ਆਦਮੀ ਦੇ ਚੰਗੇ ਮੁਸਲਮਾਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਬੇਮਤਲਬ ਚੀਜ਼ਾਂ ਨੂੰ ਛੱਡ ਦੇਵੇ।

ਆਦਮੀ ਦੇ ਚੰਗੇ ਮੁਸਲਮਾਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਬੇਮਤਲਬ ਚੀਜ਼ਾਂ ਨੂੰ ਛੱਡ ਦੇਵੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਦਮੀ ਦੇ ਚੰਗੇ ਮੁਸਲਮਾਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਬੇਮਤਲਬ ਚੀਜ਼ਾਂ ਨੂੰ ਛੱਡ ਦੇਵੇ।"

[قال النووي: حديث حسن] [رواه الترمذي وغيره]

الشرح

ਨਬੀ ﷺ ਨੇ ਵਿਆਖਿਆ ਕੀਤੀ ਹੈ ਕਿ ਇੱਕ ਮਸਲਮਾਨ ਦੇ ਸੰਪੂਰਨ ਇਸਲਾਮ ਦੀ ਇੱਕ ਵਿਸ਼ੇਸ਼ਤਾ ਅਤੇ ਉਸਦੇ ਮੋਮਿਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਉਨ੍ਹਾਂ ਗੱਲਾਂ ਤੇ ਕੰਮਾਂ ਤੋਂ ਦੂਰ ਰਹੇ ਜੋ ਉਸ ਨਾਲ ਸਰੋਕਾਰ (ਸਬੰਧ) ਨਾ ਰੱਖਦੇ ਹੋਣ, ਉਸਦੇ ਮਤਲਬ ਦੇ ਨਾ ਹੋਣ ਅਤੇ ਉਸ ਲਈ ਲਾਭਦਾਇਕ ਨਾ ਹੋਣ। ਜਾਂ ਫੇਰ ਅਜਿਹੀਆਂ ਦੀਨੀ ਤੇ ਦੁਨਿਆਵੀ ਚੀਜ਼ਾਂ ਤੋਂ ਦੂਰ ਰਹੇ ਜੋ ਉਸ ਨਾਲ ਸਰੋਕਾਰ ਨਾ ਰੱਖਦੀਆਂ ਹੋਣ। ਕਿਉਂਕਿ ਬਿਨਾ ਸਰੋਕਾਰ ਦੀਆਂ ਚੀਜ਼ਾਂ ਵਿੱਚ ਰੁਝਾਨ ਸਰੋਕਾਰ ਦੀਆਂ ਚੀਜ਼ਾਂ ਤੋਂ ਦੂਰ ਕਰ ਸਕਦਾ ਹੈ ਜਾਂ ਅਜਿਹੀਆਂ ਚੀਜ਼ਾਂ ਵੱਲ ਲੈ ਜਾ ਸਕਦਾ ਹੈ, ਜਿਨ੍ਹਾਂ ਤੋਂ ਬਚਣਾ ਜ਼ਰੂਰੀ ਹੈ। ਉਂਜ ਕਿਆਮਤ ਦੇ ਦਿਨ ਬੰਦੇ ਨੂੰ ਉਸ ਦੇ ਕਰਮਾਂ ਬਾਰੇ ਪੁੱਛਿਆ ਜਾਵੇਗਾ।

فوائد الحديث

ਇਸਲਾਮ ਨੂੰ ਅਪਣਾਉਣ ਦੇ ਮਾਮਲੇ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਅਤੇ ਕੁੱਝ ਅਮਲਾਂ ਨਾਲ ਇਸਲਾਮ ਦੀ ਸੁੰਦਰਤਾ ਹੋਰ ਨਿੱਖਰਦੀ ਹੈ।

ਬੇਕਾਰ ਤੇ ਫ਼ਜ਼ੂਲ ਗੱਲਾਂ ਤੇ ਕੰਮਾਂ ਨੂੰ ਛੱਡਣਾ ਬੰਦੇ ਦੇ ਸੰਪੂਰਨ ਮੁਸਲਮਾਨ ਹੋਣ ਦੀ ਦਲੀਲ (ਸਬੂਤ) ਹੈ।

ਇੱਥੇ ਬੰਦੇ ਨੂੰ ਉਨ੍ਹਾਂ ਦੀਨੀ ਤੇ ਦੁਨਿਆਵੀ ਕੰਮਾਂ ਵਿੱਚ ਰੁੱਝਣ ਲਈ ਪ੍ਰੇਰਿਤ ਕੀਤਾ ਗਿਆ ਹੈ, ਜੋ ਉਸ ਨਾਲ ਸਰੋਕਾਰ ਰੱਖਦੇ ਹੋਣ। ਕਿਉਂਕਿ ਜਦੋਂ ਬਿਨਾ ਸਰੋਕਾਰ ਦੇ ਕੰਮਾਂ ਤੋਂ ਦੂਰ ਰਹਿਣਾ ਚੰਗੇ ਮੁਸਲਮਾਨ ਹੋਣ ਦਾ ਪ੍ਰਮਾਣ ਹੈ, ਤਾਂ ਇਸਦਾ ਮਤਲਬ ਇਹ ਹੋਇਆ ਕਿ ਇੱਕ ਚੰਗੇ ਮੁਸਲਮਾਨ ਨੂੰ ਆਪਣੇ ਸਰੋਕਾਰ ਦੇ ਕੰਮਾਂ ਵਿੱਚ ਰੁਝਿਆ ਰਹਿਣਾ ਚਾਹੀਦਾ ਹੈ।

