ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ…

ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ ਜਦੋਂ ਤੱਕ ਇੱਕ-ਦੂਜੇ ਨਾਲ ਮੁਹੱਬਤ ਨਾ ਕਰਨ ਲੱਗ ਜਾਵੋ। ਕੀ ਮੈਂ ਤੁਹਾਨੂੰ ਅਜਿਹਾ ਕੰਮ ਨਾ ਦੱਸਾਂ ਜਿਸ ਨੂੰ ਕਰਨ ਨਾਲ ਤੁਸੀਂ ਇੱਕ-ਦੂਜੇ ਨਾਲ ਮੁਹੱਬਤ ਕਰਨ ਲੱਗ ਜਾਵੋਗੇ? ਆਪਸ ਵਿੱਚ ਸਲਾਮ ਨੂੰ ਆਮ ਕਰੋ (ਫੈਲਾਓ)।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ ਜਦੋਂ ਤੱਕ ਇੱਕ-ਦੂਜੇ ਨਾਲ ਮੁਹੱਬਤ ਨਾ ਕਰਨ ਲੱਗ ਜਾਵੋ। ਕੀ ਮੈਂ ਤੁਹਾਨੂੰ ਅਜਿਹਾ ਕੰਮ ਨਾ ਦੱਸਾਂ ਜਿਸ ਨੂੰ ਕਰਨ ਨਾਲ ਤੁਸੀਂ ਇੱਕ-ਦੂਜੇ ਨਾਲ ਮੁਹੱਬਤ ਕਰਨ ਲੱਗ ਜਾਵੋਗੇ? ਆਪਸ ਵਿੱਚ ਸਲਾਮ ਨੂੰ ਆਮ ਕਰੋ (ਫੈਲਾਓ)।»

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੰਨਤ ਵਿੱਚ ਸਿਰਫ਼ ਮੋਮਿਨ (ਈਮਾਨ ਵਾਲੇ) ਹੀ ਦਾਖਲ ਹੋਣਗੇ ਅਤੇ ਈਮਾਨ ਉਸ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ ਅਤੇ ਮੁਸਲਮਾਨ ਸਮਾਜ ਦੀ ਹਾਲਤ ਉਸ ਸਮੇਂ ਤੱਕ ਠੀਕ ਨਹੀਂ ਹੋ ਸਕਦੀ ਜਦੋਂ ਤੱਕ ਲੋਕ ਇੱਕ-ਦੂਜੇ ਨਾਲ ਪਿਆਰ-ਮੁਹੱਬਤ ਨਹੀਂ ਰੱਖਦੇ। ਇਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਮੁਹੱਬਤ ਨੂੰ ਆਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ। ਉਹ ਤਰੀਕਾ ਹੈ ਮੁਸਲਮਾਨਾਂ ਵਿੱਚ ਸਲਾਮ ਕਰਨਾ ਆਮ ਕੀਤਾ ਜਾਵੇ, ਜੋ ਕਿ ਅੱਲਾਹ ਨੇ ਆਪਣੇ ਬੰਦਿਆਂ ਲਈ ਸਲਾਮਤੀ ਦਾ ਸਰੋਤ ਬਣਾਇਆ ਹੈ।

فوائد الحديث

ਜੰਨਤ ਵਿੱਚ ਦਾਖਲ ਹੋਣ ਲਈ ਈਮਾਨ ਜ਼ਰੂਰੀ ਹੈ।

ਕਾਮਿਲ (ਸੰਪੂਰਨ) ਈਮਾਨ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਮੁਸਲਮਾਨ ਆਪਣੇ ਭਰਾ ਲਈ ਉਹੀ ਪਸੰਦ ਕਰੇ, ਜੋ ਉਹ ਆਪਣੇ ਲਈ ਪਸੰਦ ਕਰਦਾ ਹੈ।

ਸਲਾਮ ਆਮ ਕਰਨਾ ਅਤੇ ਮੁਸਲਮਾਨਾਂ ਨੂੰ ਸਲਾਮ ਦੇਣਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਇਸ ਨਾਲ ਲੋਕਾਂ ਵਿੱਚ ਮੁਹੱਬਤ ਅਤੇ ਅਮਨ-ਸ਼ਾਂਤੀ ਫੈਲਦੀ ਹੈ।

ਸਲਾਮ ਸਿਰਫ ਮੁਸਲਮਾਨ ਨੂੰ ਹੀ ਕੀਤਾ ਜਾਵੇਗਾ। ਕਿਉਂਕਿ ਨਬੀ ﷺ ਦੀ ਹਦੀਸ ਵਿੱਚ "ਤੁਹਾਡੇ ਆਪਸ ਵਿੱਚ" ਦੇ ਸ਼ਬਦ ਆਏ ਹਨ।

ਸਲਾਮ ਕਰਨ ਨਾਲ ਆਪਸ ਵਿੱਚ ਕੁੜੱਤਣ, ਦੂਰੀ ਅਤੇ ਦੁਸ਼ਮਣੀ ਵਰਗੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਹਨ।

ਮੁਸਲਮਾਨਾਂ ਦੀ ਆਪਸ ਵਿੱਚ ਮੁਹੱਬਤ ਦੀ ਮਹੱਤਤਾ ਅਤੇ ਇਸ ਦਾ ਈਮਾਨ ਦੀ ਸੰਪੂਰਨਤਾ ਲਈ ਜ਼ਰੂਰੀ ਤੇ ਲਾਜ਼ਮੀ ਹੋਣਾ।

ਇੱਕ ਦੂਸਰੀ ਹਦੀਸ ਵਿੱਚ ਆਇਆ ਹੈ ਕਿ ਸਲਾਮ ਦੇ ਸੰਪੂਰਨ ਸ਼ਬਦ "ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ" ਹਨ। ਹਾਲਾਂਕਿ ਸਿਰਫ਼ "ਅੱਸਲਾਮੁ ਅਲੈਕੁਮ" ਕਹਿ ਦੇਣਾ ਵੀ ਕਾਫ਼ੀ ਹੈ।

التصنيفات

Merits of Organs' Acts