ਹਰ ਨਸ਼ੀਲੀ ਚੀਜ਼ ਖ਼ਮਰ (ਸ਼ਰਾਬ) ਹੈ, ਅਤੇ ਹਰ ਨਸ਼ੀਲੀ ਚੀਜ਼ ਹਰਾਮ ਹੈ। ਜਿਸ ਕਿਸੇ ਨੇ ਦੁਨਿਆ ਵਿੱਚ ਸ਼ਰਾਬ ਪੀਤੀ ਅਤੇ ਇਸਦੀ ਲਤ ਦੇ ਨਾਲ ਬਿਨਾ ਤੌਬਾ…

ਹਰ ਨਸ਼ੀਲੀ ਚੀਜ਼ ਖ਼ਮਰ (ਸ਼ਰਾਬ) ਹੈ, ਅਤੇ ਹਰ ਨਸ਼ੀਲੀ ਚੀਜ਼ ਹਰਾਮ ਹੈ। ਜਿਸ ਕਿਸੇ ਨੇ ਦੁਨਿਆ ਵਿੱਚ ਸ਼ਰਾਬ ਪੀਤੀ ਅਤੇ ਇਸਦੀ ਲਤ ਦੇ ਨਾਲ ਬਿਨਾ ਤੌਬਾ (ਮਾਫ਼ੀ) ਕੀਤੇ ਮਰ ਗਿਆ, ਉਹ ਆਖਰਤ ਵਿੱਚ ਉਸ ਨੂੰ ਪੀਣ ਤੋਂ ਮਹਿਰੂਮ (ਵਾਂਝਾ) ਰਹੇਗਾ।

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਹਰ ਨਸ਼ੀਲੀ ਚੀਜ਼ ਖ਼ਮਰ (ਸ਼ਰਾਬ) ਹੈ, ਅਤੇ ਹਰ ਨਸ਼ੀਲੀ ਚੀਜ਼ ਹਰਾਮ ਹੈ। ਜਿਸ ਕਿਸੇ ਨੇ ਦੁਨਿਆ ਵਿੱਚ ਸ਼ਰਾਬ ਪੀਤੀ ਅਤੇ ਇਸਦੀ ਲਤ ਦੇ ਨਾਲ ਬਿਨਾ ਤੌਬਾ (ਮਾਫ਼ੀ) ਕੀਤੇ ਮਰ ਗਿਆ, ਉਹ ਆਖਰਤ ਵਿੱਚ ਉਸ ਨੂੰ ਪੀਣ ਤੋਂ ਮਹਿਰੂਮ (ਵਾਂਝਾ) ਰਹੇਗਾ।"

[صحيح] [رواه مسلم وأخرج البخاري الجملة الأخيرة منه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਬੰਦੇ ਦੀ ਅਕਲ ਮਾਰਨ ਵਾਲੀ ਹਰ ਚੀਜ਼ ਖ਼ਮਰ ਅਤੇ ਨਸ਼ੀਲੀ ਚੀਜ਼ ਕਹਿਲਾਉਂਦੀ ਹੈ। ਫੇਰ ਭਾਵੇਂ ਉਹ ਪੀਣ ਵਾਲੀ ਚੀਜ਼ ਹੋਵੇ, ਖਾਣ ਵਾਲੀ ਚੀਜ਼ ਹੋਵੇ, ਸੁੰਘਣ ਵਾਲੀ ਚੀਜ਼ ਹੋਵੇ ਜਾਂ ਹੋਰ ਕਿਸੇ ਤਰੀਕੇ ਨਾਲ ਵਰਤੀ ਜਾਣ ਵਾਲੀ ਚੀਜ਼ ਹੋਵੇ। ਇਸਦੇ ਨਾਲ ਹੀ ਇਹ ਹੈ ਕਿ ਨਸ਼ੇ ਵਾਲੀ ਅਤੇ ਅਕਲ ਮਾਰਨ ਵਾਲੀ ਹਰ ਚੀਜ਼ ਨੂੰ ਅੱਲਾਹ ਤਆਲਾ ਨੇ ਹਰਾਮ ਕਰ ਦਿੱਤਾ ਹੈ ਅਤੇ ਉਸਦੀ ਵਰਤੋਂ ਤੋਂ ਰੋਕਿਆ ਹੈ, ਫੇਰ ਭਾਵੇਂ ਉਸਦੀ ਮਿਣਤੀ ਘੱਟ ਹੋਵੇ ਜਾਂ ਵੱਧ। ਜਿਸ ਕਿਸੇ ਨੇ ਨਸ਼ੀਲੀ ਚੀਜ਼ ਆਦਤ ਵਜੋਂ ਲਗਾਤਾਰ ਵਰਤੀ ਅਤੇ ਉਸ ਲਈ ਤੌਬਾ ਕੀਤੇ ਬਿਨਾ ਹੀ ਦੁਨੀਆ ਤੋਂ ਚੱਲ ਵਸਿਆ, ਤਾਂ ਉਹ ਅੱਲਾਹ ਦੀ ਇਸ ਸਜ਼ਾ ਦਾ ਹੱਕਦਾਰ ਬਣ ਗਿਆ ਕਿ ਜੰਨਤ ਵਿੱਚ ਉਸਨੂੰ ਸ਼ਰਾਬ ਪੀਣ ਤੋਂ ਮਹਿਰੂਮ (ਵਾਂਝਾ) ਰੱਖਿਆ ਜਾਵੇਗਾ।

