إعدادات العرض
ਉਨੇ ਦਿਨਾਂ ਲਈ ਨਮਾਜ਼ ਤੋਂ ਰੁਕੀ ਰਹੋ, ਜਿੰਨੇ ਦਿਨ ਤੁਹਾਡੀ ਮਾਹਵਾਰੀ ਤੁਹਾਨੂੰ ਨਮਾਜ਼ ਪੜ੍ਹਨ ਤੋਂ ਰੋਕਦੀ ਸੀ, ਫੇਰ ਗੁਸਲ ਕਰ ਲਿਆ ਕਰੋ।
ਉਨੇ ਦਿਨਾਂ ਲਈ ਨਮਾਜ਼ ਤੋਂ ਰੁਕੀ ਰਹੋ, ਜਿੰਨੇ ਦਿਨ ਤੁਹਾਡੀ ਮਾਹਵਾਰੀ ਤੁਹਾਨੂੰ ਨਮਾਜ਼ ਪੜ੍ਹਨ ਤੋਂ ਰੋਕਦੀ ਸੀ, ਫੇਰ ਗੁਸਲ ਕਰ ਲਿਆ ਕਰੋ।
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅਬਦੁੱਰ ਰਹਿਮਾਨ ਬਿਨ ਔਫ਼ ਦੀ ਪਤਨੀ ਉੱਮੇ ਹਬੀਬਾ ਬਿੰਤ ਜਹਸ਼ ਨੇ ਅੱਲਾਹ ਦੇ ਰਸੂਲ ﷺ ਨੂੰ (ਮਾਹਵਾਰੀ ਤੋਂ ਬਾਅਦ ਵੀ) ਖੂਨ ਦੇ ਜਾਰੀ ਰਹਿਣ ਦੀ ਸ਼ਿਕਾਇਤ ਕੀਤੀ, ਤਾਂ ਆਪ ﷺ ਨੇ ਉਨ੍ਹਾਂ ਨੂੰ ਫਰਮਾਇਆ: "ਉਨੇ ਦਿਨਾਂ ਲਈ ਨਮਾਜ਼ ਤੋਂ ਰੁਕੀ ਰਹੋ, ਜਿੰਨੇ ਦਿਨ ਤੁਹਾਡੀ ਮਾਹਵਾਰੀ ਤੁਹਾਨੂੰ ਨਮਾਜ਼ ਪੜ੍ਹਨ ਤੋਂ ਰੋਕਦੀ ਸੀ, ਫੇਰ ਗੁਸਲ ਕਰ ਲਿਆ ਕਰੋ।" ਇਸ ਲਈ ਉਹ ਹਰ ਨਮਾਜ਼ ਦੇ ਸਮੇਂ ਗੁਸਲ ਕਰਿਆ ਕਰਦੀ ਸੀ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Hausa Kurdî Português සිංහල Svenska ગુજરાતી Yorùbá ئۇيغۇرچە Tiếng Việt Kiswahili پښتو অসমীয়া دری or Čeština नेपाली Română Nederlands Soomaali Кыргызча తెలుగు Српски മലയാളം Kinyarwanda ಕನ್ನಡ Lietuvių Wolof Magyar ქართული Moore Українська Македонски Azərbaycan Malagasy Shqip Oromoo ไทย Deutsch मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਇੱਕ ਸਹਾਬੀਆ ਨੇ ਅੱਲਾਹ ਦੇ ਨਬੀ ﷺ ਕੋਲ ਲਗਾਤਾਰ ਖੂਨ ਜਾਰੀ ਰਹਿਣ ਦੀ ਸ਼ਿਕਾਇਤ ਕੀਤੀ। ਤਾਂ ਆਪ ﷺ ਨੇ ਉਸਨੂੰ ਹੁਕਮ ਦਿੱਤਾ ਕਿ ਇਸ ਪਰੇਸ਼ਾਨੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੰਨੇ ਦਿਨ ਉਸ ਦਾ ਹੈਜ਼ (ਮਾਹਵਾਰੀ) ਉਸਨੂੰ ਨਮਾਜ਼ ਪੜ੍ਹਨ ਤੋਂ ਰੁਕੀਂ ਰੱਖਦਾ ਸੀ, ਉਨੇ ਦਿਨ ਨਮਾਜ਼ ਤੋਂ ਰੁਕ ਜਾਵੇ ਅਤੇ ਉਸ ਤੋਂ ਬਾਅਦ ਗੁਸਲ (ਧਾਰਮਿਕ ਇਸ਼ਨਾਨ) ਕਰ ਕੇ ਨਮਾਜ਼ ਪੜ੍ਹ ਲਿਆ ਕਰੇ। ਸੋ, ਉਹ ਨਫ਼ਲੀ ਤੌਰ 'ਤੇ (ਆਪਣੀ ਮਰਜ਼ੀ ਤੋਂ) ਹਰ ਨਮਾਜ਼ ਤੋਂ ਪਹਿਲਾਂ ਗੁਸਲ ਕਰ ਲਿਆ ਕਰਦੀ ਸੀ।فوائد الحديث
