ਜਦੋਂ ਰਸੂਲੁੱਲਾਹ ﷺ ਰੁਕੂ ਤੋਂ ਆਪਣੀ ਪਿੱਠ ਨੂੰ ਉਠਾਉਂਦੇ, ਤਾਂ ਇਹ ਫਰਮਾਂਦੇ: "ਸਮੀਅ ਅੱਲਾਹੁ ਲਿਮਨ ਹਾਮਿਦਾਹ

ਜਦੋਂ ਰਸੂਲੁੱਲਾਹ ﷺ ਰੁਕੂ ਤੋਂ ਆਪਣੀ ਪਿੱਠ ਨੂੰ ਉਠਾਉਂਦੇ, ਤਾਂ ਇਹ ਫਰਮਾਂਦੇ: "ਸਮੀਅ ਅੱਲਾਹੁ ਲਿਮਨ ਹਾਮਿਦਾਹ

ਇਬਨੁ ਅਬੀ ਔਫਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਰਸੂਲੁੱਲਾਹ ﷺ ਰੁਕੂ ਤੋਂ ਆਪਣੀ ਪਿੱਠ ਨੂੰ ਉਠਾਉਂਦੇ, ਤਾਂ ਇਹ ਫਰਮਾਂਦੇ: "ਸਮੀਅ ਅੱਲਾਹੁ ਲਿਮਨ ਹਾਮਿਦਾਹ ،– ਅੱਲਾਹ ਨੇ ਸੁਣਿਆ ਉਸ ਨੂੰ ਜੋ ਉਸ ਦੀ ਹਮਦ ਕਰੇ।ਅੱਲਾਹੁੱਮਮਾ ਰੱਬਨਾ ਲਕਲ-ਹਮਦ – ਹੈ ਅੱਲਾਹ! ਸਾਡੇ ਪਰਵਰਦਿਗਾਰ! ਸਾਰੀ ਤਾਰੀਫ਼ ਤੇਰਾ ਹੀ ਹੱਕ ਹੈ,ਆਸਮਾਨਾਂ ਦੀ ਭਰਪੂਰੀ ਤਕ, ਜ਼ਮੀਨ ਦੀ ਭਰਪੂਰੀ ਤਕ, ਅਤੇ ਉਹ ਸਭ ਕੁਝ ਜੋ ਤੂੰ ਚਾਹੇ, ਉਸ ਦੀ ਭਰਪੂਰੀ ਤਕ।"

[صحيح] [رواه مسلم]

الشرح

ਨਬੀ ਕਰੀਮ ﷺ ਜਦੋਂ ਨਮਾਜ਼ ਵਿੱਚ ਰੁਕੂ ਤੋਂ ਆਪਣੀ ਪਿੱਠ ਉਠਾਉਂਦੇ, ਤਾਂ ਇਹ ਫਰਮਾਂਦੇ:"ਸਮੀਅ ਅੱਲਾਹੁ ਲਿਮਨ ਹਾਮਿਦਾਹ" – ਜਿਸ ਦਾ ਮਤਲਬ ਹੈ: "ਅੱਲਾਹ ਉਸ ਦੀ ਸੁਣਦਾ ਹੈ ਜੋ ਉਸ ਦੀ ਹਮਦ ਕਰਦਾ ਹੈ",ਇਹ ਹੈ ਕਿ ਜੋ ਅੱਲਾਹ ਦੀ ਸਚੀ ਦਿਲੋਂ ਸਿਫ਼ਤ ਕਰੇ, ਅੱਲਾਹ ਉਸਦੀ ਦੁਆ ਕਬੂਲ ਕਰਦਾ ਹੈ, ਉਸਦੀ ਹਮਦ ਨੂੰ ਪਸੰਦ ਕਰਦਾ ਹੈ ਅਤੇ ਉਸ ਨੂੰ ਇਨਾਮ ਦਿੰਦਾ ਹੈ।ਇਸ ਤੋਂ ਬਾਅਦ ਨਬੀ ﷺ ਅੱਗੇ ਤਾਰੀਫ਼ ਕਰਦੇ ਹੋਏ ਇਹ ਫਰਮਾਂਦੇ:ਅੱਲਾਹੁੱਮਮਾ ਰੱਬਨਾ ਲਕਲ-ਹਮਦ, ਮਿਲਅੱਸ-ਸਮਾਵਾਤਿ, ਵ ਮਿਲਅਲ-ਅਰਜ਼ਿ, ਵ ਮਿਲਅ ਮਾ ਸ਼ਿਏਤ ਮਿਨ ਸ਼ੈਇਂ ਬਅਦੁ۔(ਹੈ ਅੱਲਾਹ! ਸਾਡੇ ਰੱਬ! ਤੈਥੋਂ ਹੀ ਸਾਰੀ ਤਾਰੀਫ਼ ਹੈ — ਆਸਮਾਨਾਂ ਦੀ ਭਰਪੂਰੀ ਤਕ, ਜ਼ਮੀਨਾਂ ਦੀ ਭਰਪੂਰੀ ਤਕ, ਅਤੇ ਹਰ ਉਸ ਚੀਜ਼ ਦੀ ਭਰਪੂਰੀ ਤਕ ਜੋ ਤੂੰ ਚਾਹੇ ਉਸ ਤੋਂ ਅਗੇ)। ਇਹ ਇਕ ਐਸਾ ਹਮਦ ਹੈ ਜੋ ਸਾਰੇ ਆਸਮਾਨ, ਜ਼ਮੀਨ ਅਤੇ ਜੋ ਕੁਝ ਵੀ ਉਨ੍ਹਾਂ ਦੇ ਦਰਮਿਆਨ ਹੈ — ਸਭ ਕੁਝ ਨੂੰ ਘੇਰ ਲੈਂਦਾ ਹੈ।

فوائد الحديث

ਨਮਾਜ਼ੀ ਲਈ ਇਹ ਅਲਫ਼ਾਜ਼ ਕਹਿਣਾ ਮੁਸਤਹੱਬ ਹਨ ਜਦੋਂ ਉਹ ਰੁਕੂ ਤੋਂ ਸਿਰ ਚੁੱਕੇ:

ਰੁਕੂ ਤੋਂ ਉੱਠਣ ਤੋਂ ਬਾਅਦ ਸਿਧਾ ਖੜ੍ਹਾ ਹੋਣਾ ਤੇ ਇਤਮੀਨਾਨ ਨਾਲ ਠਹਿਰਣਾ ਜਾਇਜ਼ (ਮਸ਼ਰੂਅ) ਹੈ, ਕਿਉਂਕਿ ਇਹ ਜ਼ਿਕਰ ਉਹੋ ਵਕਤ ਹੀ ਕਿਹਾ ਜਾ ਸਕਦਾ ਹੈ ਜਦੋਂ ਬੰਦਾ ਪੂਰੀ ਤਰ੍ਹਾਂ ਸਿਧਾ ਹੋ ਜਾਵੇ ਅਤੇ ਠਹਿਰ ਜਾਵੇ।

ਇਹ ਜ਼ਿਕਰ ਹਰ ਤਰ੍ਹਾਂ ਦੀ ਨਮਾਜ਼ ਵਿੱਚ ਮਸ਼ਰੂਅ (ਜਾਇਜ਼) ਹੈ, ਚਾਹੇ ਉਹ ਫਰਜ਼ ਹੋਵੇ ਜਾਂ ਨਫਲ।

التصنيفات

Obligatory Acts of Prayer, Method of Prayer, Dhikr (Invocation) during Prayer