ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨ ਅਜ਼ਾਬਿਲ-ਕਬਰ, ਵ ਮਿਨ ਅਜ਼ਾਬਿਨ-ਨਾਰ, ਵ ਮਿਨ ਫ਼ਿਤਨਤਿਲ-ਮਹਯਾ ਵਲ-ਮਮਾਤ, ਵ ਮਿਨ ਫ਼ਿਤਨਤਿਲ-ਮਸੀਹਿ…

ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨ ਅਜ਼ਾਬਿਲ-ਕਬਰ, ਵ ਮਿਨ ਅਜ਼ਾਬਿਨ-ਨਾਰ, ਵ ਮਿਨ ਫ਼ਿਤਨਤਿਲ-ਮਹਯਾ ਵਲ-ਮਮਾਤ, ਵ ਮਿਨ ਫ਼ਿਤਨਤਿਲ-ਮਸੀਹਿ ਅੱਦ-ਦਜਜ਼ਾਲ۔

ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ… ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਫਰਮਾਂਦੇ ਹਨ ਕਿ ਰਸੂਲ ਅੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਦੋਆ ਕਰਦੇ ਅਤੇ ਇਉਂ ਫਰਮਾਇਆ ਕਰਦੇ:« ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨ ਅਜ਼ਾਬਿਲ-ਕਬਰ, ਵ ਮਿਨ ਅਜ਼ਾਬਿਨ-ਨਾਰ, ਵ ਮਿਨ ਫ਼ਿਤਨਤਿਲ-ਮਹਯਾ ਵਲ-ਮਮਾਤ, ਵ ਮਿਨ ਫ਼ਿਤਨਤਿਲ-ਮਸੀਹਿ ਅੱਦ-ਦਜਜ਼ਾਲ۔ ਮੁਸਲਿਮ ਦੀ ਰਿਵਾਇਤ ਵਿੱਚ ਆਇਆ ਹੈ:"ਜਦੋਂ ਤੁਹਾਡੇ ਵਿਚੋਂ ਕੋਈ (ਨਮਾਜ ਵਿੱਚ) ਅਖੀਰਲੇ ਤਸ਼ਹ੍ਹੁਦ ਤੋਂ ਫਾਰਿਗ ਹੋ ਜਾਵੇ (ਪੂਰਾ ਕਰ ਲਵੇ), ਤਾਂ ਉਹ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੇ: ਜਹੱਨਮ ਦੇ ਅਜ਼ਾਬ ਤੋਂ,ਕਬਰ ਦੇ ਅਜ਼ਾਬ ਤੋਂ, ਜਿੰਦਗੀ ਅਤੇ ਮੌਤ ਦੀ ਆਜ਼ਮਾਇਸ਼ ਤੋਂ,ਅਤੇ ਮਸੀਹ ਦੱਜਾਲ ਦੀ ਬੁਰਾਈ ਤੋਂ।"

[صحيح] [متفق عليه]

