ਵਲੀ ਦੀ ਇਜਾਜ਼ਤ ਬਗੈਰ ਨਿਕਾਹ ਜਾਇਜ਼ ਨਹੀਂ)

ਵਲੀ ਦੀ ਇਜਾਜ਼ਤ ਬਗੈਰ ਨਿਕਾਹ ਜਾਇਜ਼ ਨਹੀਂ)

ਹਜ਼ਰਤ ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: ਵਲੀ ਦੀ ਇਜਾਜ਼ਤ ਬਗੈਰ ਨਿਕਾਹ ਜਾਇਜ਼ ਨਹੀਂ)

[صحيح] [رواه أبو داود والترمذي وابن ماجه وأحمد]

الشرح

ਨਬੀ ਕਰੀਮ ﷺ ਨੇ ਵਾਜ਼ੇਹ ਕੀਤਾ ਕਿ ਔਰਤ ਦਾ ਨਿਕਾਹ ਉਸ ਵੇਲੇ ਤੱਕ ਦੁਰੁਸਤ ਨਹੀਂ ਹੁੰਦਾ ਜਦ ਤੱਕ ਉਸ ਦਾ ਵਲੀ (ਸਰਪਰਸਤ) ਨਿਕਾਹ ਦਾ ਅਕਦ ਨਾ ਕਰੇ।

فوائد الحديث

ਵਲੀ ਨਿਕਾਹ ਦੀ ਸਹੀਅਤ ਲਈ ਜ਼ਰੂਰੀ ਹੈ। ਜੇ ਨਿਕਾਹ ਬਿਨਾਂ ਵਲੀ ਦੇ ਹੋ ਜਾਵੇ, ਜਾਂ ਔਰਤ ਖੁਦ ਆਪਣਾ ਨਿਕਾਹ ਕਰਵਾ ਲਵੇ, ਤਾਂ ਉਹ ਨਿਕਾਹ ਸਹੀ ਨਹੀਂ ਹੋਵੇਗਾ।

ਵਲੀ ਉਹ ਸਭ ਤੋਂ ਨੇੜਲਾ ਮਰਦ ਹੁੰਦਾ ਹੈ ਜੋ ਔਰਤ ਨਾਲ ਰਿਸ਼ਤੇ ਵਿੱਚ ਸਭ ਤੋਂ ਕਰੀਬੀ ਹੋਵੇ। ਜੇ ਉਸਦੇ ਨੇੜੇ ਹੋਰ ਕੋਈ ਹੋਰ ਨੇੜਲਾ ਵਲੀ ਮੌਜੂਦ ਹੋਵੇ, ਤਾਂ ਦੂਰ ਦਾ ਵਲੀ ਔਰਤ ਦਾ ਨਿਕਾਹ ਨਹੀਂ ਕਰ ਸਕਦਾ।

ਵਲੀ ਲਈ ਲਾਜ਼ਮੀ ਸ਼ਰਤਾਂ ਹਨ: ਜ਼ਿੰਮੇਵਾਰੀ (ਤਕਲੀਫ਼), ਮਰਦਾਨਗੀ (ਮਰਦ ਹੋਣਾ), ਨਿਕਾਹ ਦੇ ਮਫ਼ਾਦ ਨੂੰ ਸਮਝਣ ਵਾਲਾ ਬੁੱਧਿਮਾਨ ਹੋਣਾ, ਅਤੇ ਵਲੀ ਅਤੇ ਨਿਕਾਹ ਹੋਣ ਵਾਲੀ ਔਰਤ ਦਾ ਧਰਮ ਇੱਕ ਹੋਣਾ। ਜੇ ਕੋਈ ਇਹ ਗੁਣ ਨਹੀਂ ਰੱਖਦਾ, ਤਾਂ ਉਹ ਨਿਕਾਹ ਦੇ ਵਲੀ ਬਣਨ ਦੇ ਕਾਬਿਲ ਨਹੀਂ ਹੈ।

التصنيفات

Marriage