ਯਹੂਦੀ ਉਹ ਲੋਕ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦਾ ਸ਼ਿਕਾਰ ਹੋਏ ਅਤੇ ਈਸਾਈ ਉਹ ਲੋਕ ਹਨ, ਜੋ ਗੁਮਰਾਹ ਹੋ ਗਏ।

ਯਹੂਦੀ ਉਹ ਲੋਕ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦਾ ਸ਼ਿਕਾਰ ਹੋਏ ਅਤੇ ਈਸਾਈ ਉਹ ਲੋਕ ਹਨ, ਜੋ ਗੁਮਰਾਹ ਹੋ ਗਏ।

ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਯਹੂਦੀ ਉਹ ਲੋਕ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦਾ ਸ਼ਿਕਾਰ ਹੋਏ ਅਤੇ ਈਸਾਈ ਉਹ ਲੋਕ ਹਨ, ਜੋ ਗੁਮਰਾਹ ਹੋ ਗਏ।»

[صحيح] [رواه الترمذي]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਯਹੂਦੀ ਇੱਕ ਅਜਿਹੀ ਕੌਮ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦੇ ਸ਼ਿਕਾਰ ਹੋਏ, ਕਿਉਂਕਿ ਉਨ੍ਹਾਂ ਨੇ ਹੱਕ-ਸੱਚ ਨੂੰ ਜਾਣਦੇ ਹੋਏ ਵੀ ਉਸ 'ਤੇ ਅਮਲ ਨਹੀਂ ਕੀਤਾ। ਜਦੋਂ ਕਿ ਈਸਾਈ ਇੱਕ ਗੁਮਰਾਹ ਕੌਮ ਹਨ, ਕਿਉਂਕਿ ਉਨ੍ਹਾਂ ਦਾ ਅਮਲ ਇਲਮ (ਗਿਆਨ) ਤੋਂ ਵਾਂਝਾ ਸੀ।

فوائد الحديث

ਇਲਮ (ਗਿਆਨ) ਅਤੇ ਅਮਲ (ਕਰਮ) ਦੋਵਾਂ ਦਾ ਇਕੱਠਾ ਹੋਣਾ ਗ਼ਜ਼ਬ ਦੇ ਸ਼ਿਕਾਰ ਹੋਣ ਵਾਲਿਆਂ ਅਤੇ ਗੁਮਰਾਹ ਲੋਕਾਂ ਦੇ ਰਾਹ ਤੋਂ ਬਚਾਅ ਦਾ ਸਾਧਨ ਹੈ।

ਇਸ ਹਦੀਸ ਵਿੱਚ ਯਹੂਦੀਆਂ ਅਤੇ ਈਸਾਈਆਂ ਦੇ ਰਸਤੇ 'ਤੇ ਚੱਲਣ ਤੋਂ ਸਾਵਧਾਨ ਕੀਤਾ ਗਿਆ ਹੈ ਅਤੇ ਸਿੱਧਾ ਰਸਤੇ ਭਾਵ ਇਸਲਾਮ 'ਤੇ ਡਟੇ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ।

ਉਂਜ ਤਾਂ ਯਹੂਦੀ ਅਤੇ ਈਸਾਈ ਦੋਵੇਂ ਗੁਮਰਾਹ ਤੇ ਅੱਲਾਹ ਦੇ ਗ਼ਜ਼ਬ ਦੀਆਂ ਸ਼ਿਕਾਰ ਕੌਮਾਂ ਹਨ, ਲੇਕਿਨ ਯਹੂਦੀਆਂ ਦਾ ਸਭ ਤੋਂ ਮਾੜਾ ਲੱਛਣ ਅੱਲਾਹ ਦੇ ਗ਼ਜ਼ਬ ਦਾ ਸ਼ਿਕਾਰ ਹੋਣਾ ਅਤੇ ਈਸਾਈਆਂ ਦਾ ਸਭ ਤੋਂ ਮਾੜਾ ਲੱਛਣ ਗੁਮਰਾਹ ਹੋਣਾ ਹੈ।

التصنيفات

Islam, Interpretation of verses