إعدادات العرض
ਦੁੱਧ ਪਿਲਾਉਣ ਨਾਲ ਉਹ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਦੇਣ ਨਾਲ ਹਰਾਮ ਹੁੰਦੇ ਹਨ।
ਦੁੱਧ ਪਿਲਾਉਣ ਨਾਲ ਉਹ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਦੇਣ ਨਾਲ ਹਰਾਮ ਹੁੰਦੇ ਹਨ।
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਦੁੱਧ ਪਿਲਾਉਣ ਨਾਲ ਉਹ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਦੇਣ ਨਾਲ ਹਰਾਮ ਹੁੰਦੇ ਹਨ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Hausa Kurdî Português සිංහල دری অসমীয়া پښتو O‘zbek Tiếng Việt Македонски Kiswahili ភាសាខ្មែរ తెలుగు ไทย Moore አማርኛ Magyar Azərbaycan ქართული ಕನ್ನಡ ગુજરાતી Українська Shqip Кыргызча Kinyarwanda Српски тоҷикӣ Wolof Čeština தமிழ் नेपाली മലയാളം Kurmancî Bahasa Melayu Lietuvių Deutsch Malagasy Bambara Oromoo Nederlands Kirundi မြန်မာالشرح
ਨਬੀ ﷺ ਨੇ ਦੱਸਿਆ ਹੈ ਕਿ ਰਜ਼ਾਅਤ (ਬੱਚੇ ਨੂੰ ਮਾਂ ਤੋਂ ਇਲਾਵਾ ਕਿਸੇ ਹੋਰ ਔਰਤ ਦਾ ਦੁੱਧ ਪਿਲਾਉਣਾ) ਨਾਲ ਉਹ ਸਾਰੇ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਅਤੇ ਰਿਸ਼ਤੇ ਦੇ ਅਧਾਰ 'ਤੇ ਹਰਾਮ ਹੁੰਦੇ ਹਨ। ਜਿਵੇਂ ਚਾਚਾ, ਮਾਮਾ ਅਤੇ ਭਰਾ ਆਦਿ। ਇਸੇ ਤਰ੍ਹਾਂ ਰਜ਼ਾਅਤ ਨਾਲ ਉਹ ਚੀਜ਼ਾਂ ਜਾਇਜ਼ ਹੋ ਜਾਂਦੀਆਂ ਹਨ, ਜੋ ਜਨਮ ਦੇ ਅਧਾਰ 'ਤੇ ਜਾਇਜ਼ ਹੁੰਦੀਆਂ ਹਨ।فوائد الحديث
