إعدادات العرض
ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
ਸਾਦ ਬਿਨ ਹਿਸ਼ਾਮ ਬਿਨ ਆਮਿਰ ਜਦੋਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲ ਗਏ, ਤਾਂ ਉਨ੍ਹਾਂ ਨੂੰ ਕਿਹਾ: ਹੇ ਮੋਮਿਨਾਂ ਦੀ ਮਾਂ! ਤੁਸੀਂ ਮੈਨੂੰ ਰਸੂਲ ﷺ ਦੇ ਅਖਲਾਕ (ਆਚਰਣ) ਬਾਰੇ ਦੱਸੋ। ਉਨ੍ਹਾਂ ਨੇ ਕਿਹਾ: ਕੀ ਤੂੰ ਕੁਰਆਨ ਨਹੀਂ ਪੜ੍ਹਦਾ? ਮੈਂ ਕਿਹਾ: ਪੜ੍ਹਦਾ ਤਾਂ ਹਾਂ। ਉਨ੍ਹਾਂ ਨੇ ਕਿਹਾ: ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
[صحيح] [رواه مسلم في جملة حديثٍ طويلٍ]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Kurdî Hausa Português മലയാളം မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands తెలుగు Kiswahili தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Soomaali Moore Українська Български Wolof Azərbaycan ქართული тоҷикӣ Bambara Македонски አማርኛ ភាសាខ្មែរ मराठी Italiano O‘zbek Oromoo Fulfulde Kurmancîالشرح
ਮੋਮਿਨਾਂ ਦੀ ਮਾਂ ਹਜ਼ਰਤ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲੋਂ ਜਦੋਂ ਅੱਲਾਹ ਦੇ ਨਬੀ ﷺ ਦੇ ਅਖ਼ਲਾਕ (ਚਰਿਤਰ।/ਆਚਰਣ) ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਬਹੁਤ ਹੀ ਵਿਆਪਕ ਸ਼ਬਦਾਂ ਵਿੱਚ ਜਵਾਬ ਦਿੱਤਾ ਅਤੇ ਪੁੱਛਣ ਵਾਲੇ ਨੂੰ ਪਵਿੱਤਰ ਕੁਰਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਸੰਪੂਰਨ ਕਿਤਾਬ ਦੇ ਸਾਰੇ ਗੁਣ ਪਾਏ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਲਾਹ ਦੇ ਨਬੀ ﷺ ਦੇ ਅਖ਼ਲਾਕ ਕੁਰਆਨ ਦਾ ਇੱਕ ਜਿਉਂਦਾ-ਜਾਗਦਾ ਨਮੂਨਾ ਸਨ। ਜਿਨ੍ਹਾਂ ਚੀਜ਼ਾਂ ਨੂੰ ਕਰਨ ਦਾ ਕੁਰਆਨ ਨੇ ਹੁਕਮ ਦਿੱਤਾ, ਉਨ੍ਹਾਂ 'ਤੇ ਅਮਲ ਕਰਦੇ ਅਤੇ ਜਿਨ੍ਹਾਂ ਚੀਜ਼ਾਂ ਤੋਂ ਕੁਰਆਨ ਨੇ ਰੋਕਿਆ, ਉਨ੍ਹਾਂ ਤੋਂ ਦੂਰ ਰਹਿੰਦੇ ਸਨ। ਇਸ ਤਰ੍ਹਾਂ ਆਪ ﷺ ਦੇ ਅਖਲਾਕ ਦਾ ਸਾਰ ਇਹ ਹੈ ਕਿ ਆਪ ਕੁਰਆਨ 'ਤੇ ਅਮਲ ਕਰਦੇ, ਉਸ ਦੀਆਂ ਦੱਸੀਆਂ ਹੱਦਾਂ 'ਤੇ ਰੁਕ ਜਾਂਦੇ, ਉਸ ਦੇ ਅਦਾਬਾਂ ਦਾ ਪਾਲਣ ਕਰਦੇ ਅਤੇ ਉਸ ਵਿੱਚ ਮੌਜੂਦ ਉਦਾਹਰਨਾਂ ਅਤੇ ਕਹਾਣੀਆਂ ਤੋਂ ਸਿੱਖਿਆ ਤੇ ਨਸੀਹਤ ਹਾਸਲ ਕਰਦੇ ਸਨ।فوائد الحديث
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਕੁਰਆਨ ਦੇ ਅਖਲਾਕ (ਆਚਰਣ) ਨੂੰ ਅਪਣਾਉਣ ਦੀ ਤਰਗ਼ੀਬ (ਪ੍ਰੇਰਨਾ) ਦਿੱਤੀ ਗਈ ਹੈ।
ਅੱਲਾਹ ਦੇ ਰਸੂਲ ﷺ ਦੇ ਉੱਚ ਅਖਲਾਕ ਦੀ ਪ੍ਰਸ਼ੰਸਾ ਅਤੇ ਅਤੇ ਇਹ ਗੱਲ ਕਿ ਆਪ ﷺ ਦੇ ਅਖਲਾਕ ਵਹੀ (ਰੱਬੀ ਬਾਣੀ: ਭਾਵ ਕੁਰਆਨ) ਤੋਂ ਲਏ ਗਏ ਸਨ।
ਕੁਰਆਨ ਸਾਰੇ ਨੈਤਿਕ ਤੇ ਆਦਰਸ਼ ਆਚਰਣ ਦਾ ਸ੍ਰੋਤ ਹੈ।
ਇਸਲਾਮੀ ਅਖਲਾਕ ਵਿੱਚ ਪੂਰਾ ਦੀਨ — ਭਾਵ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣਾ— ਸ਼ਾਮਲ ਹੈ।
التصنيفات
Moral Attributes