ਜੋ ਕੋਈ ਸੂਰਜ ਚੜ੍ਹਣ ਤੋਂ ਪਹਿਲਾਂ (ਫਜਰ ਦੀ ਨਮਾਜ਼) ਅਤੇ ਸੂਰਜ ਡੁੱਬਣ ਤੋਂ ਪਹਿਲਾਂ (ਅਸਰ ਦੀ ਨਮਾਜ਼) ਅਦਾ ਕਰਦਾ ਹੈ, ਉਹ ਕਦੇ ਭੀ ਦੋਜ਼ਖ ਵਿੱਚ…

ਜੋ ਕੋਈ ਸੂਰਜ ਚੜ੍ਹਣ ਤੋਂ ਪਹਿਲਾਂ (ਫਜਰ ਦੀ ਨਮਾਜ਼) ਅਤੇ ਸੂਰਜ ਡੁੱਬਣ ਤੋਂ ਪਹਿਲਾਂ (ਅਸਰ ਦੀ ਨਮਾਜ਼) ਅਦਾ ਕਰਦਾ ਹੈ, ਉਹ ਕਦੇ ਭੀ ਦੋਜ਼ਖ ਵਿੱਚ ਨਹੀਂ ਜਾਵੇਗਾ।

ਅਬੂ ਜ਼ੁਹੈਰ ਉਮਾਰਾ ਬਿਨ ਰੁਵੈਬਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਸੂਰਜ ਚੜ੍ਹਣ ਤੋਂ ਪਹਿਲਾਂ (ਫਜਰ ਦੀ ਨਮਾਜ਼) ਅਤੇ ਸੂਰਜ ਡੁੱਬਣ ਤੋਂ ਪਹਿਲਾਂ (ਅਸਰ ਦੀ ਨਮਾਜ਼) ਅਦਾ ਕਰਦਾ ਹੈ, ਉਹ ਕਦੇ ਭੀ ਦੋਜ਼ਖ ਵਿੱਚ ਨਹੀਂ ਜਾਵੇਗਾ।"

[صحيح] [رواه مسلم]

الشرح

ਰਸੂਲੁੱਲਾਹ ﷺ ਇਤਤਿਲਾ ਦੇ ਰਹੇ ਹਨ ਕਿ ਜੋ ਕੋਈ ਫਜਰ ਦੀ ਨਮਾਜ਼ ਅਤੇ ਅਸਰ ਦੀ ਨਮਾਜ਼ ਪੜ੍ਹਦਾ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਕਰਦਾ ਹੈ, ਉਹ ਦੋਜ਼ਖ ਵਿੱਚ ਨਹੀਂ ਦਾਖ਼ਲ ਹੋਏਗਾ।ਉਹਨਾਂ ਨੇ ਇਨ੍ਹਾ ਦੋ ਨਮਾਜਾਂ ਨੂੰ ਖ਼ਾਸ ਤੌਰ ‘ਤੇ ਉਲਲੇਖਿਆ, ਕਿਉਂਕਿ ਇਹ ਸਭ ਤੋਂ ਵੱਧ ਭਾਰੀ ਹੁੰਦੀਆਂ ਹਨ।ਫਜਰ ਦਾ ਵੇਲਾ ਨੀਂਦ ਅਤੇ ਆਰਾਮ ਦਾ ਸਮਾਂ ਹੁੰਦਾ ਹੈ,ਅਤੇ ਅਸਰ ਦਾ ਵੇਲਾ ਦਿਨ ਦੇ ਕੰਮ-ਧੰਧਿਆਂ ਅਤੇ ਵਪਾਰ ਵਿੱਚ ਰੁੱਝਣ ਦਾ ਸਮਾਂ ਹੁੰਦਾ ਹੈ।ਜੇ ਕੋਈ ਇਹ ਦੋ ਨਮਾਜਾਂ ਮੁਸ਼ਕਲ ਹੋਣ ਦੇ ਬਾਵਜੂਦ ਪਾਬੰਦੀ ਨਾਲ ਅਦਾ ਕਰੇ,ਤਾਂ ਉਹ ਹੋਰ ਸਾਰੀ ਨਮਾਜਾਂ ਦੀ ਵੀ ਪਾਬੰਦੀ ਜ਼ਰੂਰ ਕਰੇਗਾ।

فوائد الحديث

ਫਜਰ ਅਤੇ ਅਸਰ ਦੀ ਨਮਾਜ਼ ਦੀ ਬਹੁਤ ਵੱਡੀ ਫ਼ਜ਼ੀਲਤ ਹੈ, ਇਸ ਲਈ ਇਨ੍ਹਾਂ ਦੋਨੋਂ ਨਮਾਜਾਂ ਦੀ ਪਾਬੰਦੀ ਕਰਨੀ ਲਾਜ਼ਮੀ ਹੈ।

ਜੋ ਕੋਈ ਇਹ ਨਮਾਜਾਂ ਅਦਾ ਕਰਦਾ ਹੈ, ਉਹ ਆਮ ਤੌਰ 'ਤੇ ਆਲਸੀਪਣ ਅਤੇ ਰਿਆਕਾਰਿਤਾ ਤੋਂ ਖਾਲੀ ਹੁੰਦਾ ਹੈ ਅਤੇ ਇਬਾਦਤ ਨੂੰ ਪਿਆਰ ਕਰਨ ਵਾਲਾ ਹੁੰਦਾ ਹੈ।

التصنيفات

Virtue of Prayer