ਇਹ ਹਦੀਸ ਰਜ਼ਾਅਤ (ਦੁੱਧ ਪਿਲਾਉਣ) ਨਾਲ ਸਬੰਧਤ ਹੁਕਮਾਂ ਦੇ ਸਿਲਸਿਲੇ ਵਿੱਚ ਇੱਕ ਅਸੂਲ ਤੇ ਸਿਧਾਂਤ ਦੀ ਹੈਸੀਅਤ ਰੱਖਦੀ ਹੈ।
ਇਬਨ ਹਜਰ (ਰ.) ਅੱਲਾਹ ਦੇ ਰਸੂਲ ﷺ ਦੇ ਇਸ ਫਰਮਾਨ: "ਦੁੱਧ ਪਿਲਾਉਣ ਨਾਲ ਉਹ ਰਿਸ਼ਤੇ ਹਰਾਮ ਹੋ ਜਾਂਦੇ ਹਨ, ਜੋ ਜਨਮ ਦੇਣ ਨਾਲ ਹਰਾਮ ਹੁੰਦੇ ਹਨ।" ਬਾਰੇ ਕਹਿੰਦੇ ਹਨ: ਨਾਲ ਹੀ ਰਜ਼ਾਅਤ (ਦੁੱਧ ਪਿਲਾਉਣ) ਨਾਲ ਉਹ ਹੁਕਮ ਜਾਇਜ਼ ਹੋ ਜਾਂਦੇ ਹਨ ਜੋ ਜਨਮ ਦੇਣ ਨਾਲ ਜਾਇਜ਼ ਹੁੰਦੇ ਹਨ। ਇਸ ਹਦੀਸ ਵਿੱਚ ਜੋ ਗੱਲ ਕਹੀ ਗਈ ਹੈ ਉਸ 'ਤੇ ਆਲਿਮਾਂ ਦਾ ਇਜਮਾ (ਸਰਬਸੰਮਤੀ) ਹੈ ਕਿ ਦੁੱਧ ਪੀਣ ਨਾਲ ਨਿਕਾਹ ਤੇ ਉਸ ਨਾਲ ਸਬੰਧਤ ਚੀਜ਼ਾਂ ਹਰਾਮ ਹੋ ਜਾਂਦੀਆਂ ਹਨ, ਦੁੱਧ ਪੀਣ ਵਾਲੇ ਅਤੇ ਦੁੱਧ ਪਿਲਾਉਣ ਵਾਲੀ ਔਰਤ ਦੇ ਔਰਤ ਦੇ ਬੱਚਿਆਂ ਵਿਚਕਾਰ ਹੁਰਮਤ ਸਥਾਪਤ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਦਾ ਦਰਜਾ ਮਿਲ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੇਖਣਾ, ਉਨ੍ਹਾਂ ਨਾਲ ਇਕੱਲੇ ਬੈਠ ਸਕਣਾ ਅਤੇ ਸਫ਼ਰ ਕਰਨਾ ਹਲਾਲ (ਜਾਇਜ਼) ਹੋ ਜਾਂਦਾ ਹੈ। ਲੇਕਿਨ ਇਸ ਨਾਲ ਮਾਂ ਦੇ ਨਾਲ ਸਬੰਧਤ ਹੋਰ ਹੱਕ ਜਿਵੇਂ ਇੱਕ-ਦੂਜੇ ਦੀ ਵਿਰਾਸਤ ਵਿੱਚ ਹਿੱਸਾ, ਖਰਚੇ-ਪਾਣੀ ਦੇ ਜ਼ਿੰਮੇਵਾਰੀ ਦਾ ਵਾਜਿਬ ਹੋਣਾ, ਮਲਿਕ ਬਣਨ 'ਤੇ ਆਜ਼ਾਦੀ, ਗਵਾਹੀ, ਦਿਅਤ ਤੇ ਕਿਸਾਸ (ਭਰਪਾਈ ਤੇ ਬਦਲਾ) ਦਾ ਖਤਮ ਹੋਣਾ ਆਦਿ ਸਾਬਤ ਨਹੀਂ ਹੁੰਦੇ।
ਇਸ ਗੱਲ ਦਾ ਸਬੂਤ ਕਿ ਦੁੱਧ ਪਿਲਾਉਣ ਦੇ ਕਾਰਨ ਨਿਕਾਹ ਹਮੇਸ਼ਾ ਲਈ ਹਰਾਮ ਹੋ ਜਾਂਦਾ ਹੈ।
ਦੂਜੀਆਂ ਹਦੀਸਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਦੁੱਧ ਪਿਲਾਉਣ ਦੀ ਹੁਰਮਤ (ਹਰਾਮ ਹੋਣਾ) ਪੰਜ ਵਾਰ ਪੱਕੇ ਤੌਰ 'ਤੇ ਦੁੱਧ ਪਿਲਾਉਣ ਨਾਲ ਸਥਾਪਤ ਹੁੰਦੀ ਹੈ। ਉਹ ਵੀ ਜਦੋਂ ਦੁੱਧ ਪਹਿਲੇ ਦੋ ਸਾਲਾਂ ਵਿੱਚ ਪਿਲਾਇਆ ਜਾਵੇ।
