ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।

ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।»

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਆਪ ﷺ ਬਾਰੇ ਝੂਠ ਬੋਲਿਆ, ਭਾਵ ਕਿਸੇ ਕਥਨ ਜਾਂ ਕੰਮ ਦਾ ਝੂਠਾ ਸਬੰਧ ਆਪ ﷺ ਨਾਲ ਜੋੜਿਆ, ਉਸ ਨੂੰ ਉਸ ਝੂਠ ਦੇ ਬਦਲੇ ਆਖਰਤ ਵਿੱਚ ਜਹੰਨਮ ਵਿੱਚ ਸਥਾਨ ਦਿੱਤਾ ਜਾਵੇਗਾ।

فوائد الحديث

ਜਾਣ-ਬੁੱਝ ਕੇ ਅੱਲਾਹ ਦੇ ਨਬੀ ﷺ ਉੱਤੇ ਝੂਠ ਬੋਲਣਾ ਜਹੰਨਮ ਵਿੱਚ ਦਾਖਲ ਹੋਣ ਦਾ ਕਾਰਨ ਬਣਦਾ ਹੈ।

ਅੱਲਾਹ ਦੇ ਨਬੀ ﷺ ਉੱਤੇ ਝੂਠ ਬੋਲਣਾ ਬਾਕੀ ਲੋਕਾਂ ਉੱਤੇ ਝੂਠ ਬੋਲਣ ਵਾਂਗ ਨਹੀਂ ਹੈ। ਕਿਉਂਕਿ ਆਪ ﷺ ਬਾਰੇ ਬੋਲੇ ਜਾਣ ਵਾਲੇ ਝੂਠ ਦੇ ਨਤੀਜੇ ਵਿੱਚ ਦੀਨ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਬੁਰਾਈਆਂ ਸਾਹਮਣੇ ਆਉਂਦੀਆਂ ਹਨ।

ਪੂਰੀ ਜਾਂਚ-ਪੜਤਾਲ ਅੱਲਾਹ ਦੇ ﷺ ਨਾਲ ਜੋੜੀ ਚੀਜ਼ ਦੇ ਸਹੀ ਹੋਣ ਦੀ ਪੁਸ਼ਟੀ ਕੀਤੇ ਬਿਨਾ ਹਦੀਸਾਂ ਨੂੰ ਫੈਲਾਉਣ ਦੀ ਮਨਾਹੀ।

التصنيفات

Significance and Status of the Sunnah, Blameworthy Morals