إعدادات العرض
ਜੋ ਕੋਈ (ਮੁਸਲਮਾਨ ਆਗੂ ਦੀ) ਆਗਿਆਕਾਰੀ ਤੋਂ ਮੂੰਹ ਮੋੜ ਲਵੇ ਅਤੇ (ਮੁਸਲਮਾਨਾਂ ਦੀ) ਜਮਾਤ ਨੂੰ ਛੱਡ ਦੇਵੇ; ਫੇਰ ਇਸੇ ਹਾਲਤ ਵਿੱਚ ਉਸਦੀ ਮੌਤ ਹੋ…
ਜੋ ਕੋਈ (ਮੁਸਲਮਾਨ ਆਗੂ ਦੀ) ਆਗਿਆਕਾਰੀ ਤੋਂ ਮੂੰਹ ਮੋੜ ਲਵੇ ਅਤੇ (ਮੁਸਲਮਾਨਾਂ ਦੀ) ਜਮਾਤ ਨੂੰ ਛੱਡ ਦੇਵੇ; ਫੇਰ ਇਸੇ ਹਾਲਤ ਵਿੱਚ ਉਸਦੀ ਮੌਤ ਹੋ ਜਾਵੇ, ਤਾਂ ਅਜਿਹੀ ਮੌਤ ਜਹਾਲਤ (ਇਸਲਾਮ ਤੋਂ ਪਹਿਲਾ ਅਗਿਆਨਤਾ ਦੇ ਦੌਰ) ਦੀ ਮੌਤ ਹੈ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਕੋਈ (ਮੁਸਲਮਾਨ ਆਗੂ ਦੀ) ਆਗਿਆਕਾਰੀ ਤੋਂ ਮੂੰਹ ਮੋੜ ਲਵੇ ਅਤੇ (ਮੁਸਲਮਾਨਾਂ ਦੀ) ਜਮਾਤ ਨੂੰ ਛੱਡ ਦੇਵੇ; ਫੇਰ ਇਸੇ ਹਾਲਤ ਵਿੱਚ ਉਸਦੀ ਮੌਤ ਹੋ ਜਾਵੇ, ਤਾਂ ਅਜਿਹੀ ਮੌਤ ਜਹਾਲਤ (ਇਸਲਾਮ ਤੋਂ ਪਹਿਲਾ ਅਗਿਆਨਤਾ ਦੇ ਦੌਰ) ਦੀ ਮੌਤ ਹੈ। ਜੋ ਵਿਅਕਤੀ ਅਜਿਹੇ ਝੰਡੇ ਹੇਠ ਲੜਾਈ ਲੜੇ, ਜਿਸ ਦਾ ਮਕਸਦ ਸਪਸ਼ਟ ਨਾ ਹੋਵੇ, ਆਪਣੀ ਜਾਤ-ਬਰਾਦਰੀ ਦੇ ਘੁਮੰਡ ਵਿੱਚ ਗੁੱਸਾ ਹੁੰਦਾ ਹੋਵੇ ਜਾਂ ਜਾਤ-ਬਰਾਦਰੀ ਲਈ ਲੜਾਈ ਕਰਨ ਲਈ ਦੂਜਿਆਂ ਨੂੰ ਬੁਲਾਉਂਦਾ ਹੋਵੇ ਜਾਂ ਉਸ ਦਾ ਸਮਰਥਨ ਕਰਦਾ ਹੋਵੇ—ਫੇਰ ਉਸੇ ਹਾਲਤ ਵਿੱਚ ਮਾਰਿਆ ਜਾਵੇ, ਤਾਂ ਉਸ ਦੀ ਮੌਤ ਜਹਾਲਤ ਵਾਲੀ ਮੌਤ ਹੈ। ਜੋ ਕੋਈ ਮੇਰੀ ਉੱਮਤ ਵਿਰੁੱਧ ਲੜਨ ਲਈ ਨਿੱਕਲੇ ਅਤੇ ਉੱਮਤ ਦੇ ਨੇਕ ਤੇ ਬੁਰੇ ਸਾਰਿਆਂ ਨੂੰ ਮਾਰੇ—ਨਾ ਮੋਮਿਨ ਨੂੰ ਛੱਡੇ ਅਤੇ ਨਾ ਸੰਧੀ ਦਾ ਸਨਮਾਨ ਕਰੇ—ਤਾਂ ਅਜਿਹਾ ਵਿਅਕਤੀ ਮੇਰੇ ਵਿੱਚੋਂ ਨਹੀਂ ਹੈ ਅਤੇ ਮੈਂ ਉਸ ਵਿੱਚੋਂ ਨਹੀਂ ਹਾਂ।"
الترجمة
