ਰਸੂਲੁੱਲਾਹ ﷺ ਦੀ ਤਲਬੀਆ ਇਹ ਸੀ

ਰਸੂਲੁੱਲਾਹ ﷺ ਦੀ ਤਲਬੀਆ ਇਹ ਸੀ

ਅਬਦੁੱਲਾ ਬਿਨ ਉਮਰ (ਰਜ਼ੀਅੱਲਾਹੁ ਅੰਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਰਸੂਲੁੱਲਾਹ ﷺ ਦੀ ਤਲਬੀਆ ਇਹ ਸੀ: "ਲੱਬਬੈਕ ਅੱਲਾਹੁੰਮਾ ਲੱਬਬੈਕ، ਲੱਬਬੈਕ ਲਾ ਸ਼ਰੀਕ ਲਕਾ ਲੱਬਬੈਕ، ਇਨਨਲ ਹਮਦਾ ਵੱਨਿਅਮਤਾ ਲਕਾ ਵਲ ਮੁਲਕ, ਲਾ ਸ਼ਰੀਕ ਲਕ "(ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ ਕੋਈ ਸਾਥੀ ਨਹੀਂ, ਹਮਦ, ਨੇਅਮਤ ਅਤੇ ਬਾਦਸ਼ਾਹੀ ਸਿਰਫ਼ ਤੇਰੇ ਲਈ ਹੈ, ਤੇਰਾ ਕੋਈ ਸਾਥੀ ਨਹੀਂ।)ਅਬਦੁੱਲਾਹ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਇਸ ਵਿੱਚ ਇਹ ਵੀ ਵਾਧਾ ਕਰਦੇ ਸਨ:"ਲੱਬਬੈਕ ਲੱਬਬੈਕ, ਵ ਸਅਦੈਕ, ਵਲ ਖੈਰੁ ਬਿਯਦੈਕ, ਲੱਬਬੈਕ, ਵੱਰ ਰਗਬਾਉ ਇਲੈਕ, ਵਲ ਅਮਲੁ।" (ਮੈਂ ਹਾਜ਼ਰ ਹਾਂ, ਹਾਜ਼ਰ ਹਾਂ, ਸਾਰਾ ਭਲਾ ਤੇਰੇ ਹਥ ਵਿੱਚ ਹੈ, ਮੈਂ ਤੇਰੇ ਲਈ ਹਾਜ਼ਰ ਹਾਂ, ਰਗ਼ਬਤ ਵੀ ਤੇਰੀ ਹੀ ਤਰਫ਼ ਹੈ, ਅਤੇ (ਮੇਰਾ) ਅਮਲ ਵੀ।)

[صحيح] [متفق عليه]

