ਤੁਸੀਂ ਜੋ ਕੁੱਝ ਕਹਿ ਰਹੇ ਹੋ ਅਤੇ ਜਿਸ ਗੱਲ ਵੱਲ ਬੁਲਾਉਂਦੇ ਹੋ, ਉਹ ਸਭ ਸਹੀ ਹਨ। ਜੇਕਰ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਜੋ ਗੁਨਾਹ ਕੀਤੇ ਹਨ,…

ਤੁਸੀਂ ਜੋ ਕੁੱਝ ਕਹਿ ਰਹੇ ਹੋ ਅਤੇ ਜਿਸ ਗੱਲ ਵੱਲ ਬੁਲਾਉਂਦੇ ਹੋ, ਉਹ ਸਭ ਸਹੀ ਹਨ। ਜੇਕਰ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਜੋ ਗੁਨਾਹ ਕੀਤੇ ਹਨ, ਉਨ੍ਹਾਂ ਦਾ ਕਫ਼ਾਰਾ (ਭਰਪਾਈ) ਵੀ ਹੈ, (ਤਾਂ ਵਧੇਰੇ ਚੰਗਾ ਹੋਵੇਗਾ)

ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਕੁੱਝ ਮੁਸ਼ਰਿਕ ਲੋਕ, ਜਿਨ੍ਹਾਂ ਨੇ ਬਹੁਤ ਕਤਲ ਕੀਤੇ ਸਨ ਅਤੇ ਬਹੁਤ ਜ਼ਿਆਦਾ ਜ਼ਿਨਾ (ਬਦਕਾਰੀ) ਵਿੱਚ ਵੀ ਰੁੱਝੇ ਰਹੇ ਹਨ, ਅੱਲਾਹ ਦੇ ਰਸੂਲ ਮੁਹੰਮਦ ﷺ ਦੇ ਕੋਲ ਆਏ ਅਤੇ ਕਹਿਣ ਲੱਗੇ: ਤੁਸੀਂ ਜੋ ਕੁੱਝ ਕਹਿ ਰਹੇ ਹੋ ਅਤੇ ਜਿਸ ਗੱਲ ਵੱਲ ਬੁਲਾਉਂਦੇ ਹੋ, ਉਹ ਸਭ ਸਹੀ ਹਨ। ਜੇਕਰ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਜੋ ਗੁਨਾਹ ਕੀਤੇ ਹਨ, ਉਨ੍ਹਾਂ ਦਾ ਕਫ਼ਾਰਾ (ਭਰਪਾਈ) ਵੀ ਹੈ, (ਤਾਂ ਵਧੇਰੇ ਚੰਗਾ ਹੋਵੇਗਾ)। ਸੋ, ਨਤੀਜੇ ਵਜੋਂ ਇਹ ਆਇਤ ਉੱਤਰੀ: {ਉਹ ਅੱਲਾਹ ਦੇ ਨਾਲੋ-ਨਾਲ ਕਿਸੇ ਹੋਰ ਇਸ਼ਟ ਨੂੰ (ਮਦਦ ਲਈ) ਨਹੀਂ ਪੁਕਾਰਦੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਕਤਲ ਨਹੀਂ ਕਰਦੇ, ਜਿਸ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ ਅਤੇ ਨਾ ਹੀ ਉਹ ਜ਼ਿਨਾਖੋਰੀ ਕਰਦੇ ਹਨ। ਜਿਹੜਾ ਵੀ ਕੋਈ ਇਹ ਕੰਮ ਕਰੇਗਾ, ਉਸ ਦੇ ਪਾਪਾਂ ਦੀ ਸਜ਼ਾ ਉਸੇ ਨੂੰ ਮਿਲੇਗੀ।}[ਸੂਰਤ ਅਲ-ਫੁਰਕਾਨ: 68] ਅਤੇ ਇਹ ਆਇਤ ਵੀ ਉੱਤਰੀ: {(ਹੇ ਨਬੀ ਸ.! ਅੱਲਾਹ ਦਾ ਫ਼ਰਮਾਨ ਹੈ) ਹੇ ਮੇਰੇ ਉਹ ਬੰਦੇ! ਜਿਨ੍ਹਾਂ ਨੇ ਆਪਣੀਆਂ ਜਾਨਾਂ ਨਾਲ ਧੱਕਾ ਕੀਤਾ ਹੈ (ਭਾਵ ਗੁਨਾਹ ਕੀਤੇ ਹਨ), ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ।} [ਸੂਰਤ ਅਜ਼-ਜ਼ੁਮਰ: 53]

[صحيح] [متفق عليه]

