਹ ਉਸਦੇ ਜ਼ਰੀਰ ਵਿੱਚੋਂ ਨਿੱਕਲ ਜਾਂਦੇ ਹਨ, ਇੱਥੋਂ ਤੱਕ ਕਿ ਉਸ ਦੇ ਨਹੁੰਆਂ ਦੇ ਹੇਠੋਂ ਵੀ ਨਿੱਕਲ ਜਾਂਦੇ ਹਨ।

ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਉਸਦੇ ਗੁਨਾਹ ਉਸਦੇ ਜ਼ਰੀਰ ਵਿੱਚੋਂ ਨਿੱਕਲ ਜਾਂਦੇ ਹਨ, ਇੱਥੋਂ ਤੱਕ ਕਿ ਉਸ ਦੇ ਨਹੁੰਆਂ ਦੇ ਹੇਠੋਂ ਵੀ ਨਿੱਕਲ ਜਾਂਦੇ ਹਨ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਵੁਜ਼ੂ ਦੀਆਂ ਸੁੰਨਤਾਂ ਅਤੇ ਅਦਾਬ ਦਾ ਧਿਆਨ ਰੱਖਦੇ ਹੋਏ ਵੁਜ਼ੂ ਕੀਤਾ, ਤਾਂ ਇਸ ਦੇ ਨਤੀਜੇ ਵਿੱਚ ਉਸਦੇ ਗੁਨਾਹ ਧੋ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਉਸਦੇ ਦੋਨੋ ਹੱਥਾਂ ਤੇ ਪੈਰਾਂ ਦੇ ਨਹੁੰਆਂ ਦੇ ਹੇਠੋਂ ਵੀ ਗੁਨਾਹ ਨਿੱਕਲ ਜਾਂਦੇ ਹਨ।

فوائد الحديث

ਵੁਜ਼ੂ, ਉਸ ਦੀਆਂ ਸੁੰਨਤਾਂ ਅਤੇ ਅਦਾਬ ਨੂੰ ਸਿੱਖਣਾ ਤੇ ਉਨ੍ਹਾਂ 'ਤੇ ਅਮਲ ਕਰਨ ਦੀ ਪ੍ਰੇਰਨਾ।

ਵੁਜ਼ੂ ਦੀ ਫ਼ਜ਼ੀਲਤ (ਮਹੱਤਤਾ) ਅਤੇ ਇਸ ਦਾ ਛੋਟੇ ਗੁਨਾਹਾਂ ਦਾ ਕਫ਼ਾਰਾ (ਭਰਪਾਈ) ਹੋਣਾ। ਬਾਕੀ ਰਹੀ ਗੱਲ ਵੱਡੇ ਗੁਨਾਹਾਂ ਦੀ, ਤਾਂ ਉਨ੍ਹਾਂ ਲਈ ਤੌਬਾ ਕਰਨੀ ਜ਼ਰੂਰੀ ਹੈ।

ਗੁਨਾਹਾਂ ਦੇ ਨਿੱਕਲਣ ਦੀ ਸ਼ਰਤ ਇਹ ਹੈ ਕਿ ਵੁਜ਼ੂ ਨਬੀ ﷺ ਦੇ ਦੱਸੇ ਤਰੀਕੇ ਮੁਤਾਬਕ ਪੂਰੇ ਤਰੀਕੇ ਨਾਲ ਕੀਤਾ ਜਾਵੇ ਅਤੇ ਉਸ ਵਿੱਚ ਕੋਈ ਕਮੀ ਨਾ ਛੱਡੀ ਜਾਵੇ।

ਇਸ ਹਦੀਸ ਵਿੱਚ ਗੁਨਾਹਾਂ ਦੀ ਮਾਫੀ ਦੀ ਗੱਲ ਵੱਡੇ ਗੁਨਾਹਾਂ ਤੋਂ ਬਚਣ ਅਤੇ ਉਨ੍ਹਾਂ ਤੋਂ ਤੌਬਾ ਕਰਨ ਨਾਲ ਜੁੜੀ ਹੈ। ਅੱਲਾਹ ਤਆਲਾ ਨੇ ਫਰਮਾਇਆ ਹੈ: "ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੈ ਤਾਂ ਅਸੀਂ ਤੁਹਾਡੇ ਛੋਟੇ ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ..." [ਅਨ-ਨਿਸਾ: 31]

التصنيفات

Excellence of Ablution