ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ…

ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੁਮੇ ਦੇ ਖੁਤਬੇ (ਉਪਦੇਸ਼) ਵਿੱਚ ਮੌਜੂਦ ਵਿਅਕਤੀ ਲਈ ਜ਼ਰੂਰੀ ਕਿ ਉਹ ਖਮੋਸ਼ ਹੋ ਕੇ ਪੂਰੇ ਧਿਆਨ ਨਾਲ ਖੁਤਬੇ ਦੀਆਂ ਗੱਲਾਂ ਸੁਣੇ, ਤਾਂ ਜੋ ਨਸੀਹਤਾਂ ਉੱਤੇ ਗੌਰ ਕਰ ਸਕੇ। ਅੱਗੇ ਆਪ ﷺ ਨੇ ਇਹ ਦੱਸਿਆ ਕਿ ਜਿਸ ਨੇ ਖੁਤਬੇ ਦੇ ਦੌਰਾਨ ਕੋਈ ਛੋਟੀ ਤੋਂ ਛੋਟੀ ਗੱਲ ਵੀ ਕਹੀ, ਜਿਵੇਂ ਕਿਸੇ ਦੂਜੇ ਬੰਦੇ ਨੂੰ "ਚੁੱਪ ਰਹੋ" ਜਾਂ "ਧਿਆਨ ਨਾਲ ਸੁਣੋ" ਆਦਿ ਕਿਹਾ, ਤਾਂ ਉਹ ਜੁਮੇ ਦੀ ਨਮਾਜ਼ ਦੀ ਫਜ਼ੀਲਤ (ਮਹੱਤਤਾ) ਤੋਂ ਵਾਂਝਾ ਰਹਿ ਜਾਵੇਗਾ।

فوائد الحديث

ਖੁਤਬਾ ਸੁਣਨ ਵੇਲੇ ਗੱਲ ਕਰਨਾ ਹਰਾਮ ਹੈ। ਇੱਥੇ ਤੱਕ ਕਿ ਕਿਸੇ ਨੂੰ ਗਲਤ ਕੰਮ ਤੋਂ ਰੋਕਣਾ, ਸਲਾਮ ਦਾ ਜਵਾਬ ਦੇਣਾ ਅਤੇ ਛਿੱਕ ਆਉਣ ਤੋਂ ਬਾਅਦ ਅਲਹਮਦੁਲਿੱਲਾਹ ਕਹਿਣ ਵਾਲੇ ਨੂੰ "ਯਰ-ਹਮੁਕੱਲਾਹ" ਕਹਿਣਾ ਵੀ ਮਨਾਹ ਹੈ।

ਇਸ ਮਨਾਹੀ ਦੇ ਦਾਇਰੇ ਤੋਂ ਉਹ ਆਦਮੀ ਬਾਹਰ ਹੈ ਜੋ ਖੁਤਬੇ ਦੌਰਾਨ ਇਮਾਮ ਨੂੰ ਸੰਬੋਧਨ ਕਰ ਕੇ ਗੱਲ ਕਰੇ ਜਾਂ ਇਮਾਮ ਉਸ ਨੂੰ ਸੰਬੋਧਨ ਕਰ ਕੇ ਗੱਲ ਕਰੇ।

ਲੋੜ ਪੈਣ 'ਤੇ ਦੋ ਖੁਤਬਿਆਂ ਦੇ ਵਿਚਕਾਰ ਗੱਲ ਕਰਨਾ ਜਾਇਜ਼ ਹੈ।

ਜਦੋਂ ਖੁਤਬੇ ਦੇ ਦੌਰਾਨ ਅੱਲਾਹ ਦੇ ਨਬੀ ﷺ ਦਾ ਨਾਂ ਆਵੇ, ਤਾਂ ਆਪ ﷺ 'ਤੇ ਮੂੰਹ ਵਿੱਚ (ਹੌਲੀ ਆਵਾਜ਼ ਨਾਲ) ਦਰੂਦ ਤੇ ਸਲਾਮ ਭੇਜਿਆ ਜਾਵੇਗਾ। ਇੰਜ ਹੀ ਦੁਆ 'ਤੇ ਅਮੀਨ ਕਿਹਾ ਜਾਵੇਗਾ।

التصنيفات

Jumu‘ah (Friday) Prayer