ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।

ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।"

[صحيح] [رواه مسلم]

الشرح

ਅੱਲਾਹ ਦੇ ਰਸੂਲ ﷺ ਨੇ ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਪੜ੍ਹਨ ਤੋਂ ਮਨਾਹ ਕੀਤਾ ਹੈ ਕਿ ਬੰਦੇ ਦਾ ਦਿਲ ਖਾਣੇ ਵਿੱਚ ਲੱਗਿਆ ਰਹੇ ਅਤੇ ਉਹ ਪੂਰੇ ਧਿਆਨ ਨਾਲ ਨਮਾਜ਼ ਨਾ ਪੜ੍ਹ ਸਕੇ। ਇਸੇ ਤਰ੍ਹਾਂ ਜਦੋਂ ਟੱਟੀ-ਪਿਸ਼ਾਬ ਦਾ ਬਹੁਤ ਜ਼ਿਆਦਾ ਜ਼ੋਰ ਪਿਆ ਹੋਵੇ, ਤਾਂ ਉਸ ਵੇਲੇ ਵੀ ਨਮਾਜ਼ ਪੜ੍ਹਨ ਤੋਂ ਮਨਾਹ ਕੀਤਾ ਹੈ, ਕਿਉਂਕਿ ਬੰਦੇ ਦਾ ਧਿਆਨ ਨਮਾਜ਼ ਤੋਂ ਹਟਿਆ ਹੁੰਦਾ ਹੈ।

فوائد الحديث

ਇਨਸਾਨ ਨੂੰ ਨਮਾਜ਼ ਸ਼ੁਰੂ ਕਰਨ ਤੋਂ ਪਹਿਲਾਂ ਹਰ ਉਸ ਚੀਜ਼ ਤੋਂ ਦੂਰ ਹੋ ਜਾਣਾ ਚਾਹੀਦਾ ਹੈ, ਜੋ ਉਸਦਾ ਧਿਆਨ ਨਮਾਜ਼ ਤੋਂ ਹਟਾਉਂਦੀ ਹੋਵੇ।

التصنيفات

Mistakes during Prayer