ਇਬਨ ਕੈਯਿਮ (ਰਹਿਮਾਹੱਲਾਹ) ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਵਰਾ (ਫਜ਼ੂਲ ਚੀਜ਼ਾਂ ਨੂੰ ਛੱਡਣ) ਦੇ ਸਾਰੇ ਰੂਪਾਂ ਨੂੰ ਇੱਕ ਹੀ ਵਾਕ ਵਿੱਚ ਸਮੇਟ ਦਿੱਤਾ ਹੈ। ਆਪ ﷺ ਨੇ ਫਰਮਾਇਆ ਹੈ: "ਆਦਮੀ ਦੇ ਚੰਗੇ ਮੁਸਲਮਾਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਬੇਮਤਲਬ ਚੀਜ਼ਾਂ ਨੂੰ ਛੱਡ ਦੇਵੇ।" ਕਿਉਂਕਿ ਇਸ ਵਿੱਚ ਬੋਲਣਾ, ਦੇਖਣਾ, ਸੁਣਨਾ, ਫੜਨਾ, ਚੱਲਣਾ, ਸੋਚਣਾ ਆਦਿ ਸਾਰੇ ਅੰਦਰੂਨੀ ਤੇ ਬਾਹਰੀ ਕੰਮ ਸ਼ਾਮਲ ਹਨ, ਜੋ ਸਰੋਕਾਰ ਦੇ ਨਾ ਹੋਣ। ਇਹ ਵਾਕ ਵਰਾ ਨੂੰ ਸਪਸ਼ਟ ਤਰੀਕੇ ਨਾਲ ਦਰਸਾਉਂਦਾ ਹੈ।

ਇਬਨ ਰਜਬ ਕਹਿੰਦੇ ਹਨ: ਇਹ ਹਦੀਸ ਅਦਬ (ਸ਼ਿਸ਼ਟਾਚਾਰ) ਦੇ ਅਸੂਲਾਂ ਵਿੱਚੋਂ ਇੱਕ ਬੁਨਿਆਦੀ ਅਸੂਲ ਹੈ।

ਇਹ ਹਦੀਸ ਇਲਮ (ਗਿਆਨ) ਸਿੱਖਣ ਲਈ ਪ੍ਰੇਰਿਤ ਕਰਦੀ ਹੈ, ਕਿਉਂਕਿ ਇਲਮ ਦੇ ਨਾਲ ਹੀ ਬੰਦੇ ਨੂੰ ਪਤਾ ਚੱਲਦਾ ਹੈ ਕਿ ਕਿਹੜਾ ਕੰਮ ਉਸ ਨਾਲ ਸਬੰਧਤ ਹੈ ਅਤੇ ਕਿਹੜਾ ਨਹੀਂ।

ਭਲਾਈ ਕਰਨ ਦੀ ਨਸੀਹਤ ਕਰਨਾ ਤੇ ਬੁਰਾਈ ਤੋਂ ਰੋਕਣਾ ਅਤੇ ਚੰਗੀ ਸਲਾਹ ਦੇਣਾ ਬੰਦੇ ਦੇ ਸਰੋਕਾਰ ਦੇ ਕੰਮਾਂ ਵਿੱਚੋਂ ਹਨ। ਕਿਉਂਕਿ ਉਸਨੂੰ ਇਨ੍ਹਾਂ ਕੰਮਾਂ ਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਸ ਹਦੀਸ ਦੇ ਆਮ ਮਤਲਬ ਵਿੱਚ ਉਨ੍ਹਾਂ ਸਾਰੀਆਂ ਬਿਨਾ ਸਰੋਕਾਰ ਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਸ਼ਾਮਲ ਹੈ, ਜਿਨ੍ਹਾਂ ਨੂੰ ਅੱਲਾਹ ਤਆਲਾ ਨੇ ਹਰਾਮ ਕਰਾਰ ਦਿੱਤਾ ਹੈ ਅਤੇ ਨਬੀ ﷺ ਨੇ ਨਾਪਸੰਦ ਕੀਤਾ ਹੈ। ਇਸੇ ਤਰ੍ਹਾਂ ਗ਼ੈਬ (ਪਰੋਖ) ਨਾਲ ਸਬੰਧਤ ਤੱਥਾਂ, ਮਖਲੂਕਾਂ ਨੂੰ ਦਿੱਤੇ ਹੁਕਮਾਂ ਦੀ ਹਿਕਮਤ (ਸਿਆਣਪ) ਅਤੇ ਆਖ਼ਰਤ ਨਾਲ ਸਬੰਧਤ ਗੱਲਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਾਣਨ ਦੀ ਕਿਸੇ ਮੁਸਲਮਾਨ ਨੂੰ ਜ਼ਰੂਰਤ ਨਹੀਂ ਹੁੰਦੀ। ਇਸ ਵਿੱਚ ਉਨ੍ਹਾਂ ਕਾਲਪਨਿਕ ਘਟਨਾਵਾਂ 'ਤੇ ਬਹਿਸ ਤੇ ਖੋਜ ਕਰਨੀ ਵੀ ਸ਼ਾਮਲ ਹੈ ਜੋ ਹਕੀਕਤ ਵਿੱਚ ਨਾ ਵਾਪਰੀਆਂ ਹੋਣ ਜਾਂ ਜਿਨ੍ਹਾਂ ਦੇ ਵਾਪਰਨ ਦੀ ਉਮੀਦ ਨਾ ਹੋਵੇ ਜਾਂ ਜਿਨ੍ਹਾਂ ਦਾ ਵਾਪਰਨਾ ਹੀ ਅਸੰਭਵ (ਨਾਮੁਮਕਿਨ) ਹੋਵੇ।

التصنيفات

Blameworthy Morals