ਨਸਬ (ਰਿਸ਼ਤੇ) ਦੇ ਅਧਾਰ 'ਤੇ ਨਿਮਨਲਿਖਤ ਔਰਤਾਂ ਨਾਲ ਨਿਕਾਹ ਹਰਾਮ ਹੋ ਜਾਂਦਾ ਹੈ: ਮਾਵਾਂ: ਇਨ੍ਹਾਂ ਵਿੱਚ ਦਾਦੀਆਂ-ਨਾਨੀਆਂ ਵੀ ਸ਼ਾਮਲ ਹਨ, ਭਾਵੇਂ ਕਿੰਨੀਆਂ ਹੀ ਉੱਤੇ ਚਲੀਆਂ ਜਾਣ। ਧੀਆਂ: ਇਨ੍ਹਾਂ ਵਿੱਚ ਧੀਆਂ ਤੇ ਧੀਆਂ ਦੀਆਂ ਧੀਆਂ (ਦੋਹਤੀਆਂ) ਵੀ ਸ਼ਾਮਲ ਹਨ, ਭਾਵੇਂ ਕਿੰਨੀਆਂ ਹੀ ਨੀਚੇ ਚਲੀਆਂ ਜਾਣ। ਭੈਣਾਂ: ਭਾਵੇਂ ਸਗੀਆਂ ਹੋਣ ਜਾਂ ਪਿਤਾ ਵੱਲੋਂ ਹੋਣ ਜਾਂ ਮਾਂ ਵੱਲੋਂ ਹੋਣ। ਭੂਆ (ਫੁੱਫੀਆਂ): ਇਨ੍ਹਾਂ ਵਿੱਚ ਪਿਤਾ ਦੀਆਂ ਸਾਰੀਆਂ ਸਗੀਆਂ, ਪਿਤਾ ਵੱਲੋਂ ਤੇ ਮਾਂ ਵੱਲੋਂ ਭੈਣਾਂ ਸ਼ਾਮਲ ਹਨ ਅਤੇ ਦਾਦਿਆਂ ਦੀਆਂ ਭੈਣਾਂ ਵੀ ਸ਼ਾਮਲ ਹਨ, ਭਾਵੇਂ ਕਿੰਨੀਆਂ ਹੀ ਉੱਤੇ ਚਲੀਆਂ ਜਾਣ। ਮਾਸੀਆਂ (ਖਾਲਾ): ਇਸ ਵਿੱਚ ਮਾਂ ਦੀਆਂ ਸਾਰੀਆਂ ਸਗੀਆਂ, ਬਾਪ ਵੱਲੋਂ ਤੇ ਮਾਂ ਵੱਲੋਂ ਭੈਣਾਂ ਸ਼ਾਮਲ ਹਨ ਅਤੇ ਦਾਦੀਆਂ-ਨਾਨੀਆਂ ਦੀਆਂ ਭੈਣਾਂ ਵੀ ਸ਼ਾਮਲ ਹਨ, ਬਾਪ ਵੱਲੋਂ ਹੋਣ ਜਾਂ ਮਾਂ ਵੱਲੋਂ ਅਤੇ ਭਾਵੇਂ ਕਿੰਨੀਆਂ ਹੀ ਉੱਤੇ ਚਲੀਆਂ ਜਾਣ। ਭਰਾ ਦੀਆਂ ਧੀਆਂ ਅਤੇ ਭੈਣ ਦੀਆਂ ਧੀਆਂ: ਇਨ੍ਹਾਂ ਵਿੱਚ ਇਨ੍ਹਾਂ ਦੀਆਂ ਧੀਆਂ ਵੀ ਸ਼ਾਮਲ ਹਨ, ਭਾਵੇਂ ਕਿੰਨੀ ਹੀ ਨੀਚੇ ਚਲੀਆਂ ਜਾਣ।
ਰਹੀ ਗੱਲ ਰਜ਼ਾਅਤ ਦੀ ਤਾਂ ਇਸ ਨਾਲ ਉਨ੍ਹਾਂ ਸਾਰੀਆਂ ਔਰਤਾਂ ਨਾਲ ਨਿਕਾਹ ਕਰਨਾ ਹਰਾਮ ਹੋ ਜਾਂਦਾ ਹੈ, ਜਿਨ੍ਹਾਂ ਨਾਲ ਨਸਬ ਦੇ ਅਧਾਰ 'ਤੇ ਹਰਾਮ ਹੁੰਦਾ ਹੈ। ਲੇਕਿਨ ਇਸ ਨਾਲ ਰਜ਼ਾਈ ਭਰਾ ਦੀ ਮਾਂ ਅਤੇ ਰਜ਼ਾਈ ਪੁੱਤਰ ਦੀ ਭੈਣ ਨਾਲ ਹੁਰਮਤ (ਨਿਕਾਹ ਦਾ ਹਰਾਮ ਹੋਣਾ) ਸਥਾਪਤ ਨਹੀਂ ਹੁੰਦਾ।
التصنيفات
Breastfeeding