ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ…

ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ ਕਰਦਾ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ ਕਰਦਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਨਮਾਜ਼ ਦੇ ਸਹੀ ਹੋਣ ਦੀ ਇੱਕ ਸ਼ਰਤ ਤਹਾਰਤ (ਪਵਿੱਤਰਤਾ) ਹੈ। ਇਸ ਲਈ, ਜਿਸ ਵਿਅਕਤੀ ਦਾ ਪਿਸ਼ਾਬ, ਟੱਟੀ ਅਤੇ ਨੀਂਦ ਆਉਣ ਆਦਿ ਦੇ ਕਾਰਨ ਵੁਜ਼ੂ ਟੁੱਟ ਜਾਵੇ ਅਤੇ ਉਹ ਨਮਾਜ਼ ਪੜ੍ਹਣਾ ਚਾਹੇ, ਤਾਂ ਉਸ 'ਤੇ ਵੁਜ਼ੂ ਕਰਨਾ ਵਾਜਿਬ (ਲਾਮਜ਼ੀ) ਹੋਵੇਗਾ।

فوائد الحديث

ਨਾਪਾਕੀ (ਗੰਦਗੀ) ਦੀ ਹਾਲਤ ਵਿੱਚ ਨਮਾਜ਼ ਕਬੂਲ ਨਹੀਂ ਹੁੰਦੀ, ਜਦੋਂ ਤੱਕ ਕਿ ਵੱਡੀ ਨਾਪਾਕੀ ਦੀ ਹਾਲਤ ਵਿੱਚ ਗੁਸਲ (ਇਸ਼ਨਾਨ) ਛੋਟੀ ਨਾਪਾਕੀ ਦੀ ਹਾਲਤ ਵਿੱਚ ਵੁਜ਼ੂ ਨਾ ਕਰ ਲਿਆ ਜਾਵੇ।

ਵੁਜ਼ੂ ਕਹਿੰਦੇ ਹਨ ਮੂੰਹ ਵਿੱਚ ਪਾਣੀ ਪਾ ਕੇ ਕੁੱਲੀ ਕਰਨ, ਫੇਰ ਸਾਹ ਦੇ ਨਾਲ ਨੱਕ ਵਿੱਚ ਪਾਣੀ ਚੜ੍ਹਾਉਣ, ਫੇਰ ਉਸਨੂੰ ਬਾਹਰ ਕੱਢਣ ਤੇ ਨੱਕ ਚਾੜ੍ਹਨ, ਫੇਰ ਚਿਹਰੇ ਨੂੰ ਤਿੰਨ ਵਾਰ ਧੋਣ, ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਤਿੰਨ ਵਾਰ ਧੋਣ, ਫੇਰ ਪੂਰੇ ਸਿਰ ਦਾ ਇੱਕ ਵਾਰ ਮਸਾਹ ਕਰਨ (ਗਿੱਲਾ ਹੱਥ ਫੇਰਨ) ਅਤੇ ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਸਮੇਤ ਤਿੰਨ ਵਾਰ ਧੋਣ ਨੂੰ।

التصنيفات

Ablution