إعدادات العرض
ਤੁਹਾਡਾ ਕੀ ਖਿਆਲ ਹੈ ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ ਅਤੇ ਹਰਾਮ ਨੂੰ ਹਰਾਮ ਮੰਨਾਂ
ਤੁਹਾਡਾ ਕੀ ਖਿਆਲ ਹੈ ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ ਅਤੇ ਹਰਾਮ ਨੂੰ ਹਰਾਮ ਮੰਨਾਂ
ਅਬੁ ਅਬਦੁੱਲਾਹ ਜਾਬਿਰ ਬਿਨ ਅਬਦੁੱਲਾਹ ਅੰਸਾਰੀ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਇੱਕ ਬੰਦੇ ਨੇ ਰਸੂਲ ﷺ ਤੋਂ ਸਵਾਲ ਪੁੱਛਿਆ: ਤੁਹਾਡਾ ਕੀ ਖਿਆਲ ਹੈ ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ ਅਤੇ ਹਰਾਮ ਨੂੰ ਹਰਾਮ ਮੰਨਾਂ ਅਤੇ ਇਸ ਤੋਂ ਵੱਧ ਹੋਰ ਕੁੱਝ ਨਾ ਕਰਾਂ, ਤਾਂ ਕੀ ਮੈਂ ਜਨਤ ਵਿੱਚ ਜਾਵਾਂਗਾ? ਆਪ ﷺ ਨੇ ਫਰਮਾਇਆ: "ਹਾਂ।"
الترجمة
العربية Español አማርኛ English اردو Indonesia বাংলা Français Türkçe Русский Bosanski සිංහල हिन्दी 中文 فارسی Tiếng Việt Tagalog Kurdî Hausa Português മലയാളം తెలుగు Kiswahili தமிழ் မြန်မာ ไทย Deutsch پښتو অসমীয়া Shqip Nederlands ગુજરાતી Кыргызча नेपाली Lietuvių دری Српски тоҷикӣ Kinyarwanda Română Magyar Čeština Moore Malagasy Oromoo ಕನ್ನಡ Wolof Azərbaycan O‘zbek Українська ქართული Македонски ភាសាខ្មែរ Bambara मराठी Kirundi Kurmancî Bahasa Melayuالشرح
ਇਸ ਹਦੀਸ ਵਿੱਚ ਨਬੀ ਕਰੀਮ ﷺ ਦੱਸਦੇ ਹਨ ਕਿ ਜੋ ਵਿਅਕਤੀ ਪੰਜ ਫਰਜ਼ ਨਮਾਜ਼ਾਂ ਪੜ੍ਹੇ ਤੇ ਉਨ੍ਹਾਂ ਤੋਂ ਇਲਾਵਾ ਕੋਈ ਨਫਲ ਨਮਾਜ਼ ਨਾ ਪੜ੍ਹੇ; ਇਸੇ ਪ੍ਰਕਾਰ ਰਮਜ਼ਾਨ ਦੇ ਫਰਜ਼ ਰੋਜ਼ੇ ਰੱਖੇ ਤੇ ਕੋਈ ਨਫਲ ਰੋਜ਼ੇ ਨਾ ਰੱਖੇ; ਹਲਾਲ ਨੂੰ ਹਲਾਲ ਮੰਨਕੇ ਉਸ 'ਤੇ ਅਮਲ ਕਰੇ, ਅਤੇ ਹ਼ਰਾਮ ਨੂੰ ਹ਼ਰਾਮ ਮੰਨ ਕੇ ਉਸਤੋਂ ਬਚੇ — ਤਾਂ ਉਹ ਵਿਅਕਤੀ ਜੰਨਤ ਵਿੱਚ ਦਾਖਲ ਹੋਵੇਗਾ।فوائد الحديث
ਇਸਤੋਂ ਪਤਾ ਚੱਲਦਾ ਹੈ ਕਿ ਹਰ ਮੁਸਲਮਾਨ ਨੂੰ ਫਰਜ਼ ਕੰਮਾਂ ਨੂੰ ਪੂਰਾ ਕਰਨ ਅਤੇ ਹਰਾਮ ਕੰਮਾਂ ਤੋਂ ਬਚਣ ਲਈ ਮਿਹਨਤ ਕਰਨੀ ਚਾਹੀਦਾ ਹੈ, ਅਤੇ ਹਰ ਸਮੇਂ ਉਸਦਾ ਉਦੇਸ਼ ਜੰਨਤ ਵਿੱਚ ਦਾਖ਼ਲ ਹੋਣ ਦਾ ਹੋਣਾ ਚਾਹੀਦਾ ਹੈ।
ਇਸ ਹਦੀਸ ਵਿੱਚ ਹਲਾਲ ਅਮਲ (ਕਰਮ) ਕਰਨ ਤੇ ਉਸ ਦੇ ਹਲਾਲ ਹੋਣ 'ਤੇ ਵਿਸ਼ਵਾਸ ਰੱਖਣ, ਅਤੇ ਹਰਾਮ ਅਮਲ ਨੂੰ ਛੱਡਣ ਤੇ ਉਸ ਦੇ ਹਰਾਮ ਹੋਣ 'ਤੇ ਵਿਸ਼ਵਾਸ ਰੱਖਣ ਦੀ ਅਹਿਮੀਅਤ (ਮਹੱਤਤਾ) ਦਾ ਪਤਾ ਚੱਲਦਾ ਹੈ।
ਫਰਜ਼ ਅਮਲ ਕਰਨਾ ਅਤੇ ਹਰਾਮ ਕੰਮਾਂ ਨੂੰ ਛੱਡਣਾ ਜੰਨਤ ਵਿੱਚ ਦਾਖ਼ਿਲ ਹੋਣ ਦਾ ਜ਼ਰੀਆ (ਸਾਧਨ) ਬਣਦਾ ਹੈ।
