ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ: ਇਸਲਾਮ ਵਿੱਚ ਸਭ ਤੋਂ ਵਧੀਆ ਕੀ ਹੈ? ਨਬੀ ﷺ ਨੇ ਫਰਮਾਇਆ

ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ: ਇਸਲਾਮ ਵਿੱਚ ਸਭ ਤੋਂ ਵਧੀਆ ਕੀ ਹੈ? ਨਬੀ ﷺ ਨੇ ਫਰਮਾਇਆ

ਹਜ਼ਰਤ ਅਬਦੁੱਲਾਹ ਬਿਨ ਅਮਰੋ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ: ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ: ਇਸਲਾਮ ਵਿੱਚ ਸਭ ਤੋਂ ਵਧੀਆ ਕੀ ਹੈ? ਨਬੀ ﷺ ਨੇ ਫਰਮਾਇਆ: "ਖਾਣਾ ਖਵਾਉਣਾ ਅਤੇ ਜਿਹੜਿਆਂ ਨੂੰ ਜਾਣਦੇ ਹੋ ਅਤੇ ਜਿਹੜਿਆਂ ਨੂੰ ਨਹੀਂ ਜਾਣਦੇ, ਉਹਨਾਂ ਨੂੰ ਸਲਾਮ ਕਰਨਾ।"

[صحيح] [متفق عليه]

الشرح

ਨਬੀ ﷺ ਤੋਂ ਪੁੱਛਿਆ ਗਿਆ: ਇਸਲਾਮ ਦੀਆਂ ਕਿਹੜੀਆਂ ਖ਼ਾਸੀਅਤਾਂ ਸਭ ਤੋਂ ਵਧੀਆ ਹਨ ? ਉਨ੍ਹਾਂ ਦੋ ਖ਼ਾਸੀਅਤਾਂ ਦੱਸੀਆਂ: ਪਹਿਲੀ: ਗਰੀਬਾਂ ਨੂੰ ਵਧ ਚੜ੍ਹ ਕੇ ਖਾਣਾ ਖਵਾਣਾ, ਜਿਸ ਵਿੱਚ ਸਦਕਾ, ਤੋਹਫਾ, ਮੇਹਮਾਨਦਾਰੀ ਅਤੇ ਵਲੀਮਾ ਸ਼ਾਮਲ ਹਨ, ਅਤੇ ਭੁੱਖਮਰੀ ਅਤੇ ਮਹਿੰਗਾਈ ਦੇ ਦੌਰਾਨ ਖਾਣਾ ਖਵਾਣ ਦੀ ਖਾਸ ਤਰੀਕ਼ੇ ਨਾਲ ਫ਼ਜ਼ੀਲਤ ਹੋਂਦੀ ਹੈ। ਅਤੇ ਦੂਜੀ: ਹਰ ਮੁਸਲਮਾਨ ਨੂੰ ਸਲਾਮ ਕਰਨਾ, ਚਾਹੇ ਤੂੰ ਉਸਨੂੰ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ।

فوائد الحديث

ਸਹਾਬਾ ਦੁਨੀਆ ਅਤੇ ਆਖ਼ਰਤ ਵਿੱਚ ਫ਼ਾਇਦਾ ਪਹੁੰਚਾਉਣ ਵਾਲੀਆਂ ਖੂਬੀਆਂ ਨੂੰ ਜਾਣਨ ਦੀ ਬਹੁਤ ਕੋਸ਼ਿਸ਼ ਕਰਦੇ ਸਨ।

ਸਲਾਮ ਕਰਨਾ ਅਤੇ ਖਾਣਾ ਖਵਾਣਾ ਇਸਲਾਮ ਦੇ ਸਭ ਤੋਂ ਚੰਗੇ ਅਮਲਾਂ ਵਿੱਚੋਂ ਹਨ, ਕਿਉਂਕਿ ਇਹਨਾਂ ਦੀ ਬਹੁਤ ਫ਼ਜ਼ੀਲਤ ਹੈ ਅਤੇ ਲੋਕ ਹਰ ਵੇਲੇ ਇਹਨਾਂ ਦੇ ਮੁਹਤਾਜ ਹੁੰਦੇ ਹਨ।

ਇਨ੍ਹਾਂ ਦੋਨਾਂ ਖੂਬੀਆਂ ਰਾਹੀਂ ਕਹਿਣ ਅਤੇ ਕਰਮ ਕਰਣ ਦੋਵੇਂ ਨਾਲ ਨੇਕੀ ਇਕੱਠੀ ਹੋ ਜਾਂਦੀ ਹੈ, ਅਤੇ ਇਹੀ ਸਭ ਤੋਂ ਉੱਚੀ ਦਰਜੇ ਦੀ ਨੇਕੀ ਹੈ।

ਇਹ ਖੂਬੀਆਂ ਮੁਸਲਮਾਨਾਂ ਦੇ ਆਪਸ ਦੇ ਮੁਆਮਲਾਤ ਨਾਲ ਸਬੰਧਿਤ ਹਨ, ਜਦਕਿ ਬੰਦਿਆਂ ਦੇ ਆਪਣੇ ਰੱਬ ਨਾਲ ਤਾਲੁਕਾਤ ਲਈ ਹੋਰ ਖੂਬੀਆਂ ਵੀ ਹੁੰਦੀਆਂ ਹਨ।

ਸਲਾਮ ਦੀ ਸ਼ੁਰੂਆਤ ਕਰਨੀ ਖਾਸ ਤੌਰ 'ਤੇ ਮੁਸਲਮਾਨਾਂ ਦੇ ਦਰਮੀਾਨ ਹੈ, ਇਸ ਕਰਕੇ ਕਿਸੇ ਕਾਫ਼ਰ ਨੂੰ ਪਹਿਲਾਂ ਸਲਾਮ ਨਹੀਂ ਕੀਤਾ ਜਾਂਦਾ।

التصنيفات

Virtues and Manners, Manners of Greeting and Seeking Permission