ਇੱਕ ਆਦਮੀ ਨੇ ਰਸੂਲੁੱਲਾਹ ﷺ ਦੇ ਸਾਹਮਣੇ ਖਬੇ ਹੱਥ ਨਾਲ ਖਾਣਾ ਖਾਧਾ।ਤਾਂ ਨਬੀ ਕਰੀਮ ﷺ ਨੇ ਉਸ ਨੂੰ ਫਰਮਾਇਆ: "ਸੱਜੇ ਹੱਥ ਨਾਲ ਖਾ।"ਉਹ ਕਹਿਣ…

ਇੱਕ ਆਦਮੀ ਨੇ ਰਸੂਲੁੱਲਾਹ ﷺ ਦੇ ਸਾਹਮਣੇ ਖਬੇ ਹੱਥ ਨਾਲ ਖਾਣਾ ਖਾਧਾ।ਤਾਂ ਨਬੀ ਕਰੀਮ ﷺ ਨੇ ਉਸ ਨੂੰ ਫਰਮਾਇਆ: "ਸੱਜੇ ਹੱਥ ਨਾਲ ਖਾ।"ਉਹ ਕਹਿਣ ਲੱਗਾ: "ਮੈਂ ਨਹੀਂ ਕਰ ਸਕਦਾ।

ਸਲਮਾਹ ਬਿਨ ਅਲਅਕਵਅ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਇੱਕ ਆਦਮੀ ਨੇ ਰਸੂਲੁੱਲਾਹ ﷺ ਦੇ ਸਾਹਮਣੇ ਖਬੇ ਹੱਥ ਨਾਲ ਖਾਣਾ ਖਾਧਾ।ਤਾਂ ਨਬੀ ਕਰੀਮ ﷺ ਨੇ ਉਸ ਨੂੰ ਫਰਮਾਇਆ: "ਸੱਜੇ ਹੱਥ ਨਾਲ ਖਾ।"ਉਹ ਕਹਿਣ ਲੱਗਾ: "ਮੈਂ ਨਹੀਂ ਕਰ ਸਕਦਾ।"ਤਾਂ ਨਬੀ ਕਰੀਮ ﷺ ਨੇ ਫਰਮਾਇਆ: "ਤੂੰ ਨਾ ਕਰ ਸਕੇ!" ਉਸ ਨੂੰ ਰੋਕਣ ਵਾਲੀ ਚੀਜ਼ ਸਿਰਫ਼ ਘਮੰਡ ਸੀ। ਰਾਵੀ ਕਹਿੰਦੇ ਹਨ: ਫਿਰ ਉਹ ਕਦੇ ਵੀ ਆਪਣਾ ਹੱਥ ਮੁਹੋਂ ਵੱਲ ਨਾ ਚੁੱਕ ਸਕਿਆ (ਉਹ ਸੱਜਾ ਹੱਥ ਹਮੇਸ਼ਾ ਲਈ ਅਸਰ ਹੋ ਗਿਆ)।

[صحيح] [رواه مسلم]

الشرح

ਨਬੀ ਕਰੀਮ ﷺ ਨੇ ਇੱਕ ਆਦਮੀ ਨੂੰ ਆਪਣੇ ਖੱਬੇ ਹੱਥ ਨਾਲ ਖਾਂਦਾ ਦੇਖਿਆ, ਤਾਂ ਉਨ੍ਹਾਂ ਨੇ ਉਸਨੂੰ ਸੱਜੇ ਹੱਥ ਨਾਲ ਖਾਣ ਲਈ ਆਖਿਆ। ਉਸ ਆਦਮੀ ਨੇ ਅਹੰਕਾਰ ਅਤੇ ਝੂਠ ਨਾਲ ਜਵਾਬ ਦਿੱਤਾ ਕਿ ਮੈਨੂੰ ਨਹੀਂ ਖਾਧਾ ਜਾਂਦਾ! ਤਾਂ ਨਬੀ ਕਰੀਮ ﷺ ਨੇ ਉਸ ਲਈ ਬਦਦੁਆ ਕੀਤੀ ਕਿ ਇਹ ਸੱਜੇ ਹੱਥ ਨਾਲ ਖਾਣ ਤੋਂ ਵਾਂਝਾ ਰਹੇ। ਅਤੇ ਅੱਲਾਹ ਨੇ ਆਪਣੇ ਨਬੀ ਦੀ ਦੁਆ ਕਬੂਲ ਕਰ ਲਈ, ਨਤੀਜਾ ਇਹ ਨਿਕਲਿਆ ਕਿ ਉਸਦਾ ਸੱਜਾ ਹੱਥ ਸੁੱਕ ਗਿਆ ਅਤੇ ਫਿਰ ਉਹ ਕਦੇ ਵੀ ਆਪਣੇ ਮੂੰਹ ਵੱਲ ਨਾ ਤਾ ਖਾਣ ਲਈ ਚੁੱਕ ਸਕਿਆ ਅਤੇ ਨਾ ਹੀ ਪੀਣ ਲਈ।

فوائد الحديث

ਸੱਜੇ ਹੱਥ ਨਾਲ ਖਾਣਾ ਵਾਜਬ ਹੈ ਅਤੇ ਖੱਬੇ ਹੱਥ ਨਾਲ ਖਾਣਾ ਹਰਾਮ ਹੈ।

ਸ਼ਰੀਅਤੀ ਹਿਕਮਤਾਂ 'ਤੇ ਅਮਲ ਕਰਨ ਤੋਂ ਅਹੰਕਾਰ ਕਰਨਾ ਅਜਿਹਾ ਗੁਨਾਹ ਹੈ ਜਿਸ ਦੀ ਸਜ਼ਾ ਮਿਲਦੀ ਹੈ।

ਅੱਲਾਹ ਤਆਲਾ ਨੇ ਆਪਣੇ ਨਬੀ ਮੁਹੰਮਦ ﷺ ਦੀ ਦੁਆ ਕਬੂਲ ਕਰਕੇ ਉਨ੍ਹਾਂ ਦੀ ਇਜ਼ਤ ਅਫ਼ਜ਼ਾਈ ਕੀਤੀ।

ਹਰ ਹਾਲਤ ਵਿੱਚ, ਇੱਥੋਂ ਤੱਕ ਕਿ ਖਾਣ ਵੇਲੇ ਵੀ, ਨੇਕੀ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ ਜਾਇਜ਼ ਤੇ ਜ਼ਰੂਰੀ ਹੈ।

التصنيفات

Manners of Eating and Drinking