‘ਹੁਵੱਲਾ੍ਹੁ ਅਹਦੁ’ ਅਤੇ ਦੋਹਾਂ ਮਾਅਵਿਜ਼ਤਾਂ (ਸੂਰਤ ਫਲਕ ਅਤੇ ਨਾਸ) ਸਵੇਰੇ ਅਤੇ ਸ਼ਾਮ ਤਿੰਨ-ਤਿੰਨ ਵਾਰ ਪੜ੍ਹੋ, ਇਹ ਤੇਰੇ ਲਈ ਹਰ ਚੀਜ਼ ਤੋਂ…

‘ਹੁਵੱਲਾ੍ਹੁ ਅਹਦੁ’ ਅਤੇ ਦੋਹਾਂ ਮਾਅਵਿਜ਼ਤਾਂ (ਸੂਰਤ ਫਲਕ ਅਤੇ ਨਾਸ) ਸਵੇਰੇ ਅਤੇ ਸ਼ਾਮ ਤਿੰਨ-ਤਿੰਨ ਵਾਰ ਪੜ੍ਹੋ, ਇਹ ਤੇਰੇ ਲਈ ਹਰ ਚੀਜ਼ ਤੋਂ ਬਚਾਅ ਕਰਨਗੀਆਂ।

ਅਬਦੁੱਲਾਹ ਬਨ ਖੁਬੈਬ ਰਜ਼ੀਅੱਲਾਹੁ ਅਨਹੁ ਨੇ ਕਿਹਾ: ਇੱਕ ਰਾਤ ਬਹੁਤ ਤੇਜ਼ ਮੀਂਹ ਤੇ ਕਾਲੀ ਅੰਧੇਰੀ ਹੋਣ ‘ਤੇ ਅਸੀਂ ਰਸੂਲੁੱਲਾਹ ﷺ ਨੂੰ ਲੱਭ ਰਹੇ ਸੀ ਕਿ ਉਹ ਸਾਡੇ ਲਈ ਦੁਆ ਕਰ ਦੇਣ। ਮੈਂ ਉਹਨਾਂ ਨੂੰ ਫੜ ਲਿਆ ਤਾਂ ਉਹ ਕਹਿੰਦੇ: "ਕਹੋ," ਪਰ ਮੈਂ ਕੁਝ ਨਹੀਂ ਕਿਹਾ। ਫਿਰ ਮੁੜ ਕਿਹਾ: "ਕਹੋ," ਪਰ ਮੈਂ ਫਿਰ ਵੀ ਕੁਝ ਨਹੀਂ ਕਿਹਾ। ਤੀਜੀ ਵਾਰੀ ਕਿਹਾ: "ਕਹੋ," ਤਾਂ ਮੈਂ ਪੁੱਛਿਆ ਕਿ ਕੀ ਕਹਾਂ? ਉਹ ਕਹਿੰਦੇ: "ਕਹੋ: ‘ਹੁਵੱਲਾ੍ਹੁ ਅਹਦੁ’ ਅਤੇ ਦੋਹਾਂ ਮਾਅਵਿਜ਼ਤਾਂ (ਸੂਰਤ ਫਲਕ ਅਤੇ ਨਾਸ) ਸਵੇਰੇ ਅਤੇ ਸ਼ਾਮ ਤਿੰਨ-ਤਿੰਨ ਵਾਰ ਪੜ੍ਹੋ, ਇਹ ਤੇਰੇ ਲਈ ਹਰ ਚੀਜ਼ ਤੋਂ ਬਚਾਅ ਕਰਨਗੀਆਂ।"

[صحيح] [رواه أبو داود والترمذي والنسائي]

الشرح

ਮਹਾਨ ਸਹਾਬੀ ਅਬਦੁੱਲਾਹ ਬਨ ਖੁਬੈਬ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਉਹਨਾਂ ਇੱਕ ਰਾਤ ਬਹੁਤ ਤੇਜ਼ ਮੀਂਹ ਅਤੇ ਘਣੀ ਅੰਧੇਰੀ ਵਿੱਚ ਰਸੂਲੁੱਲਾਹ ﷺ ਨੂੰ ਲੱਭਣ ਲਈ ਨਿਕਲਏ ਤਾਂ ਉਹਨਾਂ ਨੂੰ ਮਿਲਿਆ। ਫਿਰ ਨਬੀ ﷺ ਨੇ ਉਸਨੂੰ ਕਿਹਾ: "ਕਹੋ" ਮਤਲਬ ਕਿ ਪੜ੍ਹੋ, ਪਰ ਉਹ ਕੁਝ ਨਹੀਂ ਪੜ੍ਹਿਆ। ਫਿਰ ਨਬੀ ﷺ ਨੇ ਉਸ ਨੂੰ ਦੁਬਾਰਾ ਕਿਹਾ: "ਕਹੋ," ਤਾਂ ਅਬਦੁੱਲਾਹ ਨੇ ਪੁੱਛਿਆ: "ਮੈਂ ਕੀ ਪੜ੍ਹਾਂ, ਹੇ ਰਸੂਲੁੱਲਾਹ?" ਨਬੀ ﷺ ਨੇ ਕਿਹਾ: "ਸੂਰਤ ਇਖਲਾਸ ਕਹੋ: " ਕੁਲ ਹੁੱਅੱਲਾਹੁ ਅਹਦ" ਅਤੇ ਦੋ ਮਾਅਵਿਜ਼ਤਾਂ (ਸੂਰਤ ਫਲਕ ਅਤੇ ਸੂਰਤ ਨਾਸ) ਸਵੇਰੇ ਅਤੇ ਸ਼ਾਮ ਤਿੰਨ-ਤਿੰਨ ਵਾਰ ਪੜ੍ਹੋ, ਇਹ ਤੈਨੂੰ ਹਰ ਬੁਰਾਈ ਤੋਂ ਬਚਾਏਗਾ ਅਤੇ ਹਰ ਮਾੜੀ ਚੀਜ਼ ਤੋਂ ਰੱਖਿਆ ਕਰੇਗਾ।"

فوائد الحديث

ਸਵੇਰੇ ਅਤੇ ਸ਼ਾਮ ਸੂਰਤ ਇਖਲਾਸ ਅਤੇ ਦੋਹਾਂ ਮੁਅਵਿਜ਼ਤਾਂਨ (ਸੂਰਤ ਫਲਕ ਅਤੇ ਸੂਰਤ ਨਾਸ) ਪੜ੍ਹਨਾ ਬਹੁਤ ਫਜ਼ੀਲਤ ਵਾਲਾ ਹੈ, ਕਿਉਂਕਿ ਇਹ ਹਰ ਬੁਰਾਈ ਤੋਂ ਬਚਾਅ ਕਰਨ ਵਾਲਾ ਹਿਫ਼ਾਜ਼ਤੀ ਦਸਤੂਰ ਹੈ।

ਸੂਰਤ ਇਖਲਾਸ ਅਤੇ ਦੋਹਾਂ ਮਾਅਵਿਜ਼ਤਾਂ (ਸੂਰਤ ਫਲਕ ਅਤੇ ਸੂਰਤ ਨਾਸ)

التصنيفات

Morning and Evening Dhikr