ਕੋਈ ਵੀ ਦੋ ਮੁਸਲਮਾਨ ਜੇਹੜੇ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਉਹਨਾਂ ਦੀ ਮਾਫੀ ਹੋ ਜਾਂਦੀ ਹੈ ਜਦੋਂ ਤੱਕ ਉਹ ਇਕ-ਦੂਜੇ ਤੋਂ ਵੱਖਰੇ ਨਹੀਂ ਹੋ…

ਕੋਈ ਵੀ ਦੋ ਮੁਸਲਮਾਨ ਜੇਹੜੇ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਉਹਨਾਂ ਦੀ ਮਾਫੀ ਹੋ ਜਾਂਦੀ ਹੈ ਜਦੋਂ ਤੱਕ ਉਹ ਇਕ-ਦੂਜੇ ਤੋਂ ਵੱਖਰੇ ਨਹੀਂ ਹੋ ਜਾਂਦੇ।

ਅੰਬੀਬਰਾਈ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਨਬੀ ﷺ ਨੇ ਕਿਹਾ: ਕੋਈ ਵੀ ਦੋ ਮੁਸਲਮਾਨ ਜੇਹੜੇ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਉਹਨਾਂ ਦੀ ਮਾਫੀ ਹੋ ਜਾਂਦੀ ਹੈ ਜਦੋਂ ਤੱਕ ਉਹ ਇਕ-ਦੂਜੇ ਤੋਂ ਵੱਖਰੇ ਨਹੀਂ ਹੋ ਜਾਂਦੇ।»

[صحيح بمجموع طرقه] [رواه أبو داود والترمذي وابن ماجه وأحمد]

الشرح

**ਨਬੀ ਕਰੀਮ ﷺ ਨੇ ਖ਼ਬਰ ਦਿੱਤੀ ਕਿ ਜਦੋਂ ਵੀ ਦੋ ਮੁਸਲਮਾਨ ਆਪਸ ਵਿੱਚ ਰਾਹ ਵਿੱਚ ਜਾਂ ਕਿਸੇ ਹੋਰ ਥਾਂ ਮਿਲਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੂਜੇ ਨੂੰ ਹੱਥ ਮਿਲਾ ਕੇ ਸਲਾਮ ਕਰਦਾ ਹੈ, ਤਾਂ ਉਨ੍ਹਾਂ ਦੋਹਾਂ ਦੇ ਗੁਨਾਹ ਮੁਆਫ਼ ਕਰ ਦਿੱਤੇ ਜਾਂਦੇ ਹਨ, ਇਸ ਤੋਂ ਪਹਿਲਾਂ ਕਿ ਉਹ ਇਕ ਦੂਜੇ ਤੋਂ ਜੁਦਾਅ ਹੋਣ ਜਾਂ ਮੁਸਾਫ਼ਾ ਖਤਮ ਕਰਨ।**

فوائد الحديث

**ਮੁਲਾਕਾਤ ਦੇ ਵੇਲੇ ਮੁਸਾਫ਼ਾ ਕਰਨ ਨੂੰ ਪਸੰਦ ਕੀਤਾ ਗਿਆ ਹੈ ਅਤੇ ਇਸ ਦੀ ਤਰਗੀਬ ਦਿੱਤੀ ਗਈ ਹੈ।**

**ਇਮਾਮ ਮਨਾਵੀ ਨੇ ਕਿਹਾ: ਜੇ ਕੋਈ ਉਜ਼ਰ ਨਾ ਹੋਵੇ ਤਾਂ ਸੁੰਨਤ ਤਾਂ ਹੀ ਪੂਰੀ ਹੁੰਦੀ ਹੈ ਜਦੋਂ ਸੱਜਾ ਹੱਥ ਸੱਜੇ ਹੱਥ ਵਿੱਚ ਰੱਖ ਕੇ ਮੁਸਾਫ਼ਾ ਕੀਤਾ ਜਾਵੇ।**

**ਸਲਾਮ ਫੈਲਾਉਣ ਦੀ ਤਰਗੀਬ ਦਿੱਤੀ ਗਈ ਹੈ ਅਤੇ ਇਹ ਵਾਜ਼ੇ ਕੀਤਾ ਗਿਆ ਹੈ ਕਿ ਇੱਕ ਮੁਸਲਮਾਨ ਆਪਣੇ ਭਰਾ ਨਾਲ ਮੁਸਾਫ਼ਾ ਕਰੇ ਤਾਂ ਉਸਦਾ ਬਹੁਤ ਵੱਡਾ ਅਜਰ ਹੈ।**

**ਇਸ ਹਦੀਸ ਤੋਂ ਉਹ ਮੁਸਾਫ਼ਾ ਮੁਸਤਸਨਾ (ਬਾਹਰ) ਹੈ ਜੋ ਹਰਾਮ ਹੈ, ਜਿਵੇਂ ਕਿ ਅਜਨਬੀ ਔਰਤ ਨਾਲ ਮੁਸਾਫ਼ਾ ਕਰਨਾ।**

التصنيفات

Merits of Good Deeds, Manners of Greeting and Seeking Permission