ਮੈਂ ਰਸੂਲੁੱਲਾਹ ﷺ ਨਾਲ ਇਹ ਵਾਅਦਾ ਕੀਤਾ ਕਿ: “ਮੈਂ ਗਵਾਹੀ ਦੇਂਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਅਤੇ ਮੁਹੰਮਦ ﷺ ਅੱਲਾਹ ਦੇ…

ਮੈਂ ਰਸੂਲੁੱਲਾਹ ﷺ ਨਾਲ ਇਹ ਵਾਅਦਾ ਕੀਤਾ ਕਿ: “ਮੈਂ ਗਵਾਹੀ ਦੇਂਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ,ਨਮਾਜ ਕਾਇਮ ਰੱਖਾਂਗਾ, ਜਕਾਤ ਅਦਾ ਕਰਾਂਗਾ, ਹਾਕਮ ਦੀ ਸੁਣਾਂਗਾ ਅਤੇ ਪਾਲਣਾ ਕਰਾਂਗਾ,ਅਤੇ ਹਰ ਮੁਸਲਮਾਨ ਲਈ ਖ਼ੈਰਖਾਹੀ ਕਰਾਂਗਾ।”

ਜਰੀਰ ਬਿਨ ਅਬਦਿੱਲਾਹ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਨਾਲ ਇਹ ਵਾਅਦਾ ਕੀਤਾ ਕਿ: “ਮੈਂ ਗਵਾਹੀ ਦੇਂਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ,ਨਮਾਜ ਕਾਇਮ ਰੱਖਾਂਗਾ, ਜਕਾਤ ਅਦਾ ਕਰਾਂਗਾ, ਹਾਕਮ ਦੀ ਸੁਣਾਂਗਾ ਅਤੇ ਪਾਲਣਾ ਕਰਾਂਗਾ,ਅਤੇ ਹਰ ਮੁਸਲਮਾਨ ਲਈ ਖ਼ੈਰਖਾਹੀ ਕਰਾਂਗਾ।”

[صحيح] [متفق عليه]

الشرح

ਸਹਾਬੀ ਜਰੀਰ ਬਿਨ ਅਬਦਿੱਲਾਹ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ: * ਤੌਹੀਦ ’ਤੇ ਕਾਇਮ ਰਹਿਣਗੇ (ਇੱਕ ਅੱਲਾਹ ਦੀ ਉਬੂਦਿਯਤ ਦਾ ਇਤੀਕਾਦ), * ਦਿਨ ਰਾਤ ਦੀ ਪੰਜ ਵਕਤ ਦੀ ਨਮਾਜ਼ ਉਸ ਦੀਆਂ ਸ਼ਰਤਾਂ, ਰੁਕਨਾਂ, ਜ਼ਰੂਰੀ ਅਮਲਾਂ ਅਤੇ ਸੁੰਨਤਾਂ ਸਮੇਤ ਅਦਾ ਕਰਣਗੇ, * ਫਰਜ਼ ਕੀਤੀ ਗਈ ਜਕਾਤ ਅਦਾ ਕਰਣਗੇ — ਜੋ ਕਿ ਇੱਕ ਮਾਲੀ ਇਬਾਦਤ ਹੈ, ਜੋ ਅਮੀਰਾਂ ਤੋਂ ਲੈ ਕੇ ਗਰੀਬਾਂ ਅਤੇ ਹੱਕਦਾਰਾਂ ਨੂੰ ਦਿੱਤੀ ਜਾਂਦੀ ਹੈ, * ਇਮਾਮਾਂ ਅਤੇ ਹਾਕਮਾਂ ਦੀ ਸੁਣਣ ਅਤੇ ਪਾਲਣਾ ਕਰਨਗੇ (ਜਾਇਜ਼ ਗੱਲਾਂ ਵਿੱਚ), * ਅਤੇ ਹਰ ਮੁਸਲਮਾਨ ਲਈ ਖ਼ੈਰਖਾਹੀ ਅਤੇ ਨਸੀਹਤ ਕਰਨਗੇ — ਉਨ੍ਹਾਂ ਦੀ ਭਲਾਈ ਦੀ ਕੋਸ਼ਿਸ਼ ਕਰਕੇ, ਉਨ੍ਹਾਂ ਤੱਕ ਭਲਾਈ ਪਹੁੰਚਾ ਕੇ ਅਤੇ ਉਨ੍ਹਾਂ ਤੋਂ ਬੁਰਾਈ ਨੂੰ ਹਟਾ ਕੇ, ਚਾਹੇ ਕਹਿ ਕੇ ਜਾਂ ਅਮਲ ਰਾਹੀਂ।

فوائد الحديث

ਨਮਾਜ਼ ਅਤੇ ਜਕਾਤ ਦੀ ਅਹਮਿਯਤ ਬਹੁਤ ਵੱਡੀ ਹੈ, ਕਿਉਂਕਿ ਇਹ ਦੋਵੇਂ ਇਸਲਾਮ ਦੇ ਅਰਕਾਨ (ਬੁਨਿਆਦੀ ਸਤੰਭਾਂ) ਵਿੱਚੋਂ ਹਨ।ਨਮਾਜ਼ ਰੂਹਾਨੀ ਇਬਾਦਤ ਹੈ ਜੋ ਬੰਦੇ ਨੂੰ ਅੱਲਾਹ ਨਾਲ ਜੋੜਦੀ ਹੈ, ਜਦਕਿ ਜਕਾਤ ਮਾਲੀ ਇਬਾਦਤ ਹੈ ਜੋ ਮੁਆਸ਼ਰੇ (ਸਮਾਜ) ਵਿੱਚ ਇਨਸਾਫ਼, ਹਮਦਰਦੀ ਅਤੇ ਇਖ਼ਲਾਕੀ ਨਿਜ਼ਾਮ ਨੂੰ ਕਾਇਮ ਕਰਦੀ ਹੈ।

ਮੁਸਲਮਾਨਾਂ ਆਪਸ ਵਿੱਚ ਨਸੀਹਤ ਕਰਨਾ ਅਤੇ ਖੈਰਖਾਹੀ ਕਰਨਾ ਬਹੁਤ ਅਹੰਮ ਹੈ। ਇਸ ਦੀ ਅਹਮਿਯਤ ਦਾ ਅੰਦਾਜਾ ਇਸ ਗੱਲ ਤੋਂ ਲਗਦਾ ਹੈ ਕਿ ਰਸੂਲੁੱਲਾਹ ﷺ ਨੇ ਸਹਾਬਾ ਰਜ਼ੀਅੱਲਾਹੁ ਅਨਹੁਮ ਤੋਂ ਇਸ ਉੱਤੇ ਬਾਇਅਤ (ਵਾਅਦਾ) ਵੀ ਲਿਆ।

ਇਹ ਨਸੀਹਤ ਇਮਾਨਦਾਰੀ, ਮਿਹਰਬਾਨੀ ਅਤੇ ਭਲਾਈ ਦੀ ਨੀਅਤ ਨਾਲ ਹੋਣੀ ਚਾਹੀਦੀ ਹੈ — ਤਾਂ ਜੋ ਹਰ ਮੁਸਲਮਾਨ ਦੀ ਹਿਫ਼ਾਜ਼ਤ, ਸਲਾਹ, ਅਤੇ ਅਖ਼ਲਾਕੀ ਤਰੱਕੀ ਯਕੀਨੀ ਬਣਾਈ ਜਾ ਸਕੇ।

التصنيفات

Virtue of Prayer