ਇਸਤਿਹਾਜ਼ਾ: ਇਹ ਹੈ ਕਿ ਔਰਤ ਦੇ ਹੈਜ਼ ਦੇ ਨਿਯਮਤ ਦਿਨਾਂ ਤੋਂ ਬਾਅਦ ਵੀ ਖੂਨ ਦਾ ਨਿਕਾਸ ਜਾਰੀ ਰਹੇ।
ਇਸਤਿਹਾਜ਼ਾ ਤੋਂ ਪੀੜਤ ਔਰਤ ਉਨੇ ਦਿਨਾਂ ਤੱਕ ਆਪਣੇ ਆਪ ਨੂੰ ਹੈਜ਼ਾ (ਮਾਹਵਾਰੀ ਵਾਲੀ) ਸਮਝੇ, ਜਿੰਨੇ ਦਿਨਾਂ ਤੱਕ ਇਹ ਪਰੇਸ਼ਾਨੀ ਸ਼ੁਰੂ ਹੋਣ ਤੋਂ ਪਹਿਲਾਂ ਉਸਨੂੰ ਹੈਜ਼ ਆਇਆ ਕਰਦਾ ਸੀ।
ਫੇਰ ਜਦੋਂ ਹੈਜ਼ ਦੇ ਨਿਯਮਤ ਦਿਨਾਂ ਦੀ ਮਿਆਦ ਦੇ ਬਰਾਬਰ ਸਮਾਂ ਗੁਜ਼ਰ ਜਾਵੇ, ਤਾਂ ਆਪਣੇ ਆਪ ਨੂੰ ਹੈਜ਼ ਤੋਂ ਪਾਕ ਸਮਝੇ ਅਤੇ ਹੈਜ਼ ਤੋਂ ਪਾਕੀ ਦਾ ਗੁਸਲ ਕਰ ਲਵੇ, ਭਾਵੇਂ ਇਸਤਿਹਾਜ਼ਾ ਦਾ ਖੂਨ ਜਾਰੀ ਹੀ ਕਿਉਂ ਨਾ ਹੋਵੇ।
ਇਸਤਿਹਾਜ਼ਾ ਤੋਂ ਪੀੜਤ ਔਰਤ 'ਤੇ ਹਰ ਨਮਾਜ਼ ਲਈ ਗੁਸਲ ਕਰਨਾ ਵਾਜਿਬ (ਫਰਜ਼) ਨਹੀਂ ਹੈ। ਕਿਉਂਕਿ ਉਕਤ ਸਹਾਬੀਆ ਹਰ ਨਮਾਜ਼ ਲਈ ਗੁਸਲ ਆਪਣੇ ਖ਼ੁਦ ਦੇ ਇਜਤਿਹਾਦ (ਸਿਆਣਪ ਦੇ ਫੈਸਲੇ) ਤੋਂ ਕਰਿਆ ਕਰਦੀ ਸੀ। ਜੇਕਰ ਇਹ ਵਾਜਿਬ ਹੁੰਦਾ, ਤਾਂ ਅੱਲਾਹ ਦੇ ਰਸੂਲ ﷺ ਉਨ੍ਹਾਂ ਨੂੰ ਦੱਸ ਦਿੰਦੇ।
ਇਸਤਿਹਾਜ਼ਾ ਤੋਂ ਪੀੜਤ ਔਰਤ 'ਤੇ ਹਰ ਨਮਾਜ਼ ਲਈ ਵੁਜ਼ੂ ਕਰਨਾ ਲਾਜ਼ਮੀ ਹੈ; ਕਿਉਂਕਿ ਉਸ ਦੇ ਵੁਜ਼ੂ ਟੁੱਟਣ ਦਾ ਅਮਲ ਲਗਾਤਾਰ ਜਾਰੀ ਰਹਿੰਦਾ ਹੈ। ਇਹੋ ਹੁਕਮ ਹਰ ਉਸ ਵਿਅਕਤੀ ਲਈ ਹੈ, ਜਿਸ ਦੇ ਵੁਜ਼ੂ ਟੁੱਟਣ ਦਾ ਅਮਲ ਲਗਾਤਾਰ ਜਾਰੀ ਰਹੇ। ਉਦਾਹਰਣ ਵਜੋਂ ਉਹ ਵਿਅਕਤੀ ਜਿਸ ਦਾ ਪੇਸ਼ਾਬ ਲਗਾਤਾਰ ਨਿੱਕਲਦਾ ਰਹੇ ਜਾਂ ਉਹ ਵਿਅਕਤੀ ਜਿਸਨੂੰ ਲਗਾਤਾਰ ਹਵਾ ਨਿਕਲਣ (ਪੱਦ) ਦੀ ਬਿਮਾਰੀ ਹੋਵੇ।
ਜਦੋਂ ਦੀਨ (ਧਰਮ) ਦਾ ਕੋਈ ਮਸਲਾ ਸਮਝ ਨਾ ਆਵੇ, ਤਾਂ ਆਲਿਮਾਂ (ਵਿਧਵਾਨਾਂ) ਤੋਂ ਪੁੱਛ ਲੈਣਾ ਚਾਹੀਦਾ ਹੈ। ਅਸੀਂ ਵੇਖਦੇ ਹਾਂ ਕਿ ਉਸ ਔਰਤ ਨੇ ਅੱਲਾਹ ਦੇ ਨਬੀ ﷺ ਕੋਲ ਜਾ ਕੇ ਵੱਧ ਖੂਨ ਆਉਣ ਦੀ ਸ਼ਿਕਾਇਤ ਕੀਤੀ ਅਤੇ ਮਸਲਾ ਪੁੱਛਿਆ।
