إعدادات العرض
ਇਹ ਇੱਕ ਪੱਥਰ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਵਿੱਚ ਸੁੱਟਿਆ ਗਿਆ ਸੀ ਅਤੇ ਉਹ ਲਗਾਤਾਰ ਜਹੰਨਮ ਵਿੱਚ ਗਿਰ ਰਿਹਾ ਸੀ। ਹੁਣ ਜਾ ਕੇ ਉਸਦੀ ਤਹਿ…
ਇਹ ਇੱਕ ਪੱਥਰ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਵਿੱਚ ਸੁੱਟਿਆ ਗਿਆ ਸੀ ਅਤੇ ਉਹ ਲਗਾਤਾਰ ਜਹੰਨਮ ਵਿੱਚ ਗਿਰ ਰਿਹਾ ਸੀ। ਹੁਣ ਜਾ ਕੇ ਉਸਦੀ ਤਹਿ ਤੱਕ ਪਹੁੰਚਿਆ ਹੈ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਸੀ ਕਿ ਅਚਾਨਕ ਕੁੱਝ ਗਿਰਨ ਦੀ ਆਵਾਜ਼ ਸੁਣੀ ਗਈ। ਤਾਂ ਆਪ ﷺ ਨੇ ਫਰਮਾਇਆ: "ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ?" ਅਸੀਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਇਹ ਇੱਕ ਪੱਥਰ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਵਿੱਚ ਸੁੱਟਿਆ ਗਿਆ ਸੀ ਅਤੇ ਉਹ ਲਗਾਤਾਰ ਜਹੰਨਮ ਵਿੱਚ ਗਿਰ ਰਿਹਾ ਸੀ। ਹੁਣ ਜਾ ਕੇ ਉਸਦੀ ਤਹਿ ਤੱਕ ਪਹੁੰਚਿਆ ਹੈ।"
[صحيح] [رواه مسلم]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Kurdî Kiswahili Português සිංහල অসমীয়া Tiếng Việt ગુજરાતી Nederlands پښتو नेपाली Hausa മലയാളം Кыргызча Română Svenska ಕನ್ನಡ Српски తెలుగు ქართული Moore Magyar Kinyarwanda Македонски Čeština Українська Lietuvių Azərbaycan Wolof Malagasy Oromoo ไทย मराठी دری አማርኛ Deutsch ភាសាខ្មែរ Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ ਇੱਕ ਭਿਆਨਕ ਆਵਾਜ਼ ਸੁਣੀ। ਇੰਜ ਲਗ ਰਿਹਾ ਸੀ ਕਿ ਕੋਈ ਚੀਜ਼ ਉੱਪਰੋਂ ਨੀਚੇ ਗਿਰੀ ਹੋਵੇ। ਸੋ, ਆਪ ﷺ ਨੇ ਆਪਣੇ ਕੋਲ ਮੌਜੂਦ ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਤੋਂ ਇਸ ਆਵਾਜ਼ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅੱਲਾਹ ਅਤੇ ਉਸਦੇ ਰਸੂਲ ਨੂੰ ਬਿਹਤਰ ਪਤਾ ਹੈ। ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ: ਜੋ ਆਵਾਜ਼ ਤੁਸੀਂ ਸੁਣੀ ਹੈ, ਅਸਲ ਵਿੱਚ ਉਹ ਇੱਕ ਪੱਥਰ ਦੇ ਡਿੱਗਣ ਦੀ ਆਵਾਜ਼ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਦੇ ਕਿਨਾਰੇ ਤੋਂ ਸੁੱਟਿਆ ਗਿਆ ਸੀ ਅਤੇ ਉਹ ਹੁਣ ਜਾ ਕੇ ਉਸ ਦੀ ਤਹਿ (ਤਲ) ਤੱਕ ਪਹੁੰਚਿਆ ਹੈ, ਜਿਸ ਦੀ ਆਵਾਜ਼ ਤੁਹਾਨੂੰ ਸੁਣੀ ਹੈ।فوائد الحديث
ਆਖ਼ਰਤ ਦੇ ਦਿਨ ਦੀ ਤਿਆਰੀ ਕਰਨ ਦੀ ਪ੍ਰੇਰਨਾ ਅਤੇ ਜਹੰਨਮ ਦੀ ਚੇਤਾਵਨੀ।
ਜਿਸ ਗੱਲ ਬਾਰੇ ਮਨੁੱਖ ਨੂੰ ਇਲਮ (ਗਿਆਨ) ਨਾ ਹੋਵੇ, ਉਸ ਨੂੰ ਅੱਲਾਹ ਦੇ ਹਵਾਲੇ ਕਰ ਦੇਣਾ ਮੁਸਤਹੱਬ (ਪਸੰਦੀਦਾ/ਵਧੇਰੇ ਚੰਗਾ) ਹੈ।
ਕਿਸੇ ਗੱਲ ਨੂੰ ਦੱਸਣ ਤੋਂ ਪਹਿਲਾਂ, ਉਸਤਾਦ (ਅਧਿਆਪਕ) ਨੂੰ ਉਸ ਵੱਲ ਧਿਆਨ ਦਿਵਾਉਣਾ ਚਾਹੀਦਾ ਹੈ, ਤਾਂ ਜੋ ਚੰਗੀ ਤਰ੍ਹਾਂ ਸਮਝ ਆ ਜਾਵੇ।
التصنيفات
Descriptions of Paradise and Hell