إعدادات العرض
ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ…
ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ ਔਰਤਾਂ ਦੀ ਸਭ ਤੋਂ ਵਧੀਆ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ ਔਰਤਾਂ ਦੀ ਸਭ ਤੋਂ ਵਧੀਆ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ।"
الترجمة
العربية বাংলা Bosanski English Español فارسی Indonesia Русский Tagalog Türkçe اردو हिन्दी 中文 Kurdî Português অসমীয়া Kiswahili ગુજરાતી Tiếng Việt Nederlands සිංහල Hausa پښتو नेपाली മലയാളം Кыргызча Română Svenska తెలుగు ქართული Moore Српски Magyar Македонски Čeština Українська Azərbaycan Kinyarwanda Malagasy Wolof ไทย मराठी دری አማርኛ ភាសាខ្មែរ Lietuvių Deutsch ಕನ್ನಡ Oromoo Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਨਮਾਜ਼ ਵਿੱਚ ਮਰਦਾਂ ਦੀ ਸਭ ਤੋਂ ਵਧੀਆ, ਸਭ ਤੋਂ ਵੱਧ ਸਵਾਬ ਤੇ ਫਜ਼ੀਲਤ (ਮਹੱਤਤਾ) ਵਾਲੀ ਸਫ਼ (ਕਤਾਰ) ਪਹਿਲੀ ਸਫ਼ ਹੈ। ਕਿਉਂਕਿ ਪਹਿਲੀ ਸਫ਼ ਵਿੱਚ ਖੜ੍ਹੇ ਲੋਕ ਇਮਾਮ ਦੇ ਨੇੜੇ ਹੁੰਦੇ ਹਨ, ਆਸਾਨੀ ਨਾਲ ਉਸ ਦੀ ਕਿਰਾਤ (ਕੁਰਆਨ ਦਾ ਉਚਾਰਨ) ਸੁਣ ਸਕਦੇ ਹਨ ਅਤੇ ਔਰਤਾਂ ਤੋਂ ਦੂਰ ਹੁੰਦੇ ਹਨ। ਜਦੋਂ ਕਿ ਮਰਦਾਂ ਦੀ ਸਭ ਤੋਂ ਮਾੜੀ, ਸਭ ਤੋਂ ਘੱਟ ਸਵਾਬ ਤੇ ਫ਼ਜ਼ੀਲਤ ਵਾਲੀ ਅਤੇ ਸ਼ਰੀਅਤੀ ਉਦੇਸ਼ਾਂ ਤੋਂ ਸਭ ਤੋਂ ਵੱਧ ਦੂਰੀ ਵਾਲੀ ਸਫ਼ ਆਖਰੀ ਸਫ਼ ਹੈ। ਇਸਦੇ ਉਲਟ ਔਰਤਾਂ ਦੀ ਸਭ ਤੋਂ ਵਧੀਆ ਸਫ਼ ਆਖਰੀ ਸਫ਼ ਹੈ। ਕਿਉਂਕਿ ਇਸ ਵਿੱਚ ਉਹ ਜ਼ਿਆਦਾ ਪਰਦੇ ਵਿੱਚ ਰਹਿੰਦੀ ਹਨ ਅਤੇ ਇਹ ਮਰਦਾਂ ਨਾਲ ਮੇਲ-ਜੋਲ, ਉਨ੍ਹਾਂ ਨੂੰ ਵੇਖਣ ਤੇ ਉਨ੍ਹਾਂ ਦੇ ਫ਼ਿਤਨੇ (ਪਰੇਸ਼ਾਨੀ) ਵਿੱਚ ਪੈਣ ਤੋਂ ਜ਼ਿਆਦਾ ਦੂਰ ਹੁੰਦੀ ਹੈ। ਜਦੋਂ ਕਿ ਉਨ੍ਹਾਂ ਦੀ ਸਭ ਤੋਂ ਮਾੜੀ ਸਫ਼ ਪਹਿਲੀ ਸਫ਼ ਹੈ, ਜੋ ਮਰਦਾਂ ਦੇ ਨੇੜੇ ਹੁੰਦੀ ਹੈ ਅਤੇ ਉਸ ਵਿੱਚ ਫ਼ਿਤਨੇ ਵਿੱਚ ਪੈਣ ਦੀ ਸੰਭਾਵਨਾ ਵੀ ਰਹਿੰਦੀ ਹੈ।فوائد الحديث