الشرح

ਕੁੱਝ ਮੁਸ਼ਰਿਕ ਲੋਕ, ਜਿਨ੍ਹਾਂ ਨੇ ਬਹੁਤ ਸਾਰੇ ਕਤਲ ਕੀਤੇ ਸਨ ਅਤੇ ਬਹੁਤ ਜ਼ਿਆਦਾ ਜ਼ਿਨਾ (ਬਦਕਾਰੀ/ਵਿਭਚਾਰ) ਕੀਤਾ ਸੀ, ਅੱਲਾਹ ਦੇ ਨਬੀ ﷺ ਦੇ ਕੋਲ ਆਏ ਅਤੇ ਕਹਿਣ ਲੱਗੇ: ਤੁਸੀਂ ਜਿਸ ਇਸਲਾਮ ਧਰਮ ਅਤੇ ਇਸ ਦੀਆਂ ਸਿੱਖਿਆਵਾਂ ਵੱਲ ਸਾਨੂੰ ਬੁਲਾ ਰਹੇ ਹੋ, ਉਹ ਬੇਸ਼ੱਕ ਸਭ ਤੋਂ ਚੰਗੀਆਂ ਚੀਜ਼ਾਂ ਹਨ। ਲੇਕਿਨ ਇਹ ਦੱਸੋ ਕਿ ਸਾਡਾ ਜੋ ਹਾਲ ਹੈ ਅਤੇ ਅਸੀਂ ਜਿਸ ਤਰੀਕੇ ਨਾਲ ਸ਼ਿਰਕ ਅਤੇ ਵੱਡੇ-ਵੱਡੇ ਗੁਨਾਹਾਂ ਵਿੱਚ ਲੁਪਤ ਹਾਂ, ਕੀ ਤੁਹਾਡੇ ਧਰਮ ਵਿੱਚ ਇਸ ਦਾ ਕੋਈ ਕਫ਼ਾਰਾ (ਭਰਪਾਈ) ਹੈ? ਇਸ ਉੱਤੇ ਇਹ ਦੋ ਆਇਤਾਂ ਉੱਤਰੀਆਂ ਅਤੇ ਅੱਲਾਹ ਤਆਲਾ ਨੇ ਦੱਸਿਆ ਕਿ ਇਨਸਾਨ ਭਾਵੇਂ ਜਿੰਨੀ ਗਿਣਤੀ ਵਿੱਚ ਅਤੇ ਜਿੰਨੇ ਵੀ ਵੱਡੇ-ਵੱਡੇ ਗੁਨਾਹ ਕਰ ਬੈਠੇ, ਸੱਚੇ ਦਿਲ ਤੋਂ ਤੌਬਾ ਕਰਨ 'ਤੇ ਅੱਲਾਹ ਉਸ ਦੀ ਤੌਬਾ ਕਬੂਲ ਜ਼ਰੂਰ ਕਰਦਾ ਹੈ। ਜੇਕਰ ਇੰਜ ਨਾ ਹੁੰਦਾ, ਲੋਕ ਅੱਗੇ ਵੀ ਕੁਫ਼ਰ ਤੇ ਹਠਧਰਮੀ ਦੇ ਰਾਹ 'ਤੇ ਚੱਲਦੇ ਰਹਿੰਦੇ ਅਤੇ ਇਸਲਾਮ ਕਬੂਲ ਨਾ ਕਰਦੇ।

فوائد الحديث

ਇਸਲਾਮ ਦੀ ਫ਼ਜ਼ੀਲਤ (ਮਹੱਤਤਾ), ਮਹਾਨਤਾ ਅਤੇ ਇਸ ਗੱਲ ਦੀ ਵਿਆਖਿਆ ਕਿ ਇਸਲਾਮ ਪਿੱਛਲੇ ਸਾਰੇ ਗੁਨਾਹਾਂ ਨੂੰ ਮਿਟਾ ਦਿੰਦਾ ਹੈ।

ਅੱਲਾਹ ਦੀ ਆਪਣੇ ਬੰਦਿਆਂ 'ਤੇ ਬੇਅੰਤ ਰਹਿਮਤ (ਮਿਹਰ), ਦਇਆ ਅਤੇ ਮਾਫ਼ੀ।

ਸ਼ਿਰਕ ਹਰਾਮ ਹੈ, ਕਿਸੇ ਦਾ ਨਾਹੱਕ ਕਤਲ ਕਰਨਾ ਹਰਾਮ ਹੈ, ਜ਼ਿਨਾ ਹਰਾਮ ਹੈ ਅਤੇ ਇਨ੍ਹਾਂ ਗੁਨਾਹਾਂ ਵਿੱਚ ਲੁਪਤ ਰਹਿਣ ਵਾਲਿਆਂ ਲਈ ਬੜੀ ਸਖ਼ਤ ਚੇਤਾਵਨੀ ਹੈ।

ਸੱਚੀ ਤੌਬਾ ਜੋ ਖ਼ਾਲਸ ਦਿਲ ਅਤੇ ਚੰਗੇ ਅਮਲਾਂ ਨਾਲ ਜੁੜੀ ਹੋਈ ਹੋਵੇ, ਕੁਫ਼ਰ (ਅੱਲਾਹ ਦਾ ਇਨਕਾਰ ਕਰਨ) ਸਮੇਤ ਸਾਰੇ ਗੁਨਾਹਾਂ ਦਾ ਕਫ਼ਾਰਾ (ਭਰਪਾਈ) ਬਣ ਜਾਂਦੀ ਹੈ।

ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਹੋਣਾ ਹਰਾਮ ਹੈ।

التصنيفات

Islam, Interpretation of verses