ਅੱਲਾਹ ਦੇ ਨਬੀ ﷺ ਸਾਡੇ ਕੋਲ ਆਏ ਤਾਂ ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਇਹ ਤਾਂ ਜਾਣ ਗਏ ਹਾਂ ਕਿ ਅਸੀਂ ਤੁਹਾਡੇ 'ਤੇ ਸਲਾਮ ਕਿਵੇਂ ਭੇਜੀਏ,…

ਅੱਲਾਹ ਦੇ ਨਬੀ ﷺ ਸਾਡੇ ਕੋਲ ਆਏ ਤਾਂ ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਇਹ ਤਾਂ ਜਾਣ ਗਏ ਹਾਂ ਕਿ ਅਸੀਂ ਤੁਹਾਡੇ 'ਤੇ ਸਲਾਮ ਕਿਵੇਂ ਭੇਜੀਏ, ਲੇਕਿਨ (ਇਹ ਨਹੀਂ ਪਤਾ ਕਿ) ਅਸੀਂ ਤੁਹਾਡੇ 'ਤੇ ਦਰੂਦ ਕਿਵੇਂ ਭੇਜੀਏ?

ਅਬਦੁਰ ਰਹਿਮਾਨ ਬਿਨ ਅਬੁ-ਲੈਲਾ ਫਰਮਾਉਂਦੇ ਹਨ ਕਿ ਕਾਬ ਬਿਨ ਉਜਰਾਹ ਨੇ ਮੈਨੂੰ ਮਿਲ ਕੇ ਕਿਹਾ: ਕੀ ਮੈਂ ਤੈਨੂੰ ਇੱਕ ਤੋਹਫਾ ਨਾ ਦਿਆਂ? ਅੱਲਾਹ ਦੇ ਨਬੀ ﷺ ਸਾਡੇ ਕੋਲ ਆਏ ਤਾਂ ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਇਹ ਤਾਂ ਜਾਣ ਗਏ ਹਾਂ ਕਿ ਅਸੀਂ ਤੁਹਾਡੇ 'ਤੇ ਸਲਾਮ ਕਿਵੇਂ ਭੇਜੀਏ, ਲੇਕਿਨ (ਇਹ ਨਹੀਂ ਪਤਾ ਕਿ) ਅਸੀਂ ਤੁਹਾਡੇ 'ਤੇ ਦਰੂਦ ਕਿਵੇਂ ਭੇਜੀਏ? ਆਪ ﷺ ਨੇ ਫਰਮਾਇਆ: "ਕਹੋ: اللَّهُمَّ صَلِّ عَلَى مُحَمَّدٍ وَعَلَى آلِ مُحَمَّدٍ، كَمَا صَلَّيْتَ عَلَى آلِ إِبْرَاهِيمَ، إِنَّكَ حَمِيدٌ مَجِيدٌ، اللَّهُمَّ بَارِكْ عَلَى مُحَمَّدٍ وَعَلَى آلِ مُحَمَّدٍ، كَمَا بَارَكْتَ عَلَى آلِ إِبْرَاهِيمَ، إِنَّكَ حَمِيدٌ مَجِيدٌ - ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।"(ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।)"

[صحيح] [متفق عليه]

