إعدادات العرض
ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਕੇਵਲ ਓਨੇ ਹੀ ਦਿਨ ਨਮਾਜ਼ ਛੱਡੋ, ਜਿੰਨੇ ਦਿਨ ਇਸ ਤੋਂ ਪਹਿਲਾਂ ਹੈਜ਼ (ਮਹਾਵਾਰੀ) ਆਇਆ ਕਰਦਾ ਸੀ। ਫੇਰ ਗੁਸਲ ਕਰ…
ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਕੇਵਲ ਓਨੇ ਹੀ ਦਿਨ ਨਮਾਜ਼ ਛੱਡੋ, ਜਿੰਨੇ ਦਿਨ ਇਸ ਤੋਂ ਪਹਿਲਾਂ ਹੈਜ਼ (ਮਹਾਵਾਰੀ) ਆਇਆ ਕਰਦਾ ਸੀ। ਫੇਰ ਗੁਸਲ ਕਰ ਲਵੋ ਅਤੇ ਨਮਾਜ਼ ਪੜ੍ਹ ਲਵੋ।
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਫਾਤਿਮਾ ਬਿੰਤ ਅਬੁ-ਹੁਬੈਸ਼ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ: ਮੈਨੂੰ ਇਸਤਿਹਾਜ਼ਾ ਦਾ ਖੂਨ (ਅਨਿਯਿਮਤ ਖੂਨ) ਆਉਂਦਾ ਹੈ ਅਤੇ ਮੈਂ ਪਾਕ ਨਹੀਂ ਰਹਿੰਦੀ, ਤਾਂ ਕੀ ਮੈਂ ਨਮਾਜ਼ ਛੱਡ ਦਿਆਂ? ਆਪ ﷺ ਨੇ ਫਰਮਾਇਆ: "ਨਹੀਂ, ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਕੇਵਲ ਓਨੇ ਹੀ ਦਿਨ ਨਮਾਜ਼ ਛੱਡੋ, ਜਿੰਨੇ ਦਿਨ ਇਸ ਤੋਂ ਪਹਿਲਾਂ ਹੈਜ਼ (ਮਹਾਵਾਰੀ) ਆਇਆ ਕਰਦਾ ਸੀ। ਫੇਰ ਗੁਸਲ ਕਰ ਲਵੋ ਅਤੇ ਨਮਾਜ਼ ਪੜ੍ਹ ਲਵੋ।"
الترجمة
العربية Bosanski English Español فارسی Indonesia Русский Türkçe اردو 中文 हिन्दी Tiếng Việt Hausa Português Kurdî Kiswahili සිංහල Svenska Čeština ગુજરાતી Yorùbá ئۇيغۇرچە پښتو অসমীয়া دری Кыргызча or नेपाली Română Kinyarwanda বাংলা తెలుగు Lietuvių മലയാളം Nederlands Soomaali Shqip Српски Deutsch Українська ಕನ್ನಡ Wolof Moore ქართული Azərbaycan Magyar தமிழ் Tagalog Македонски မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਫਾਤਿਮਾ ਬਿੰਤ ਹੁਬੈਸ਼ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਉਨ੍ਹਾਂ ਦਾ ਖੂਨ ਬੰਦ ਨਹੀਂ ਹੁੰਦਾ ਅਤੇ ਹੈਜ਼ (ਮਾਹਵਾਰੀ) ਤੋਂ ਇਲਾਵਾ ਹੋਰ ਦਿਨਾਂ ਵਿੱਚ ਵੀ ਜਾਰੀ ਰਹਿੰਦਾ ਹੈ, ਤਾਂ ਕੀ ਇਹ ਖੂਨ ਹੈਜ਼ ਦਾ ਖੂਨ ਮੰਨਿਆ ਜਾਵੇਗਾ ਅਤੇ ਉਹ ਨਮਾਜ਼ ਛੱਡ ਸਕਦੀ ਹਨ? ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ ਕਿ ਇਹ ਹੈਜ਼ ਦਾ ਖੂਨ ਨਹੀਂ, ਸਗੋਂ ਇਸਤਿਹਾਜ਼ਾ ਦਾ ਖ਼ੂਨ ਹੈ। ਬੀਮਾਰੀ ਦਾ ਇਹ ਖੂਨ ਬੱਚੇਦਾਨੀ ਦੀ ਨਾੜੀ ਫੱਟ ਜਾਣ ਕਾਰਨ ਨਿੱਕਲਦਾ ਹੈ। ਇਸ ਲਈ ਜਦੋਂ ਹੈਜ਼ ਦੇ ਉਹ ਦਿਨ ਆਉਣ, ਜਿਨ੍ਹਾਂ ਦਿਨਾਂ ਵਿੱਚ ਇਸਤਿਹਾਜ਼ਾ ਦੀ ਸ਼ਿਕਾਰ ਹੋਣ ਤੋਂ ਪਹਿਲਾਂ ਤੈਨੂੰ ਨਿਯਮਿਤ ਰੂਪ ਵਿੱਚ ਖੂਨ ਆਉਂਦਾ ਸੀ, ਤਾਂ ਨਮਾਜ਼ ਤੇ ਰੋਜ਼ਾ ਆਦਿ ਉਹ ਸਭ ਚੀਜ਼ਾਂ ਛੱਡ ਦਿਓ, ਜੋ ਹੈਜ਼ ਦੇ ਦਿਨਾਂ ਵਿੱਚ ਮਨਾਹ ਹੁੰਦੀਆਂ ਹਨ। ਫੇਰ ਜਦੋਂ ਹੈਜ਼ ਦੀ ਮਿਆਦ ਜਿੰਨਾ ਸਮਾਂ ਬੀਤ ਜਾਵੇ, ਤਾਂ ਤੂੰ ਹੈਜ਼ ਤੋਂ ਪਾਕ ਹੋ ਗਈ। ਇਸ ਲਈ ਖੂਨ ਵਾਲੀ ਨੂੰ ਜਗ੍ਹਾ ਧੋ ਦਿਓ ਅਤੇ ਸੰਪੂਰਨ ਤਰੀਕੇ ਨਾਲ ਹੈਜ਼ ਦੀ ਪਾਕੀ ਦਾ ਗ਼ੁਸਲ (ਇਸ਼ਨਾਨ) ਕਰ ਲਓ ਅਤੇ ਫੇਰ ਨਮਾਜ਼ ਪੜ੍ਹੋ।فوائد الحديث
ਹੈਜ਼ ਦੇ ਦਿਨ ਖਤਮ ਹੋਣ ਤੋਂ ਬਾਅਦ ਔਰਤ 'ਤੇ ਗੁਸਲ ਕਰਨਾ ਵਾਜਿਬ (ਫ਼ਰਜ਼) ਹੈ।
ਇਸਤਿਹਾਜ਼ਾ ਦੀ ਸ਼ਿਕਾਰ ਔਰਤ 'ਤੇ ਨਮਾਜ਼ ਪੜ੍ਹਨਾ ਵਾਜਿਬ ਹੈ।
ਹੈਜ਼ (ਮਹਾਵਾਰੀ): ਇਹ ਇੱਕ ਕੁਦਰਤੀ ਖੂਨ ਹੈ, ਜੋ ਇੱਕ ਬਾਲਗ਼ ਔਰਤ ਦੀ ਕੁੱਖ (ਬੱਚੇਦਾਨੀ) ਵਿੱਚੋਂ ਉਸਦੀ ਯੋਨੀ ਰਾਹੀਂ ਨਿੱਕਲਦਾ ਹੈ ਅਤੇ ਇਹ ਨਿਸ਼ਚਿਤ ਦਿਨਾਂ ਵਿੱਚ ਨਿੱਕਲਦਾ ਹੈ।
ਇਸਤਿਹਾਜ਼ਾ: ਬੱਚੇਦਾਨੀ ਦੀ ਤਹਿ ਦੇ ਬਜਾਏ, ਉਸ ਦੇ ਉੱਪਰਲੇ ਹਿੱਸੇ ਤੋਂ ਬੇਵਕਤ ਖੂਨ ਨਿਕਲਣਾ।
ਹੈਜ਼ ਦੇ ਖੂਨ ਅਤੇ ਇਸਤਿਹਾਜ਼ਾ ਦੇ ਖੂਨ ਵਿੱਚ ਫਰਕ ਇਹ ਹੈ ਕਿ ਹੈਜ਼ ਦਾ ਖੂਨ ਕਾਲਾ, ਗਾੜ੍ਹਾ ਅਤੇ ਬਦਬੂਦਾਰ ਹੁੰਦਾ ਹੈ, ਜਦਕਿ ਇਸਤਿਹਾਜ਼ਾ ਦਾ ਖੂਨ ਲਾਲ, ਪਤਲਾ ਅਤੇ ਬਦਬੂਦਾਰ ਨਹੀਂ ਹੁੰਦਾ।
