ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ…

ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਦਕਾ ਮਾਲ (ਧਨ) ਨੂੰ ਘਟਾਉਂਦਾ ਨਹੀਂ ਹੈ, ਬਲਕਿ ਇੱਕ ਪਾਸੇ ਤਾਂ ਇਹ ਬੰਦੇ ਨੂੰ ਮੁਸੀਬਤਾਂ ਤੋਂ ਬਚਾਉਂਦਾ ਹੈ ਅਤੇ ਦੂਜੇ ਪਾਸੇ ਬਦਲੇ ਵਿੱਚ ਸਦਕਾ ਕਰਨ ਵਾਲੇ ਨੂੰ ਬਹੁਤ ਵੱਡੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਇਹ ਧਨ-ਦੌਲਤ ਵਿੱਚ ਘਾਟਾ ਨਹੀਂ, ਸਗੋਂ ਵਾਧਾ ਬਣ ਜਾਂਦਾ ਹੈ। ਬਦਲਾ ਲੈਣ ਦੀ ਤਾਕਤ ਹੋਣ ਦੇ ਬਾਵਜੂਦ ਵੀ ਜਦੋਂ ਮਾਫ਼ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਬੰਦੇ ਦੀ ਤਾਕਤ ਅਤੇ ਇੱਜ਼ਤ ਵਿੱਚ ਹੋਰ ਵਾਧਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਅੱਲਾਹ ਦੇ ਖਾਤਰ ਨਿਮਰਤਾ ਧਾਰਨ ਕਰਦਾ ਹੈ — ਜੋ ਨਾ ਤਾਂ ਉਹ ਕਿਸੇ ਨੂੰ ਖੁਸ਼ ਕਰਨ ਲਈ ਕਰਦਾ ਹੈ, ਨਾ ਹੀ ਕਿਸੇ ਨੂੰ ਰਾਜ਼ੀ ਕਰਨ ਲਈ ਅਤੇ ਨਾ ਹੀ ਕਿਸੇ ਤੋਂ ਕੋਈ ਫਾਇਦੇ ਦੀ ਉਮੀਦ ਰੱਖਦੇ ਹੋਏ ਕਰਦਾ ਹੈ— ਤਾਂ ਬਦਲੇ ਵਿੱਚ ਅੱਲਾਹ ਤਆਲਾ ਉਸਨੂੰ ਉੱਚੇ ਦਰਜੇ ਅਤੇ ਇੱਜ਼ਤ ਬਖਸ਼ਦਾ ਹੈ।

فوائد الحديث

ਖੈਰ, ਭਲਾਈ ਅਤੇ ਕਾਮਯਾਬੀ ਸ਼ਰੀਅਤ ਦਾ ਪਾਲਣ ਕਰਨ ਅਤੇ ਚੰਗੇ ਕੰਮ ਕਰਨ ਵਿੱਚ ਹੈ, ਭਾਵੇਂ ਕੁੱਝ ਲੋਕ ਇਸ ਦੇ ਵਿਰੁੱਧ ਸੋਚਦੇ ਹੋਣ।

التصنيفات

Voluntary Charity