الشرح

ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਨੂੰ ਜਦੋਂ ਪਤਾ ਚੱਲਿਆ ਕਿ "ਅੱਤਾਹਿਆਤ" ਵਿੱਚ "السلام عليك أيها النبي ورحمة الله وبركاته - ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ..." ਕਹਿ ਕੇ ਅੱਲਾਹ ਦੇ ਨਬੀ ﷺ 'ਤੇ ਸਲਾਮ ਭੇਜਿਆ ਜਾਵੇਗਾ; ਤਾਂ ਆਪ ﷺ ਨੂੰ ਪੁੱਛਿਆ ਕਿ ਆਪ ਉੱਤੇ ਦਰੂਦ ਕਿਵੇਂ ਭੇਜਿਆ ਜਾਵੇਗਾ? ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਆਪ ਉੱਤੇ ਦਰੂਦ ਭੇਜਣ ਦਾ ਤਰੀਕਾ ਦੱਸਿਆ, ਜੋ ਕਿ ਇਸ ਪ੍ਰਕਾਰ ਹੈ: "اللهم صلِّ على محمدٍ وعلى آل محمد" (ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ) ਭਾਵ: ਹੇ ਅੱਲਾਹ! ਆਪਣੇ ਨੇੜਲੇ ਫ਼ਰਿਸ਼ਤਿਆਂ ਦੇ ਸਾਹਮਣੇ ਮੁਹੰਮਦ ﷺ, ਆਪ ﷺ ਦੇ ਦੀਨ (ਧਰਮ) ਦਾ ਪਾਲਣ ਕਰਨ ਵਾਲਿਆਂ ਅਤੇ ਆਪ ﷺ ਦੇ ਈਮਾਨ ਲਿਆਉਣ ਵਾਲੇ ਦੀ ਸੋਹਣੇ ਸ਼ਬਦਾਂ ਨਾਲ ਤਾਰੀਫ ਕਰ। "كما صلَّيتَ على آل إبراهيم" (ਕਮਾ ਸੱਲੈਤਾ ਅਲਾ ਆਲੇ ਇਬਰਾਹੀਮ) ਜਿਵੇਂ ਤੂੰ ਇਬਰਾਹੀਮ (ਅਲੈਹਿਸ ਸਲਾਮ) ਅਤੇ ਉਨ੍ਹਾਂ ਦੇ ਪਰਿਵਾਰ— ਭਾਵ ਇਬਰਾਹੀਮ, ਇਸਮਾਈਲ, ਇਸਹਾਕ ਅਤੇ ਉਨ੍ਹਾਂ ਦੀ ਮੋਮਿਨ (ਈਮਾਨ ਵਾਲੀ) ਸੰਤਾਨ ਤੇ ਪੈਰੋਕਾਰਾਂ— ਨੂੰ ਇਹ ਮਾਣ ਬਖਸ਼ਿਆ ਹੈ, ਉਵੇਂ ਹੀ ਮੁਹੰਮਦ ﷺ ਨੂੰ ਵੀ ਇਹ ਮਾਣ ਬਖਸ਼। "إنك حميد مجيد" (ਇੱਨਾਕਾ ਹਮੀਦੁਨ ਮਜੀਦ।) ਭਾਵ ਤੂੰ ਆਪਣੀ ਜ਼ਾਤ (ਹਸਤੀ), ਸਿਫਤਾਂ ਅਤੇ ਕਰਮਾਂ ਵਿੱਚ ਉੱਚਤਮ ਵਡਿਆਈ ਵਾਲਾ ਅਤੇ ਬੜਾ ਮਹਾਨ, ਰਾਜ ਵਾਲਾ ਤੇ ਬੇਹੱਦ ਦਇਆਵਾਨ (ਕਿਰਪਾਲੂ) ਹੈਂ। "اللهم بارك على محمدٍ وعلى آل محمد كما باركتَ على آل إبراهيم" (ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਆਲੇ ਇਬਰਾਹੀਮ) ਭਾਵ ਆਪ ﷺ ਨੂੰ ਵੱਡੀ ਭਲਾਈ ਅਤੇ ਇੱਜ਼ਤ ਬਖਸ਼, ਉਸ ਵਿੱਚ ਵਾਧਾ ਕਰ ਅਤੇ ਨਿਰੰਤਰ ਜਾਰੀ ਰੱਖ।

فوائد الحديث

ਸਲਫ਼ (ਨੇਕ ਪੁਰਖੇ) ਇੱਕ-ਦੂਜੇ ਨੂੰ ਇਲਮੀ (ਗਿਆਨ ਨਾਲ ਸਬੰਧਤ) ਮਸਲਿਆਂ ਦਾ ਤੋਹਫ਼ਾ ਪੇਸ਼ ਕਰਦੇ ਸਨ।

ਨਮਾਜ਼ ਦੇ ਆਖਰੀ ਤਸ਼ਹੁੱਦ ਵਿੱਚ ਅੱਲਾਹ ਦੇ ਨਬੀ ﷺ 'ਤੇ ਦਰੂਦ ਭੇਜਣਾ ਵਾਜਿਬ (ਲਾਜ਼ਮੀ) ਹੈ।

ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ ਨੂੰ ਸਲਾਮ ਅਤੇ ਦਰੂਦ ਭੇਜਣ ਦੀ ਸਿੱਖਿਆ ਦਿੱਤੀ।

ਅੱਲਾਹ ਦੇ ਨਬੀ ﷺ 'ਤੇ ਦਰੂਦ ਭੇਜਣ ਦੇ ਇਹ ਬੋਲ ਸਭ ਤੋਂ ਸੰਪੂਰਨ ਬੋਲ ਹਨ।

التصنيفات

Dhikr (Invocation) during Prayer, Manners of Scholars and Learners