إعدادات العرض
ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ…
ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ ਵਾਲਾ- ਅਸਫਲ ਨਹੀਂ ਹੋਵੇਗਾ। (ਅਤੇ ਉਹ ਹਨ) ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ ਵਾਰੀ ਅੱਲਾਹੁ ਅਕਬਰ ਕਹਿਣਾ।
ਕਾਅਬ ਬਿਨ ਉਜਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ ਵਾਲਾ- ਅਸਫਲ ਨਹੀਂ ਹੋਵੇਗਾ। (ਅਤੇ ਉਹ ਹਨ) ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ ਵਾਰੀ ਅੱਲਾਹੁ ਅਕਬਰ ਕਹਿਣਾ।"
[صحيح] [رواه مسلم]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Kurdî Português සිංහල Svenska ગુજરાતી Yorùbá Tiếng Việt Hausa Kiswahili پښتو অসমীয়া دری Кыргызча or Čeština नेपाली Română Nederlands Soomaali తెలుగు മലയാളം Српски Kinyarwanda ಕನ್ನಡ Lietuvių Wolof ქართული Magyar Moore Українська Македонски Azərbaycan Shqip Malagasy Oromoo ไทย Deutsch मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਕੁੱਝ ਅਜ਼ਕਾਰ (ਸਿਮਰਨਾਂ) ਦੇ ਬਾਰੇ ਗੱਲ ਕੀਤੀ ਹੈ, ਜਿਨ੍ਹਾਂ ਨੂੰ ਪੜ੍ਹਨ ਵਾਲਾ ਘਾਟੇ ਵਿੱਚ ਨਹੀਂ ਰਹਿੰਦਾ ਅਤੇ ਸ਼ਰਮਿੰਦਾ ਨਹੀਂ ਹੁੰਦਾ। ਸਗੋਂ, ਉਸ ਨੂੰ ਉਨ੍ਹਾਂ ਦਾ ਸਵਾਬ (ਇਨਾਮ) ਜ਼ਰੂਰ ਮਿਲਦਾ ਹੈ। ਇਹ ਅਜਿਹੇ ਬੋਲ ਹਨ, ਜੋ ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਅਤੇ ਫਰਜ਼ ਨਮਾਜ਼ਾਂ ਤੋਂ ਬਾਅਦ ਪੜ੍ਹੇ ਜਾਂਦੇ ਹਨ। ਇਹ ਬੋਲ ਹਨ: "سبحان الله - ਸੁਬਹਾਨ ਅੱਲਾਹ" ਤੇਤੀ ਵਾਰੀ। ਇਸਦਾ ਮਤਲਬ ਇਹ ਹੈ ਕਿ ਅੱਲਾਹ ਤਆਲਾ ਹਰ ਕਮੀ ਅਤੇ ਨੁਕਸ ਤੋਂ ਪਾਕ ਹੈ। "الحمد لله - ਅਲਹਮਦੁ ਲਿੱਲਾਹ" ਤੇਤੀ ਵਾਰੀ। ਭਾਵ ਅੱਲਾਹ ਨੂੰ ਹਰ ਕਿਸਮ ਦੀ ਸੰਪੂਰਨਤਾ ਨਾਲ ਜੋੜਨਾ ਅਤੇ ਨਾਲ ਹੀ ਉਸ ਨਾਲ ਪਿਆਰ ਕਰਨਾ ਅਤੇ ਉਸਦਾ ਸਤਿਕਾਰ-ਸਨਮਾਨ ਕਰਨਾ। "الله أكبر - ਅੱਲਾਹੁ ਅਕਬਰ" ਚੌਂਤੀ ਵਾਰੀ। ਭਾਵ ਅੱਲਾਹ ਹਰ ਚੀਜ਼ ਤੋਂ ਵੱਡਾ, ਮਹਾਨ ਅਤੇ ਸ਼ਕਤੀਸ਼ਾਲੀ ਹੈ।فوائد الحديث
ਤਸਬੀਹ (ਸੁਬਹਾਨ ਅੱਲਾਹ), ਤਾਹਮੀਦ (ਅਲਹਮਦੁ ਲਿੱਲਾਹ) ਅਤੇ ਤਕਬੀਰ (ਅੱਲਾਹੁ ਅਕਬਰ) ਦੀ ਫ਼ਜ਼ੀਲਤ (ਮਹੱਤਤਾ)। ਕਿਉਂਕਿ ਇਨ੍ਹਾਂ ਨੂੰ ਬਾਕੀ ਰਹਿਣ ਵਾਲੇ ਨੇਕ ਅਮਲ (ਕਰਮ) ਕਿਹਾ ਗਿਆ ਹੈ।
