ਕੋਈ ਭੀ ਦਿਨ ਅਜਿਹੇ ਨਹੀਂ ਹਨ ਜਿਨ੍ਹਾਂ ਵਿੱਚ ਨੇਕ ਅਮਲ ਅੱਲ੍ਹਾ ਨੂੰ ਇਨ੍ਹਾਂ ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ» — ਯਾਨੀ ਜ਼ਿਲ-ਹੱਜ ਦੇ…

ਕੋਈ ਭੀ ਦਿਨ ਅਜਿਹੇ ਨਹੀਂ ਹਨ ਜਿਨ੍ਹਾਂ ਵਿੱਚ ਨੇਕ ਅਮਲ ਅੱਲ੍ਹਾ ਨੂੰ ਇਨ੍ਹਾਂ ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ» — ਯਾਨੀ ਜ਼ਿਲ-ਹੱਜ ਦੇ ਪਹਿਲੇ ਦਸ ਦਿਨ।

ਇਬਨ ਅੱਬਾਸ ਰਜ਼ੀਅੱਲਾਹੁ ਅੰਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: «ਕੋਈ ਭੀ ਦਿਨ ਅਜਿਹੇ ਨਹੀਂ ਹਨ ਜਿਨ੍ਹਾਂ ਵਿੱਚ ਨੇਕ ਅਮਲ ਅੱਲ੍ਹਾ ਨੂੰ ਇਨ੍ਹਾਂ ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ» — ਯਾਨੀ ਜ਼ਿਲ-ਹੱਜ ਦੇ ਪਹਿਲੇ ਦਸ ਦਿਨ।ਸਹਾਬਾ ਨੇ ਪੁੱਛਿਆ: "ਏ ਅੱਲ੍ਹਾ ਦੇ ਰਸੂਲ! ਅਲ੍ਹਾ ਦੇ ਰਾਹ ਵਿਚ ਜਿਹਾਦ ਵੀ ਨਹੀਂ?"ਉਨ੍ਹਾਂ ﷺ ਨੇ ਫਰਮਾਇਆ: «ਜਿਹਾਦ ਵੀ ਨਹੀਂ — ਮਗਰ ਉਹ ਸ਼ਖ਼ਸ ਜੋ ਆਪਣੀ ਜਾਨ ਅਤੇ ਮਾਲ ਨਾਲ ਨਿਕਲੇ, ਅਤੇ ਉਹ ਕਿਸੇ ਚੀਜ਼ ਨੂੰ ਵਾਪਸ ਨਾ ਲੈ ਕੇ ਆਵੇ (ਯਾਨੀ ਸ਼ਹੀਦ ਹੋ ਜਾਏ ਤੇ ਮਾਲ ਭੀ ਖਰਚ ਹੋ ਜਾਵੇ)।»

[صحيح] [رواه البخاري وأبو داود، واللفظ له]

الشرح

ਨਬੀ ਕਰੀਮ ﷺ ਵਾਜ਼ੇਹ ਕਰਦੇ ਹਨ ਕਿ ਜ਼ਿਲ-ਹੱਜ ਦੇ ਪਹਿਲੇ ਦਸ ਦਿਨਾਂ ਵਿੱਚ ਨੇਕ ਅਮਲ ਕਰਨਾ ਸਾਲ ਦੇ ਹੋਰ ਸਾਰੇ ਦਿਨਾਂ ਨਾਲੋਂ ਅਫ਼ਜ਼ਲ ਹੈ। ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਨਬੀ ﷺ ਤੋਂ ਪੁੱਛਿਆ ਕਿ ਜਿਹਾਦ ਕੀਮਤ ਵਾਲਾ ਹੈ ਜਾਂ ਇਨ੍ਹਾਂ ਦਸ ਦਿਨਾਂ ਵਿੱਚ ਕੀਤਾ ਗਿਆ ਨੇਕ ਅਮਲ? ਕਿਉਂਕਿ ਉਹਨਾਂ ਲਈ ਇਹ ਮੰਨਣਾ ਪੱਕਾ ਸੀ ਕਿ ਜਿਹਾਦ ਸਭ ਤੋਂ ਵਧੀਆ ਅਮਲਾਂ ਵਿੱਚੋਂ ਹੈ। ਰਸੂਲ ﷺ ਨੇ ਜਵਾਬ ਦਿੱਤਾ ਕਿ ਇਨ੍ਹਾਂ ਦਿਨਾਂ ਵਿੱਚ ਕੀਤਾ ਗਿਆ ਨੇਕ ਅਮਲ ਸਾਲ ਦੇ ਹੋਰ ਦਿਨਾਂ ਵਿੱਚ ਜਿਹਾਦ ਤੋਂ ਬਿਹਤਰ ਹੈ, ਸਿਵਾਏ ਉਸ ਵਿਅਕਤੀ ਦੇ ਜੋ ਅੱਲਾਹ ਦੇ ਰਾਹ ਵਿੱਚ ਆਪਣੀ ਜਾਨ ਅਤੇ ਮਾਲ ਨਾਲ ਜਿਹਾਦ ਲਈ ਨਿਕਲਦਾ ਹੈ ਅਤੇ ਆਪਣਾ ਮਾਲ ਖੋ ਦੇਂਦਾ ਹੈ ਅਤੇ ਆਪਣੀ ਰੂਹ ਅੱਲਾਹ ਦੇ ਰਾਹ ਵਿੱਚ ਦੇ ਦੇਂਦਾ ਹੈ। ਇਹੀ ਉਹ ਵਿਅਕਤੀ ਹੈ ਜੋ ਇਨ੍ਹਾਂ ਮੁਕੱਦਸ ਦਿਨਾਂ ਵਿੱਚ ਹੋਣ ਵਾਲੇ ਨੇਕ ਅਮਲਾਂ ਤੋਂ ਵੱਧ ਫਜ਼ੀਲਤ ਰੱਖਦਾ ਹੈ।

فوائد الحديث

ਜ਼ਿਲ-ਹੱਜ ਦੇ ਦਸ ਦਿਨਾਂ ਵਿੱਚ ਨੇਕ ਅਮਲਾਂ ਦੀ ਬਹੁਤ ਫ਼ਜ਼ੀਲਤ ਹੈ, ਇਸ ਲਈ ਹਰ ਮਜ਼ਹਬੀ ਮਿਊਸਲਮਾਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦਿਨਾਂ ਦਾ ਪੂਰਾ ਫਾਇਦਾ ਉਠਾਏ ਅਤੇ ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੀ ਇਬਾਦਤਾਂ ਕਰੇ, ਜਿਵੇਂ: ਅੱਲਾਹ ਦਾ ਜ਼ਿਕਰ ਕਰਨਾ ਕੁਰਾਨ ਦੀ ਤਿਲਾਵਤ ਤਕਬੀਰ, ਤਹਲੀਲ ਅਤੇ ਤਹਮੀਦ (ਜਿਵੇਂ: ਅੱਲਾਹੁ ਅਕਬਰ, ਲਾ ਇਲਾਹਾ ਇੱਲੱਲਾਹ, ਅਲਹੰਮਦੁ ਲਿੱਲਾਹ) ਨਮਾਜ ਪੜ੍ਹਨੀ

ਸਦਕਾ ਦੇਣਾ ਰੋਜ਼ਾ ਰੱਖਣਾ ਅਤੇ ਹੋਰ ਸਾਰੇ ਨੇਕੀ ਦੇ ਕੰਮ

التصنيفات

First Ten Days of Dhul Hijjah (Twelfth Lunar Month), Excellence of Jihad