الشرح

ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੂੰ ਹੀ ਤਨਹਾਂ ਹੈ, ਤੇਰਾ ਕੋਈ ਸਾਥੀ ਨਹੀਂ, ਮੈਂ ਹਾਜ਼ਰ ਹਾਂ। ਸਾਰੀ ਤਾਰੀਫ਼, ਨੇਅਮਤ ਅਤੇ ਬਾਦਸ਼ਾਹੀ ਤੇਰੇ ਲਈ ਹੈ, ਤੇਰਾ ਕੋਈ ਭਾਗੀਦਾਰ ਨਹੀਂ। **(ਲੱਬਬੈਕ ਅੱਲਾਹੁੰਮਾ ਲੱਬਬੈਕ،)** — ਇਹ ਤੇਰੀ ਪਕਾਰ ਦਾ ਲਾਜ਼ਮੀ ਜਵਾਬ ਹੈ, ਜੋ ਤੂੰ ਸਾਡੀ ਇਖ਼ਲਾਸ, ਤੌਹੀਦ, ਹੱਜ਼ ਅਤੇ ਹੋਰ ਆਮਾਲ ਵਾਸਤੇ ਦਿੱਤੀ।**(ਲੱਬਬੈਕ ਲਾ ਸ਼ਰੀਕ ਲਕਾ ਲੱਬਬੈਕ)** — ਤੂੰ ਹੀ ਇਬਾਦਤ ਦੇ ਕਾਬਲ ਹੈਂ, ਤੇਰੀ ਰੂਬੂਬੀਅਤ, ਉਲੂਹੀਅਤ, ਤੇਰੇ ਅਸਮਾਂ ਤੇ ਸਿਫ਼ਾਤ ਵਿੱਚ ਤੇਰਾ ਕੋਈ ਸਾਥੀ ਨਹੀਂ। **(ਇੱਨਨਲ ਹਮਦਾ)** —ਹਮਦ, ਸ਼ੁਕਰ ਅਤੇ ਸਾਰੀ ਤਾਰੀਫ਼ ਤੇਰੇ ਲਈ ਹੀ ਹੈ, **(ਵੱਨਿਅਮਤਾ)** — ਹਰ ਨੇਅਮਤ ਵੀ ਤੇਰੀ ਹੀ ਦੀ ਹੋਈ ਹੈ, ਤੂੰ ਹੀ ਦੇਣ ਵਾਲਾ ਹੈਂ, **( ਲਕਾ)** — ਇਹ ਸਾਰੀ ਨੇਅਮਤਾਂ ਤੇਰੇ ਲਈ ਹੀ ਖ਼ਾਸ ਹਨ ਹਰ ਹਾਲ ਵਿੱਚ, **(ਵਲ ਮੁਲਕ,)** — ਬਾਦਸ਼ਾਹੀ ਵੀ ਸਿਰਫ਼ ਤੇਰੀ ਹੀ ਹੈ, **(ਲਾ ਸ਼ਰੀਕ ਲਕ )** — ਇਨ੍ਹਾਂ ਸਾਰਿਆਂ ਵਿੱਚ ਤੂੰ ਅਕੀਲੇ ਹੀ ਮਾਲਕ ਹੈਂ, ਤੇਰਾ ਕੋਈ ਭਾਗੀਦਾਰ ਨਹੀਂ। ਅਬਦੁੱਲਾਹ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਇਸ ਤਲਬੀਆ ਵਿੱਚ ਵਾਧਾ ਕਰਦੇ ਸਨ: (ਲੱਬੈਕ ਲੱਬੈਕ ਵ ਸਅਦੈਕ) — ਮੈਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ; ਮੈਨੂੰ ਖੁਸ਼ ਕਰ, ਇਕ ਖੁਸ਼ੀ ਤੋਂ ਬਾਅਦ ਹੋਰ ਖੁਸ਼ੀ ਦੇ ਕੇ। (ਵਲ ਖੈਰੁ ਬਿਯਦੈਕ) — ਸਾਰੀ ਭਲਾਈ ਤੇਰੇ ਹੱਥ ਵਿਚ ਹੈ, ਤੇ ਇਹ ਸਿਰਫ਼ ਤੇਰੇ ਹੀ ਫ਼ਜ਼ਲ ਨਾਲ ਮਿਲਦੀ ਹੈ। (ਲੱਬੈਕ ਵਰ ਰਹਬਾ ਇਲੈਕ) — ਮੈਂ ਹਾਜ਼ਰ ਹਾਂ; ਤਲਬ ਅਤੇ ਮੰਗ ਵੀ ਸਿਰਫ਼ ਉਸ ਵੱਲ ਹੁੰਦੀ ਹੈ ਜਿਸਦੇ ਹੱਥ ਵਿਚ ਭਲਾਈ ਹੋਵੇ — ਯਾਨੀ ਤੇਰੀ ਵੱਲ। (ਵਲ ਅਮਲੁ) — ਅਤੇ ਸਾਰਾ ਕਰਮ (ਅਮਲ) ਵੀ ਸਿਰਫ਼ ਤੇਰੇ ਲਈ ਹੈ, ਕਿਉਂਕਿ ਤੂੰ ਹੀ ਇਬਾਦਤ ਦੇ ਯੋਗ ਹੈਂ।

فوائد الحديث

ਹੱਜ ਅਤੇ ਉਮਰਾ ਵਿੱਚ ਤਲਬੀਆ ਪੜ੍ਹਨਾ ਸ਼ਰਅਨ ਜਾਇਜ਼ ਅਤੇ ਬਹੁਤ ਅਹੰਮ ਹੈ,

ਕਿਉਂਕਿ ਇਹ ਹੱਜ ਦੀ ਖਾਸ ਨਿਸ਼ਾਨੀ ਹੈ,ਜਿਵੇਂ ਨਮਾਜ ਵਿੱਚ ਤਕਬੀਰ (ਅੱਲਾਹੁ ਅਕਬਰ) ਉਸ ਦੀ ਪਹਚਾਣ ਹੁੰਦੀ ਹੈ।

ਇਬਨ ਅਲ-ਮੁਨੀਰ ਨੇ ਕਿਹਾ: ਤਲਬੀਆ ਦੀ ਮਸ਼ਰੂਅੀਅਤ ਵਿੱਚ ਇਸ ਗੱਲ ਵੱਲ ਇਸ਼ਾਰਾ ਹੈ ਕਿ ਅੱਲਾਹ ਤਆਲਾ ਨੇ ਆਪਣੇ ਬੰਦਿਆਂ ਉੱਤੇ ਇਕਰਾਮ (ਇਜ਼ਜ਼ਤ) ਕੀਤਾ ਹੈ,ਕਿਉਂਕਿ ਉਹ ਜੋ ਉਸ ਦੇ ਘਰ (ਕਾਬਾ) ਵਲ ਆ ਰਹੇ ਹਨ,

