ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਵਿਆਂ ਦੇ ਹਿਸਾਬ ਨਾਲ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੀਆਂ ਦੌਲਤਾਂ ਅਤੇ ਜਾਨਾਂ ਤੱਕ ਦਾ…

ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਵਿਆਂ ਦੇ ਹਿਸਾਬ ਨਾਲ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੀਆਂ ਦੌਲਤਾਂ ਅਤੇ ਜਾਨਾਂ ਤੱਕ ਦਾ ਦਾਅਵਾ ਕਰਨ ਲੱਗ ਜਾਣ। ਲੇਕਿਨ, ਦਾਅਵਾ ਕਰਨ ਵਾਲੇ ਨੂੰ ਸਬੂਤ ਦੇਣਾ ਹੁੰਦਾ ਹੈ ਅਤੇ ਇਨਕਾਰ ਕਰਨ ਵਾਲੇ ਨੂੰ ਕਸਮ (ਸੁੰਹ) ਖਾਣੀ ਹੁੰਦੀ ਹੈ।

ਇਬਨ ਅੱਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਵਿਆਂ ਦੇ ਹਿਸਾਬ ਨਾਲ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੀਆਂ ਦੌਲਤਾਂ ਅਤੇ ਜਾਨਾਂ ਤੱਕ ਦਾ ਦਾਅਵਾ ਕਰਨ ਲੱਗ ਜਾਣ। ਲੇਕਿਨ, ਦਾਅਵਾ ਕਰਨ ਵਾਲੇ ਨੂੰ ਸਬੂਤ ਦੇਣਾ ਹੁੰਦਾ ਹੈ ਅਤੇ ਇਨਕਾਰ ਕਰਨ ਵਾਲੇ ਨੂੰ ਕਸਮ (ਸੁੰਹ) ਖਾਣੀ ਹੁੰਦੀ ਹੈ।"

[صحيح] [رواه البيهقي]

الشرح

ਨਬੀ ਕਰੀਮ ﷺ ਨੇ ਦੱਸਿਆ ਹੈ ਕਿ ਜੇਕਰ ਲੋਕਾਂ ਨੂੰ ਦਲੀਲਾਂ ਤੇ ਸਬੂਤਾਂ ਦੀ ਪੜਤਾਲ ਕੀਤੇ ਬਿਨਾ ਕੇਵਲ ਉਨ੍ਹਾਂ ਦੇ ਦਾਵਿਆਂ ਦੇ ਆਧਾਰ 'ਤੇ ਦੇ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੇ ਧਨ-ਦੌਲਤ ਤੇ ਜਾਨ ਤੱਕ ਦਾ ਦਾਅਵਾ ਕਰਨ ਲੱਗ ਜਾਣ। ਇਸੇ ਲਈ ਦਾਵੇਦਾਰ ਨੂੰ ਆਪਣੇ ਦਾਵੇ ਦਾ ਸਬੂਤ ਦੇਣਾ ਹੋਵੇਗਾ। ਜੇਕਰ ਉਸ ਕੋਲ ਸਬੂਤ ਨਾ ਹੋਵੇ, ਤਾਂ ਦਾਅਵੇ ਬਾਰੇ ਵਿਰੋਧੀ (ਜਿਸ ਉੱਤੇ ਦਾਅਵਾ ਕੀਤਾ ਜਾਵੇ) ਤੋਂ ਪੁੱਛਿਆ ਜਾਵੇਗਾ। ਜੇਕਰ ਉਹ ਇਨਕਾਰ ਕਰ ਦੇਵੇ, ਤਾਂ ਉਸ ਨੂੰ ਕਸਮ ਖਾਣੀ ਹੋਵੇਗੀ। ਇਸ ਤੋਂ ਬਾਅਦ ਉਹ ਬਰੀ ਹੋ ਜਾਵੇਗਾ।

فوائد الحديث

ਇਬਨ ਦਕੀਕ ਅਲ-ਈਦ ਕਹਿੰਦੇ ਹਨ: ਇਹ ਹਦੀਸ ਇਸਲਾਮੀ ਕਾਨੂੰਨਾਂ ਦੇ ਮੂਲ ਸਿਧਾਂਤਾਂ ਵਿੱਚੋਂ ਇੱਕ ਹੈ ਅਤੇ ਲੜਾਈ-ਝਗੜੇ ਦੇ ਮਾਮਲਿਆਂ ਵਿੱਚ ਵੱਡੀ ਮਹੱਤਤਾ ਰੱਖਦੀ ਹੈ।

ਇਸਲਾਮੀ ਸ਼ਰੀਅਤ ਦਾ ਇੱਕ ਮੂਲ ਉਦੇਸ਼ ਲੋਕਾਂ ਦੇ ਮਾਲ ਤੇ ਜਾਨ ਨਾਲ ਖਿਲਵਾੜ ਕੀਤੇ ਜਾਣ ਦੇ ਰਾਹ ਨੂੰ ਬੰਦ ਕਰਨਾ ਅਤੇ ਜਾਨ ਤੇ ਮਾਲ ਦੀ ਸੁਰੱਖਿਆ ਕਰਨਾ ਹੈ।

ਜੱਜ ਆਪਣੇ ਗਿਆਨ ਦੇ ਅਧਾਰ 'ਤੇ ਨਹੀਂ ਸਗੋਂ ਸਬੂਤਾਂ ਦੇ ਅਧਾਰ 'ਤੇ ਫੈਸਲਾ ਕਰੇਗਾ।

ਜੋ ਵੀ ਵਿਅਕਤੀ ਬਿਨਾ ਸਬੂਤ ਦੇ ਦਾਅਵਾ ਕਰੇਗਾ, ਉਸ ਦਾ ਦਾਅਵ ਰੱਦ ਕਰ ਦਿੱਤਾ ਜਾਵੇਗਾ। ਫੇਰ ਭਾਵੇਂ ਦਾਅਵਾ ਅਧਿਕਾਰਾਂ ਤੇ ਲੈਣ-ਦੇਣ ਦੇ ਮਾਮਲੇ ਦਾ ਹੋਵੇ ਜਾਂ ਈਮਾਨ ਤੇ ਇਲਮ (ਗਿਆਨ) ਦੇ ਮਸਲੇ ਦਾ ਹੋਵੇ।

التصنيفات

Claims and Proofs