العربية Bosanski English فارسی Indonesia Русский Türkçe اردو हिन्दी 中文 বাংলা ئۇيغۇرچە Español Kurdî Português മലയാളം తెలుగు Kiswahili தமிழ் සිංහල မြန်မာ ไทย 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands Hausa دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Tagalog Moore Azərbaycan ქართული Magyar Deutsch Македонски Bambara አማርኛ Malagasy Oromoo ភាសាខ្មែរ मराठी Italiano O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਵਿਅਕਤੀ ਮੁਸਲਮਾਨ ਹੁਕਮਰਾਨਾਂ (ਸ਼ਾਸਕਾਂ/ਆਗੂਆਂ) ਦੀ ਆਗਿਆਕਾਰੀ ਕਰਨ ਦੇ ਦਾਇਰੇ ਤੋਂ ਬਾਹਰ ਨਿੱਕਲ ਗਿਆ ਅਤੇ ਇਕਮਤ ਹੋ ਕੇ ਇਮਾਮ ਦੀ ਬੈਤ (ਬਚਨ) ਲੈਣ ਵਾਲੀ ਮੁਸਲਮਾਨਾਂ ਦੀ ਜਮਾਤ ਤੋਂ ਵੱਖ ਹੋ ਗਿਆ; ਫੇਰ ਇਸੇ ਵੱਖਰੇ ਹੋਣ ਤੇ ਅਣਆਗਿਆਕਾਰੀ ਦੀ ਹਾਲਤ ਵਿੱਚ ਮਰ ਗਿਆ, ਤਾਂ ਉਹ ਜਹਾਲਤ (ਇਸਲਾਮ ਤੋਂ ਪਹਿਲਾਂ ਦੇ ਅਗਿਆਨਤਾ) ਦੇ ਜ਼ਮਾਨੇ ਦੇ ਲੋਕਾਂ ਦੀ ਮੌਤ ਮਰਿਆ, ਜੋ ਨਾ ਕਿਸੇ ਆਗੂ ਦੀ ਪੈਰਵੀ ਕਰਦੇ ਸਨ ਅਤੇ ਨਾ ਕਿਸੇ ਇੱਕ ਜਮਾਤ ਨਾਲ ਜੁੜੇ ਹੋਏ ਸਨ। ਸਗੋਂ ਵੱਖ-ਵੱਖ ਟੋਲੀਆਂ ਤੇ ਕਬੀਲਿਆਂ ਵਿੱਚ ਵੰਡੇ ਹੋਏ ਸਨ ਤੇ ਇੱਕ ਦੂਜੇ ਨਾਲ ਲੜਾਈਆਂ ਕਰਦੇ ਸਨ। ਅੱਗੇ ਆਪ ﷺ ਨੇ ਦੱਸਿਆ ਕਿ ਜਿਸ ਨੇ ਕਿਸੇ ਅਜਿਹੇ ਝੰਡੇ ਹੇਠ ਜੰਗ ਲੜੀ, ਜਿਸ ਬਾਰੇ ਇਹ ਪਤਾ ਨਾ ਹੋਵੇ ਕਿ ਉਹ ਹੱਕ-ਸੱਚ ਲਈ ਚੁਕਿਆ ਗਿਆ ਹੈ ਜਾਂ ਝੂਠ ਤੇ ਜ਼ੁਲਮ ਲਈ, ਫੇਰ ਉਹ ਦੀਨ (ਧਰਮ) ਲਈ ਨਹੀਂ, ਸਗੋਂ ਆਪਣੀ ਕੌਮ ਜਾਂ ਜਾਤ-ਬਰਾਦਰੀ ਪ੍ਰਤੀ ਪੱਖਪਾਤ ਦੇ ਜਜ਼ਬਾਤ ਕਾਰਨ ਗੁੱਸੇ ਵਿੱਚ ਆਉਂਦਾ ਹੋਵੇ ਅਤੇ ਇਲਮ (ਗਿਆਨ) ਤੇ ਸਿਆਣਪ ਤੋਂ ਦੂਰ ਹੋ ਕੇ ਕੇਵਲ ਜਾਤੀਵਾਦ ਦੀ ਬੁਨਿਆਦ 'ਤੇ ਜੰਗ ਲੜਦਾ ਹੋਵੇ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਸ ਦੀ ਮੌਤ ਜਹਾਲਤ ਦੀ ਮੌਤ ਹੋਵੇਗੀ। ਇਸੇ ਤਰ੍ਹਾਂ ਨਬੀ ﷺ ਨੇ ਦੱਸਿਆ ਕਿ ਜੋ ਵਿਅਕਤੀ ਆਪ ﷺ ਦੀ ਉੱਮਤ ਵਿਰੁੱਧ ਬਗਾਵਤ ਕਰੇ, ਉੱਮਤ ਦੇ ਚੰਗੇ ਅਤੇ ਮਾੜੇ ਹਰ ਆਦਮੀ ਨੂੰ ਕਤਲ ਕਰਨ ਲੱਗ ਜਾਵੇ, ਆਪਣੀਆਂ ਇਨ੍ਹਾਂ ਹਰਕਤਾਂ ਦੀ ਕੋਈ ਪਰਵਾਹ ਨਾ ਕਰੇ, ਮੋਮਿਨਾਂ (ਈਮਾਨ ਵਾਲਿਆਂ) ਦੇ ਕਤਲ ਦੀ ਸਜ਼ਾ ਤੋਂ ਵੀ ਨਾ ਡਰੇ, ਗੈਰ-ਮੁਸਲਮਾਨ ਹਕੂਮਤਾਂ ਨਾਲ ਕੀਤੇ ਵਾਅਦੇ ਤੇ ਸੰਧੀਆਂ ਨੂੰ ਪੂਰਾ ਨਾ ਕਰੇ, ਤਾਂ ਉਹ ਆਪਣੇ ਇਨ੍ਹਾਂ ਕਬੀਰਾ (ਵੱਡੇ) ਗੁਨਾਹਾਂ ਕਾਰਨ ਬੜੀ ਸਖਤ ਸਜ਼ਾ ਦਾ ਹੱਕਦਾਰ ਬਣ ਗਿਆ।فوائد الحديث
ਹੁਕਮਰਾਨਾਂ (ਸ਼ਾਸਕਾਂ) ਦੀ ਆਗਿਆਕਾਰੀ ਕਰਨਾ ਵਾਜਿਬ (ਲਾਜ਼ਮੀ) ਹੈ, ਜਦੋਂ ਤੱਕ ਕਿ ਉਹ ਕਿਸੇ ਅਜਿਹੇ ਕੰਮ ਦਾ ਹੁਕਮ ਨਾ ਦੇਣ, ਜਿਸ ਨਾਲ ਅੱਲਾਹ ਦੀ ਨਾਫਰਮਾਨੀ ਹੁੰਦੀ ਹੋਵੇ।
ਇਸ ਹਦੀਸ ਵਿੱਚ ਮੁਸਲਮਾਨ ਹੁਕਮਰਾਨ ਦੀ ਪੈਰਵੀ ਤੋਂ ਬਾਹਰ ਨਿੱਕਲਣ ਅਤੇ ਮੁਸਲਮਾਨਾਂ ਦੀ ਜਮਾਤ ਤੋਂ ਵੱਖਰਾ ਹੋ ਜਾਣ ਤੋਂ ਬਹੁਤ ਜ਼ਿਆਦਾ ਸਾਵਧਾਨ ਕੀਤਾ ਗਿਆ ਹੈ। ਜੇਕਰ ਕੋਈ ਵਿਅਕਤੀ ਇਸ ਹਾਲਤ ਵਿੱਚ ਮਰ ਜਾਂਦਾ ਹੈ, ਤਾਂ ਉਹ ਜਹਾਲਤ ਦੇ ਜ਼ਮਾਨੇ ਦੇ ਲੋਕਾਂ ਦੀ ਮੌਤ ਮਰਦਾ ਹੈ।
ਇਸ ਹਦੀਸ ਵਿੱਚ ਜਾਤੀਵਾਦ (ਪੱਖਪਾਤ) ਦੇ ਅਧਾਰ 'ਤੇ ਜੰਗ ਕਰਨ ਤੋਂ ਮਨਾਹ ਕੀਤਾ ਗਿਆ ਹੈ।
ਵਚਨਾਂ ਨੂੰ ਪੂਰਾ ਕਰਨਾ ਵਾਜਿਬ (ਲਾਜ਼ਮੀ) ਹੈ।
ਇਮਾਮ (ਮੁਸਲਮਾਨ ਆਗੂ) ਦੀ ਆਗਿਆ ਦਾ ਪਾਲਣ ਕਰਨ ਅਤੇ ਜਮਾਤ ਨਾਲ ਜੁੜੇ ਰਹਿਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਅਮਨ-ਸ਼ਾਂਤੀ ਦਾ ਮਹੌਲ ਬਣਿਆ ਰਹਿੰਦਾ ਹੈ ਅਤੇ ਸਭ ਕੁੱਝ ਠੀਕ ਰਹਿੰਦਾ ਹੈ।
ਜਹਾਲਤ ਦੇ ਜ਼ਮਾਨੇ ਦੇ ਲੋਕਾਂ ਦੀ ਮੁਸ਼ਾਬੀਹਤ (ਸਮਾਨਤਾ) ਅਪਨਾਉਣ ਦੀ ਮਨਾਹੀ।
ਮੁਸਲਮਾਨਾਂ ਦੀ ਜਮਾਤ ਨਾਲ ਲਾਜ਼ਮੀ ਤੌਰ 'ਤੇ ਜੁੜੇ ਰਹਿਣ ਦਾ ਹੁਕਮ।
التصنيفات
Rebelling against the Muslim Ruler