ਇਲਮ ਇਸ ਲਈ ਨਾ ਸਿੱਖੋ ਕਿ ਉਸ ਨਾਲ ਤੁਸੀਂ ਉਲਮਾਂ ਦੇ ਸਾਹਮਣੇ ਸ਼ੋਹਰਤ ਕਰੋਂ, ਨਾਹ ਉਸ ਲਈ ਕਿ ਨੀਵੜੇ ਲੋਕਾਂ ਨਾਲ ਜ਼ਿਦ ਕਰੋਂ,

ਇਲਮ ਇਸ ਲਈ ਨਾ ਸਿੱਖੋ ਕਿ ਉਸ ਨਾਲ ਤੁਸੀਂ ਉਲਮਾਂ ਦੇ ਸਾਹਮਣੇ ਸ਼ੋਹਰਤ ਕਰੋਂ, ਨਾਹ ਉਸ ਲਈ ਕਿ ਨੀਵੜੇ ਲੋਕਾਂ ਨਾਲ ਜ਼ਿਦ ਕਰੋਂ,

ਜਾਬਰ ਬਨ ਅਬਦੁੱਲਾਹ ਰਜ਼ੀਅੱਲਾਹੁ ਅਨਹੁما ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: "ਇਲਮ ਇਸ ਲਈ ਨਾ ਸਿੱਖੋ ਕਿ ਉਸ ਨਾਲ ਤੁਸੀਂ ਉਲਮਾਂ ਦੇ ਸਾਹਮਣੇ ਸ਼ੋਹਰਤ ਕਰੋਂ, ਨਾਹ ਉਸ ਲਈ ਕਿ ਨੀਵੜੇ ਲੋਕਾਂ ਨਾਲ ਜ਼ਿਦ ਕਰੋਂ, ਅਤੇ ਨਾਹ ਹੀ ਉਸ ਲਈ ਕਿ ਮਹਿਲਾਂ ਵਿੱਚ ਦੰਗਾ ਫਸਾਦ ਪੈਦਾ ਕਰੋਂ। ਜੋ ਇਹ ਕਰੇਗਾ, ਉਸਦੀ ਸਜ਼ਾ ਅੱਗ ਹੈ, ਅੱਗ।"

[صحيح] [رواه ابن ماجه]

الشرح

ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਚੇਤਾਵਨੀ ਦਿੱਤੀ ਕਿ ਇਲਮ ਇਸ ਲਈ ਨਾ ਹਾਸਲ ਕਰੋ ਕਿ ਉਲਮਾਂ ਨਾਲ ਮੁਕਾਬਲਾ ਕਰ ਸਕੋ ਅਤੇ ਦਿਖਾਵਾ ਕਰੋਂ ਕਿ ਮੈਂ ਵੀ ਤੁਹਾਡੇ ਵਰਗਾ ਹੀ ਬੁੱਧੀਮਾਨ ਹਾਂ,ਨਾਹ ਇਸ ਲਈ ਕਿ ਨੀਵੜੇ ਤੇ ਹਲਕੇ ਦਿਮਾਗ ਵਾਲਿਆਂ ਨਾਲ ਤਕਰਾਰ ਅਤੇ ਬਹਿਸ ਕਰੋਂ,ਅਤੇ ਨਾ ਹੀ ਇਸ ਲਈ ਕਿ ਮਹਿਲਾਂ ਵਿੱਚ ਅੱਗੇ ਵਧ ਕੇ ਆਪਣੇ ਆਪ ਨੂੰ ਸਭ ਤੋਂ ਉੱਚਾ ਬਿਠਾਓ। ਜੋ ਕੋਈ ਇਹ ਕਰਦਾ ਹੈ, ਉਹ ਨਰਕ ਦਾ ਹੱਕਦਾਰ ਹੈ ਕਿਉਂਕਿ ਉਹ ਰਿਯਾ (ਦਿਖਾਵਾ) ਕਰਦਾ ਹੈ ਅਤੇ ਅੱਲਾਹ ਲਈ ਇਲਮ ਦੀ ਖੋਜ ਵਿੱਚ ਖ਼ਲਾਸ ਨਹੀਂ।

فوائد الحديث

ਨਰਕ ਦੀ ਸਜ਼ਾ ਉਹਨਾਂ ਲਈ ਹੈ ਜੋ ਇਲਮ ਸਿੱਖਦੇ ਹਨ ਤਾਂ ਕਿ ਉਸ ਨਾਲ ਸ਼ੋਹਰਤ ਕਰ ਸਕਣ, ਬਹਿਸ ਕਰ ਸਕਣ, ਜਾਂ ਮਹਿਲਾਂ ਵਿੱਚ ਅੱਗੇ ਵਧ ਸਕਣ, ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਲਈ।

ਇਲਮ ਸਿੱਖਣ ਅਤੇ ਸਿਖਾਉਣ ਵਾਲਿਆਂ ਲਈ ਨੀਅਤ ਦੀ ਖ਼ਲਾਸੀਅਤ ਬਹੁਤ ਜਰੂਰੀ ਹੈ।

ਨੀਅਤ ਹੀ ਅਮਲਾਂ ਦੀ ਬੁਨਿਆਦ ਹੈ ਅਤੇ ਉਸੀ ਦੇ ਅਧਾਰ ਤੇ ਸਵਾਲ ਕਿਤੇ ਜਾਂਦੇ ਹਨ।

التصنيفات

Heart Diseases, Condemning Whims and Desires, Merit and Significance of Knowledge