فوائد الحديث

ਸ਼ਰਾਬ ਨੂੰ ਹਰਾਮ ਨਿਰਾਧਿਰਤ ਕਰਨ ਦਾ ਕਾਰਨ ਉਸਦਾ ਨਸ਼ੀਲੀ ਹੋਣਾ ਹੈ। ਇਸੇ ਲਈ ਹਰ ਨਸ਼ੀਲੀ ਚੀਜ਼ ਹਰਾਮ ਹੈ।

ਅੱਲਾਹ ਤਆਲਾ ਨੇ ਸ਼ਰਾਬ ਨੂੰ ਇਸ ਲਈ ਹਰਾਮ ਕੀਤਾ ਹੈ ਕਿਉਂਕਿ ਇਸ ਵਿੱਚ ਵੱਡੇ-ਵੱਡੇ ਨੁਕਸਾਨ ਅਤੇ ਬੁਰਾਈਆਂ ਪਾਈਆਂ ਜਾਂਦੀਆਂ ਹਨ।

ਜੰਨਤ ਵਿੱਚ ਸ਼ਰਾਬ ਪੀਣਾ ਸੰਪੂਰਨ ਖੁਸ਼ੀ ਅਤੇ ਸਕੂਨ ਦਾ ਭਾਗ ਹੈ।

ਜੋ ਬੰਦਾ ਦੁਨਿਆ ਵਿੱਚ ਸ਼ਰਾਬ ਪੀਣ ਤੋਂ ਆਪਣੇ ਆਪ ਨੂੰ ਨਹੀਂ ਰੋਕਦਾ, ਉਸ ਨੂੰ ਜੰਨਤ ਵਿੱਚ ਸ਼ਰਾਬ ਪੀਣ ਤੋਂ ਮਹਿਰੂਮ ਰੱਖਿਆ ਜਾਵੇਗਾ। ਕਿਉਂਕਿ ਇਨਸਾਨ ਨੂੰ ਉਸਦੇ ਕਰਮਾਂ ਦਾ ਫਲ ਵੀ ਉਸੇ ਦਰਜੇ ਦਾ ਮਿਲਦਾ ਹੈ ਜਿਸ ਦਰਜੇ ਦਾ ਉਸਦਾ ਅਮਲ (ਕਰਮ) ਹੁੰਦਾ ਹੈ।

ਮੌਤ ਤੋਂ ਪਹਿਲਾਂ ਆਪਣੇ ਗੁਨਾਹਾਂ ਦੀ ਛੇਤੀ ਤੋਂ ਛੇਤੀ ਤੌਬਾ ਕਰਨ ਦੀ ਨਸੀਹਤ।

التصنيفات

Forbidden Drinks