ਆਪਣੇ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਦਾ ਹੁਕਮ ਦਿਓ, ਅਤੇ ਜਦ ਉਹ ਦਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ 'ਤੇ ਉਹਨਾਂ ਨੂੰ ਤਾੜਨਾ…

ਆਪਣੇ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਦਾ ਹੁਕਮ ਦਿਓ, ਅਤੇ ਜਦ ਉਹ ਦਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ 'ਤੇ ਉਹਨਾਂ ਨੂੰ ਤਾੜਨਾ ਦਿਓ, ਅਤੇ ਉਹਨਾਂ ਦੇ ਸੌਣ ਵਾਲੇ ਸਥਾਨ ਵੱਖ-ਵੱਖ ਕਰ ਦਿਓ।

ਅੰਮਰ ਬਿਨ ਸ਼ੁਐਬ ਨੇ ਆਪਣੇ ਪਿਤਾ ਤੋਂ ਅਤੇ ਉਹਨਾਂ ਨੇ ਆਪਣੇ ਦਾਦਾ ਤੋਂ ਰਵਾਇਤ ਕੀਤੀ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: "ਆਪਣੇ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਦਾ ਹੁਕਮ ਦਿਓ, ਅਤੇ ਜਦ ਉਹ ਦਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ 'ਤੇ ਉਹਨਾਂ ਨੂੰ ਤਾੜਨਾ ਦਿਓ, ਅਤੇ ਉਹਨਾਂ ਦੇ ਸੌਣ ਵਾਲੇ ਸਥਾਨ ਵੱਖ-ਵੱਖ ਕਰ ਦਿਓ।"

[حسن] [رواه أبو داود]

الشرح

ਨਬੀ ਕਰੀਮ ﷺ ਨੇ ਵਾਜ਼ੇਹ ਕੀਤਾ ਕਿ ਪਿਉ ਉੱਤੇ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ — ਲੜਕੇ ਹੋਣ ਜਾਂ ਲੜਕੀਆਂ — ਨੂੰ ਸੱਤ ਸਾਲ ਦੀ ਉਮਰ ਤੋਂ ਨਮਾਜ਼ ਪੜ੍ਹਨ ਦਾ ਹੁਕਮ ਦੇਵੇ ਅਤੇ ਉਨ੍ਹਾਂ ਨੂੰ ਨਮਾਜ਼ ਅਦਾ ਕਰਨ ਲਈ ਲੋੜੀਂਦੀ ਚੀਜ਼ਾਂ ਦੀ ਤਾਲੀਮ ਦੇਵੇ। ਅਤੇ ਜਦੋਂ ਉਹ ਦੱਸ ਸਾਲ ਦੇ ਹੋ ਜਾਣ ਤਾਂ ਨਮਾਜ਼ 'ਚ ਕੋਤਾਹੀ ਕਰਨ ਤੇ ਠੋਸ ਅੰਦਾਜ਼ 'ਚ ਪਾਬੰਦੀ ਲਗਾਈ ਜਾਏ, ਜੇ ਲੋੜ ਪਏ ਤਾਂ ਹਲਕੀ ਸਜ਼ਾ ਵੀ ਦਿੱਤੀ ਜਾਏ। ਇਨ੍ਹਾਂ ਬੱਚਿਆਂ ਵਿਚਕਾਰ ਸੌਣ ਵਾਲੇ ਬਿਸਤਰ ਵੀ ਵੱਖ ਵੱਖ ਕਰ ਦਿੱਤੇ ਜਾਣ।

فوائد الحديث

ਬਾਲਗ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਦਿਨ ਦੀਆਂ ਮੁੱਹਤਵਪੂਰਨ ਗੱਲਾਂ, ਖਾਸ ਕਰਕੇ ਨਮਾਜ਼ ਦੀ ਤਾਲੀਮ ਦੇਣੀ ਚਾਹੀਦੀ ਹੈ।

ਮਾਰ ਸਿਰਫ਼ ਸਧਾਰਣ ਤਰੀਕੇ ਨਾਲ ਤਾਲੀਮ ਦੇਣ ਅਤੇ ਅਖਲਾਕੀ ਸੁਧਾਰ ਲਈ ਹੋਣੀ ਚਾਹੀਦੀ ਹੈ, ਨਾ ਕਿ ਸਜ਼ਾ ਜਾਂ ਤਸ਼ੱਦਦ ਦੀ ਨੀਅਤ ਨਾਲ। ਮਾਰ ਵੀ ਉਮਰ ਅਤੇ ਹਾਲਤ ਦੇ ਮੁਤਾਬਕ ਨਰਮ ਹੋਣੀ ਚਾਹੀਦੀ ਹੈ।

ਸ਼ਰੀਅਤ ਨੇ ਇੱਜ਼ਤ ਆਬਰੂ ਦੀ ਹਿਫ਼ਾਜ਼ਤ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਹੈ ਅਤੇ ਹਰ ਉਸ ਰਾਹ ਨੂੰ ਬੰਦ ਕੀਤਾ ਹੈ ਜੋ ਬੇਹੈਈ ਜਾਂ ਫ਼ਸਾਦ ਵੱਲ ਲੈ ਜਾ ਸਕੇ।

التصنيفات

Obligation of Prayer and Ruling on Its Abandoner