ਉਹ ਸਿਰਫ਼ ਉਸਦੇ ਬੁਲਾਣੇ (ਦਾਅਵਤ) ਤੇ ਆ ਰਹੇ ਹਨ,

ਅਤੇ ਇਹ ਬੁਲਾਵਾ ਸਿਰਫ਼ ਅੱਲਾਹ ਤਆਲਾ ਦੀ ਤਰਫ਼ੋਂ ਹੋਇਆ ਹੈ।

ਉਤਮ ਇਹੀ ਹੈ ਕਿ ਨਬੀ ਕਰੀਮ ﷺ ਦੀ ਤਲਬੀਆ ਹੀ ਪੜ੍ਹੀ ਜਾਵੇ,

ਪਰ ਜੇ ਕਿਸੇ ਨੇ ਵਾਧਾ ਕਰ ਲਿਆ ਤਾਂ ਕੋਈ ਹਰਜ ਨਹੀਂ,

ਕਿਉਂਕਿ ਨਬੀ ਕਰੀਮ ﷺ ਨੇ ਇਸ ਨੂੰ ਮੰਨ ਲਿਆ ਸੀ।

ਇਬਨ ਹਜਰ ਰਹਿਮਹੁੱਲਾਹ ਨੇ ਫਰਮਾਇਆ:

ਇਹੀ ਰਵਾਇਆ ਸਭ ਤੋਂ ਉਤਮ ਅਤੇ ਇਨਸਾਫ਼ ਵਾਲੀ ਹੈ —

ਇਹ ਹੈ ਕਿ ਜੋ ਤਲਬੀਆ ਨਬੀ ﷺ ਤੋਂ ਮਰਫੂਅ ਰਿਵਾਇਤ ਹੈ, ਉਸਨੂੰ ਇਕੱਲਾ ਪੜ੍ਹਿਆ ਜਾਵੇ,

ਤੇ ਜੇ ਕੋਈ ਵਾਕ਼ਿਆ ਮੌਕੂਫ਼ (ਸਹਾਬਾ ਤੋਂ ਰਿਵਾਇਤ) ਜਾਂ ਆਪਣੀ ਤਰਫੋਂ ਕੋਈ ਮੁਨਾਸ਼ਬ ਕਲਮਾਤ ਕਹਿਣਾ ਚਾਹੇ,

ਤਾਂ ਉਹਨੂੰ ਵੱਖਰੇ ਤੌਰ 'ਤੇ ਪੜ੍ਹੇ, ਤਾਂ ਜੋ ਇਹ ਨਬੀ ﷺ ਦੀ ਤਲਬੀਆ ਨਾਲ ਨਾ ਮਿਲ ਜਾਵੇ।

ਇਹ ਉਦਾਹਰਨ ਇਸ ਤਰ੍ਹਾਂ ਹੈ ਜਿਵੇਂ ਤਸ਼ਹੁਦ ਵਿੱਚ ਦੁਆ —

ਜਿਸ ਬਾਰੇ ਨਬੀ ﷺ ਨੇ ਫਰਮਾਇਆ:

"ਫਿਰ ਉਹ ਮਸਅਲਤ (ਦੁਆ) ਅਤੇ ਸਿਫ਼ਤਾਂ ਵਿਚੋਂ ਜੋ ਚਾਹੇ ਪੜ੍ਹ ਲਏ"

ਪਰ ਇਹ ਸਭ ਮਰਫੂਅ (ਯਾਨੀ ਨਬੀ ﷺ ਤੋਂ ਸਾਬਤ) ਹਿੱਸੇ ਦੇ ਬਾਅਦ ਹੋਣਾ ਚਾਹੀਦਾ ਹੈ।

ਮਰਦ ਵਾਸਤੇ ਤਲਬੀਆ ਉੱਚੀ ਆਵਾਜ਼ ਵਿੱਚ ਪੜ੍ਹਣਾ ਮੁਸਤਹਬ ਹੈ,

ਤੇ ਇਹ ਹੱਜ ਜਾਂ ਉਮਰਾ ਕਰਨ ਵਾਲੇ ਦੀ ਪਹਚਾਣ ਵੀ ਬਣਦੀ ਹੈ।

ਪਰ ਔਰਤ ਨੂੰ ਆਪਣੀ ਆਵਾਜ਼ ਹੌਲੀ ਰੱਖਣੀ ਚਾਹੀਦੀ ਹੈ,

ਤਾਂ ਜੋ ਕਿਸੇ ਕਿਸਮ ਦੀ ਫ਼ਿਤਨਾ (ਆਜ਼ਮਾਇਸ਼) ਨਾ ਪੈਦਾ ਹੋਵੇ।

التصنيفات

Rulings of Ihraam (the Ritual State of Consecration)