ਸਵਾਰੀ ਕਰਨ ਵਾਲਾ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ…

ਸਵਾਰੀ ਕਰਨ ਵਾਲਾ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਵਾਰੀ ਕਰਨ ਵਾਲਾ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।» ਜਦੋਂ ਕਿ ਸਹੀ ਬੁਖਾਰੀ ਵਿੱਚ ਆਉਂਦਾ ਹੈ: «ਛੋਟਾ ਵੱਡੇ ਨੂੰ ਸਲਾਮ ਕਰੇ, ਲੰਘਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ।»

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਇੱਕ-ਦੂਜੇ ਨੂੰ ਸਲਾਮ ਕਰਨ ਦੇ ਅਦਾਬ (ਸਲੀਕੇ) ਸਿਖਾਏ ਹਨ। ਸਲਾਮ ਕਰਨ ਦੇ ਸ਼ਬਦ ਇਸ ਪ੍ਰਕਾਰ ਹਨ: "ਅੱਸ-ਸਲਾਮੁ ਅਲੈਕੁਮ ਵਾ ਰਹਿਮਾਤੁੱਲਾਹੀ ਵਾ ਬਰਾਕਾਤੁਹ।" ਆਪ ﷺ ਨੇ ਦੱਸਿਆ ਕਿ ਛੋਟਾ ਵੱਡੇ ਨੂੰ ਸਲਾਮ ਕਰੇ, ਸਵਾਰ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ ਅਤੇ ਥੋੜੀ ਗਿਣਤੀ ਵਾਲੇ ਜ਼ਿਆਦਾ ਗਿਣਤੀ ਵਾਲਿਆਂ ਨੂੰ ਸਲਾਮ ਕਰਨ।

فوائد الحديث

ਇਸ ਹਦੀਸ ਵਿੱਚ ਦੱਸੇ ਗਏ ਤਰੀਕੇ ਅਨੁਸਾਰ ਹੀ ਸਲਾਮ ਕਰਨਾ ਮੁਸਤਹੱਬ (ਪਸੰਦੀਦਾ) ਹੈ। ਲੇਕਿਨ ਜੇਕਰ ਮਾਮਲਾ ਉਲਟ ਹੋ ਜਾਵੇ, ਭਾਵ ਪੈਦਲ ਚੱਲਣ ਵਾਲਾ ਸਵਾਰ ਨੂੰ ਸਲਾਮ ਕਰ ਦੇਵੇ, ਤਾਂ ਇਹ ਵੀ ਜਾਇਜ਼ ਹੈ। ਲੇਕਿਨ ਇਹ ਉੱਤਮ ਤੇ ਬਿਹਤਰ ਤਰੀਕਾ ਨਹੀਂ ਹੈ।

ਇਸ ਹਦੀਸ ਵਿੱਚ ਦੱਸੇ ਗਏ ਤਰੀਕੇ ਅਨੁਸਾਰ ਸਲਾਮ ਕਰਨਾ ਆਪਸੀ ਮੁਹੱਬਤ ਅਤੇ ਸਦਭਾਵਨਾ ਦਾ ਸਬੱਬ (ਕਾਰਨ) ਬਣਦਾ ਹੈ।

ਜਦੋਂ ਲੋਕ ਇਸ ਹਦੀਸ ਵਿੱਚ ਦੱਸੀਆਂ ਗਈਆਂ ਹਦਾਇਤਾਂ ਅਨੁਸਾਰ ਬਰਾਬਰ ਹੋਣ, ਤਾਂ ਉਨ੍ਹਾਂ ਵਿੱਚੋਂ ਪਹਿਲਾਂ ਸਲਾਮ ਕਰਨ ਵਾਲਾ ਵਿਅਕਤੀ ਉੱਤਮ ਵਿਅਕਤੀ ਹੋਵੇਗਾ।

ਇਸਲਾਮੀ ਸ਼ਰੀਅਤ ਇੱਕ ਸੰਪੂਰਨ ਦੀਨ (ਧਰਮ) ਹੈ, ਜਿਸ ਨੇ ਲੋਕਾਂ ਦੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦੀ ਵਿਆਖਿਆ ਕਰ ਦਿੱਤੀ ਹੈ।

ਸਲਾਮ ਦੇ ਅਦਾਬ (ਸਲੀਕਾ) ਸਿਖਾਉਣਾ ਅਤੇ ਹਰ ਹੱਕ ਵਾਲੇ ਨੂੰ ਉਸ ਦਾ ਹੱਕ ਦੇਣਾ।

التصنيفات

Manners of Greeting and Seeking Permission