ਅੱਲਾਹ ਦੇ ਨਬੀ ﷺ ਨੇ ਮਰਦਾਂ ਨੂੰ ਨੇਕੀ ਦੀ ਕੰਮਾਂ ਵਿੱਚ ਅਤੇ ਨਮਾਜ਼ ਦੀ ਪਹਿਲੀਆਂ ਸਫ਼ਾਂ (ਕਤਾਰਾਂ) ਜਗ੍ਹਾ ਲੈਣ ਲਈ ਇੱਕ-ਦੂਜੇ ਤੋਂ ਅੱਗੇ ਵਧਣ ਦੀ ਨਸੀਹਤ ਕੀਤੀ ਹੈ।
ਔਰਤਾਂ ਲਈ ਮਸਜਿਦ ਵਿੱਚ ਮਰਦਾਂ ਦੇ ਨਾਲ ਵੱਖਰੀਆਂ ਸਫ਼ਾਂ ਵਿੱਚ ਨਮਾਜ਼ ਪੜ੍ਹਨੀ ਜਾਇਜ਼ ਹੈ; ਲੇਕਿਨ ਪਰਦਾ ਅਤੇ ਸ਼ਰਮੋ-ਹਯਾ (ਲਾਜ) ਦੇ ਨਾਲ।
ਔਰਤਾਂ ਜੇਕਰ ਮਸਜਿਦ ਵਿੱਚ ਇਕੱਠੀਆਂ ਹੋਣ, ਤਾਂ ਇੱਧਰ-ਉੱਧਰ ਖਿੰਡਣ ਦੇ ਬਜਾਏ ਉਹ ਵੀ ਮਰਦਾਂ ਵਾਂਗ ਕਤਾਰਾਂ ਬਣਾਉਣ, ਮਿਲ-ਮਿਲ ਕੇ ਖੜ੍ਹਨ ਅਤੇ ਖਾਲੀ ਥਾਵਾਂ ਨੂੰ ਭਰ ਲੈਣ।
ਸ਼ਰੀਅਤ ਨੇ ਔਰਤਾਂ ਨੂੰ ਮਰਦਾਂ ਤੋਂ ਵੱਖ ਰਹਿਣ ਦਾ ਹੁਕਮ ਬੜੀ ਸਖਤੀ ਨਾਲ ਦਿੱਤਾ ਹੈ। ਇੱਥੋਂ ਤੱਕ ਕਿ ਇਬਾਦਤ ਵਾਲੀਆਂ ਥਾਵਾਂ ਵਿੱਚ ਵੀ ਇਸ ਦਾ ਧਿਆਨ ਰੱਖਿਆ ਗਿਆ ਹੈ।
ਅਮਲਾਂ (ਕਰਮਾਂ) ਦੇ ਹਿਸਾਬ ਨਾਲ ਲੋਕਾਂ ਦੇ ਵੱਖ-ਵੱਖ ਦਰਜੇ ਹੁੰਦੇ ਹਨ।
ਅਨ-ਨਵਵੀ ਕਹਿੰਦੇ ਹਨ: ਜਿੱਥੇ ਤੱਕ ਮਰਦਾਂ ਦੀਆਂ ਸਫ਼ਾਂ ਦੀ ਗੱਲ ਹੈ, ਤਾਂ ਬਿਨਾ ਕਿਸੇ ਸ਼ੱਕ ਦੇ ਉਨ੍ਹਾਂ ਦੀ ਪਹਿਲੀ ਸਫ਼ ਸਭ ਤੋਂ ਵਧੀਆ ਸਫ਼ ਅਤੇ ਆਖਰੀ ਸਫ਼ ਸਭ ਤੋਂ ਮਾੜੀ ਸਫ਼ ਹੁੰਦੀ ਹੈ। ਲੇਕਿਨ ਜਿੱਥੇ ਤੱਕ ਔਰਤਾਂ ਦੀ ਗੱਲ ਹੈ, ਤਾਂ ਇਸ ਹਦੀਸ ਦੀ ਰੋਸ਼ਨੀ ਵਿੱਚ ਔਰਤਾਂ ਜਦੋਂ ਮਰਦਾਂ ਦੇ ਨਾਲ ਨਮਾਜ਼ ਪੜ੍ਹ ਰਹੀਆਂ ਹੋਣ, ਤਾਂ ਉਨ੍ਹਾਂ ਦੀ ਸਭ ਤੋਂ ਮਾੜੀ ਸਫ਼ ਪਹਿਲੀ ਸਫ਼ ਅਤੇ ਸਭ ਤੋਂ ਵਧੀਆ ਸਫ਼ ਆਖਰੀ ਸਫ਼ ਹੈ। ਲੇਕਿਨ ਜਦੋਂ ਔਰਤਾਂ ਵੱਖ ਹੋ ਕੇ ਨਮਾਜ਼ ਪੜ੍ਹ ਰਹੀਆਂ ਹੋਣ, ਤਾਂ ਉਹ ਮਰਦਾਂ ਵਾਂਗ ਹੋਣਗੀਆਂ —ਭਾਵ ਉਨ੍ਹਾਂ ਦੀ ਸਭ ਤੋਂ ਵਧੀਆ ਸਫ਼ ਪਹਿਲੀ ਸਫ਼ ਅਤੇ ਸਭ ਤੋਂ ਮਾੜੀ ਸਫ਼ ਆਖ਼ਰੀ ਸਫ਼ ਹੋਵੇਗੀ।
ਅਨ-ਨਵਵੀ ਕਹਿੰਦੇ ਹਨ: ਸ਼ਲਾਘਾਯੋਗ ਪਹਿਲੀ ਸਫ਼—ਜਿਸ ਦੀ ਫਜ਼ੀਲਤ (ਮਹੱਤਤਾ) ਅਤੇ ਜਿਸ ਵਿੱਚ ਖੜ੍ਹੇ ਹੋਣ ਦੀ ਪ੍ਰੇਰਨਾ ਨਾਲ ਸਬੰਧਤ ਹਦੀਸਾਂ ਆਈਆਂ ਹਨ — ਇਹ ਉਹ ਸਫ਼ ਹੈ, ਜੋ ਇਮਾਮ ਦੇ ਬਿਲਕੁਲ ਪਿੱਛੇ ਹੁੰਦੀ ਹੈ; ਫੇਰ ਭਾਵੇਂ ਉਸ ਵਿੱਚ ਖੜ੍ਹੇ ਹੋਣ ਵਾਲਾ ਵਿਅਕਤੀ ਪਹਿਲਾਂ ਆਵੇ ਜਾਂ ਬਾਅਦ ਵਿੱਚ, ਭਾਵੇਂ ਵਿਚਕਾਰ ਕੋਈ ਖਾਸ ਕਮਰਾ ਆਦਿ ਰੁਕਾਵਟ ਬਣੇ ਜਾਂ ਨਾ ਬਣੇ।