الشرح

ਨਬੀ ਕਰੀਮ ﷺ ਅਖੀਰਲੇ ਤਸ਼ਹ੍ਹੁਦ ਤੋਂ ਬਾਅਦ ਅਤੇ ਨਮਾਜ ਵਿੱਚ ਸਲਾਮ ਫੇਰਨ ਤੋਂ ਪਹਿਲਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗਿਆ ਕਰਦੇ ਸਨ,ਅਤੇ ਉਨ੍ਹਾਂ ਨੇ ਸਾਨੂੰ ਵੀ ਹੁਕਮ ਦਿੱਤਾ ਕਿ ਅਸੀਂ ਵੀ ਅੱਲਾਹ ਦੀ ਪਨਾਹ ਇਹਨਾਂ ਚਾਰ ਚੀਜ਼ਾਂ ਤੋਂ ਮੰਗੀਏ। ਸਭ ਤੋਂ ਪਹਿਲੀ ਚੀਜ਼: ਕਬਰ ਦੇ ਅਜ਼ਾਬ ਤੋਂ (ਅੱਲਾਹ ਦੀ ਪਨਾਹ ਮੰਗੀ ਜਾਂਦੀ ਹੈ)। ਦੂਜੀ ਚੀਜ਼: ਜਹੱਨਮ ਦੀ ਅੱਗ ਦੇ ਅਜ਼ਾਬ ਤੋਂ, ਜੋ ਕ਼ਿਆਮਤ ਦੇ ਦਿਨ ਹੋਵੇਗਾ। **ਤੀਜੀ: ਜਿੰਦਗੀ ਦੀ ਆਜ਼ਮਾਇਸ਼ ਤੋਂ — ਦੁਨਿਆ ਦੀ ਹਰਾਮ ਖ਼ਾਹਿਸ਼ਾਂ ਅਤੇ ਗੁਮਰਾਹ ਕਰਨ ਵਾਲੇ ਸ਼ੁਭਹਾਤ ਤੋਂ, ਅਤੇ ਮੌਤ ਦੀ ਆਜ਼ਮਾਇਸ਼ ਤੋਂ — ਜਿਵੇਂ ਕਿ ਰੂਹ ਨਿਕਲਣ ਵੇਲੇ ਇਸਲਾਮ ਜਾਂ ਸੁੰਨਤ ਤੋਂ ਭਟਕ ਜਾਣਾ, ਜਾਂ ਕਬਰ ਦੀ ਆਜ਼ਮਾਇਸ਼ ਜਿਵੇਂ ਕਿ ਦੋ ਫਰਿਸ਼ਤਿਆਂ ਦੇ ਸਵਾਲ।** **ਚੌਥੀ: ਮਸੀਹ ਦੱਜਾਲ ਦੀ ਆਜ਼ਮਾਇਸ਼, ਜੋ ਆਖ਼ਰੀ ਵਕਤ ਵਿੱਚ ਨਿਕਲੇਗਾ, ਜਿਸ ਨਾਲ ਅੱਲਾਹ ਆਪਣੇ ਬੰਦਿਆਂ ਦੀ ਆਜ਼ਮਾਇਸ਼ ਕਰੇਗਾ; ਅਤੇ ਇਸਨੂੰ ਖ਼ਾਸ ਤੌਰ 'ਤੇ ਯਾਦ ਕੀਤਾ ਗਿਆ ਹੈ ਕਿਉਂਕਿ ਇਸ ਦੀ ਆਜ਼ਮਾਇਸ਼ ਬਹੁਤ ਵੱਡੀ ਅਤੇ ਗੁਮਰਾਹ ਕਰਨ ਵਾਲੀ ਹੈ।**

فوائد الحديث

ਇਹ ਪਨਾਹ ਮੰਗਣ ਵਾਲੀ ਦੁਆਆਂ ਵਿੱਚੋਂ ਇੱਕ ਬਹੁਤ ਅਹੰਮ ਦੁਆ ਹੈ ਕਿਉਂਕਿ ਇਹ ਦੁਨਿਆ ਅਤੇ ਆਖ਼ਰਤ ਦੀਆਂ ਸਾਰੀਆਂ ਮਾੜੀਆਂ ਚੀਜ਼ਾਂ ਤੋਂ ਪਨਾਹ ਮੰਗਦੀ ਹੈ।

**ਕਬਰ ਦੇ ਅਜ਼ਾਬ ਦਾ ਸੱਚ ਹੋਣਾ ਅਤੇ ਇਹ ਇਕ ਹਕੀਕਤ ਹੈ।**

ਫਿਤਨਿਆਂ ਦੀ ਖਤਰਨਾਕੀ ਅਤੇ ਉਨ੍ਹਾਂ ਤੋਂ ਬਚਣ ਲਈ ਅੱਲਾਹ ਦੀ ਮਦਦ ਲੈਣ ਅਤੇ ਦੁਆ ਕਰਨ ਦੀ ਅਹਿਮੀਅਤ।

**ਦੱਜਾਲ ਦੇ ਨਿਕਲਣ ਦਾ ਸਬੂਤ ਅਤੇ ਉਸ ਦੀ ਵੱਡੀ ਫਿਤਨਾ।**

ਅਖੀਰਲੇ ਤਸ਼ਹ੍ਹੁਦ ਤੋਂ ਬਾਅਦ ਇਸ ਦੁਆ ਦਾ ਪੜ੍ਹਨਾ ਸੁਨਤ ਹੈ।

ਨੇਕ ਅਮਲ ਕਰਨ ਤੋਂ ਬਾਅਦ ਦੁਆ ਕਰਨ ਨੂੰ ਮੁਸਤਹਬ (ਪਸੰਦੀਦਾ) ਸਮਝਿਆ ਜਾਂਦਾ ਹੈ।

التصنيفات

Dhikr (Invocation) during Prayer