إعدادات العرض
ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ
ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ। ਅਤੇ ਸਰੇਆਮ ਗੁਨਾਹ ਕਰਨ ਵਿੱਚ ਇਹ ਵੀ ਸ਼ਾਮਲ ਹੈ ਕਿ ਬੰਦਾ ਰਾਤ ਨੂੰ ਕੋਈ ਗੁਨਾਹ ਕਰੇ ਅਤੇ ਸਵੇਰ ਇਸ ਹਾਲ ਵਿੱਚ ਕਰੇ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਦਿੱਤਾ ਹੋਵੇ ਤੇ ਉਹ (ਕਿਸੇ ਨੂੰ) ਕਹਿੰਦਾ ਫਿਰੇ ਕਿ ਹੇ ਫਲਾਣੇ ਬੰਦੇ! ਮੈਂ ਰਾਤ ਵਿੱਚ ਇਹ-ਇਹ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਰਾਤ ਇਸ ਹਾਲ ਵਿੱਚ ਹੋਈ ਸੀ ਕਿ ਅੱਲਾਹ ਨੇ ਉਸ ਦੇ ਗੁਨਾਹ ਨੂੰ ਲੁਕੋ ਰੱਖਿਆ ਸੀ, ਲੇਕਿਨ ਸਵੇਰ ਹੁੰਦੇ ਹੀ ਉਹ ਆਪ ਅੱਲਾਹ ਦੇ ਪਾਏ ਪਰਦੇ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ।»
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Kurdî Kiswahili Português தமிழ் Svenska ગુજરાતી Yorùbá Hausa پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda ಕನ್ನಡ Lietuvių Shqip Wolof Українська Moore ქართული Magyar Македонски Azərbaycan አማርኛ Malagasy Oromoo Deutsch ไทย मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਸ ਗੱਲ ਦੀ ਉਮੀਦ ਰਹਿੰਦੀ ਹੈ ਕਿ ਅੱਲਾਹ ਗੁਨਾਹ ਕਰਨ ਵਾਲੇ ਮੁਸਲਮਾਨ ਨੂੰ ਮਾਫ਼ੀ ਦੇ ਦੇਵੇ। ਲੇਕਿਨ ਇਹ ਮਾਮਲਾ ਮਾਣ ਅਤੇ ਬੇਸ਼ਰਮੀ ਨਾਲ ਗੁਨਾਹ ਕਰਨ ਵਾਲੇ ਨਹੀਂ ਹੁੰਦਾ। ਉਹ ਵਿਅਕਤੀ ਮਾਫ਼ੀ ਦਾ ਹੱਕਦਾਰ ਨਹੀਂ, ਜੋ ਰਾਤ ਨੂੰ ਗੁਨਾਹ ਕਰੇ ਅਤੇ ਸਵੇਰੇ ਉਠ ਕੇ ਲੋਕਾਂ ਨੂੰ ਦੱਸਦਾ ਫਿਰੇ ਕਿ ਬੀਤੀ ਰਾਤ ਮੈਂ ਇਹ-ਇਹ ਗੁਨਾਹ ਕੀਤਾ ਹੈ, ਜਦੋਂ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਛੱਡਿਆ ਹੈ। ਪੂਰੀ ਰਾਤ ਅੱਲਾਹ ਨੇ ਉਸ 'ਤੇ ਪਰਦਾ ਪਾ ਰੱਖਿਆ ਅਤੇ ਸਵੇਰ ਹੁੰਦਿਆਂ ਹੀ ਉਸ ਨੇ ਉਸਨੂੰ ਖੋਲ੍ਹ ਦਿੱਤਾ।فوائد الحديث
ਅੱਲਾਹ ਵੱਲੋਂ ਪਰਦਾ ਪਾਉਣ ਤੋਂ ਬਾਅਦ ਗੁਨਾਹ ਦਾ ਐਲਾਨ ਕਰਨ ਦੀ ਬੁਰਾਈ।
ਗੁਨਾਹ ਦਾ ਐਲਾਨ ਕਰਨਾ ਵੀ ਈਮਾਨ ਵਾਲਿਆਂ ਵਿੱਚ ਬੁਰਾਈ ਫੈਲਾਉਣਾ ਹੈ।
ਅੱਲਾਹ ਨੇ ਜਿਸ ਦੀ ਕਮੀਆਂ ਨੂੰ ਦੁਨੀਆ ਵਿੱਚ ਢੱਕਿਆ ਹੈ, ਆਖਰਤ ਵਿੱਚ ਵੀ ਢੱਕੇਗਾ। ਇਹ ਅਸਲ ਵਿੱਚ ਅੱਲਾਹ ਦੀ ਆਪਣੇ ਬੰਦਿਆਂ ਉੱਤੇ ਕਿਰਪਾ ਦੀ ਇੱਕ ਉਦਾਹਰਣ ਹੈ।
ਜਿਸ ਕੋਲੋਂ ਕੋਈ ਗੁਨਾਹ ਹੋ ਜਾਵੇ, ਉਹ ਆਪਣੇ ਗੁਨਾਹ ਨੂੰ ਲੁਕੋਵੇ ਅਤੇ ਅੱਲਾਹ ਦੇ ਅੱਗੇ ਤੌਬਾ ਕਰੇ।
ਗੁਨਾਹ ਦਾ ਐਲਾਨ ਕਰਨ ਵਾਲੇ ਵੱਡੇ ਗੁਨਾਹ ਦੇ ਹੱਕਦਾਰ ਹੁੰਦੇ ਹਨ, ਜੋ ਜਾਣ-ਬੁੱਝ ਕੇ ਗੁਨਾਹ ਦਾ ਐਲਾਨ ਕਰਦੇ ਫਿਰਦੇ ਹਨ, ਉਹ ਆਪਣੇ ਆਪ ਨੂੰ ਅੱਲਾਹ ਦੀ ਮਾਫ਼ੀ ਤੇ ਕਿਰਪਾ ਤੋਂ ਵਾਂਝਾ ਕਰ ਲੈਂਦੇ ਹਨ।
التصنيفات
Condemning Sins