إعدادات العرض
ਤੁਹਾਡਾ ਕੀ ਵਿਚਾਰ ਹੈ ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੋਂ ਇੱਕ ਨਦੀ ਵਗਦੀ ਹੋਵੇ ਅਤੇ ਉਹ ਹਰ ਰੋਜ਼ ਉਸ ਵਿੱਚੋਂ ਪੰਜ ਵਾਰੀ…
ਤੁਹਾਡਾ ਕੀ ਵਿਚਾਰ ਹੈ ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੋਂ ਇੱਕ ਨਦੀ ਵਗਦੀ ਹੋਵੇ ਅਤੇ ਉਹ ਹਰ ਰੋਜ਼ ਉਸ ਵਿੱਚੋਂ ਪੰਜ ਵਾਰੀ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ-ਕੁਚੈਲ ਰਹਿ ਜਾਵੇਗੀ?
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਤੁਹਾਡਾ ਕੀ ਵਿਚਾਰ ਹੈ ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੋਂ ਇੱਕ ਨਦੀ ਵਗਦੀ ਹੋਵੇ ਅਤੇ ਉਹ ਹਰ ਰੋਜ਼ ਉਸ ਵਿੱਚੋਂ ਪੰਜ ਵਾਰੀ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ-ਕੁਚੈਲ ਰਹਿ ਜਾਵੇਗੀ?" ਉਨ੍ਹਾਂ (ਸਹਾਬੀਆਂ) ਨੇ ਕਿਹਾ: ਉਸ ਦੇ ਸ਼ਰੀਰ 'ਤੇ ਕੋਈ ਮੈਲ-ਕੁਚੈਲ ਬਾਕੀ ਨਹੀਂ ਰਹੇਗੀ। ਤਾਂ ਆਪ ﷺ ਨੇ ਫਰਮਾਇਆ: "ਇਹੋ ਉਦਾਹਰਣ ਪੰਜ ਨਮਾਜ਼ਾਂ ਦੀ ਹੈ। ਇਨ੍ਹਾਂ ਰਾਹੀਂ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦਿੰਦਾ ਹੈ।"
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Kurdî Português සිංහල Svenska ગુજરાતી Yorùbá Tiếng Việt Hausa Kiswahili پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda ಕನ್ನಡ Lietuvių Wolof Українська ქართული Moore Magyar Shqip Македонски Azərbaycan አማርኛ Malagasy Oromoo Deutsch ไทย मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਛੋਟੇ-ਛੋਟੇ ਗੁਨਾਹਾਂ ਨੂੰ ਮਿਟਾਉਣ ਦੇ ਸਬੰਧ ਵਿੱਚ ਰੋਜ਼ਾਨਾ ਦਿਨ ਤੇ ਰਾਤ ਵਿੱਚ ਪੰਜ ਵਾਰੀ ਪੜ੍ਹੀਆਂ ਜਾਣ ਵਾਲੀਆਂ ਨਮਾਜ਼ਾਂ ਦੀ ਉਦਾਹਰਣ ਇਨਸਾਨ ਦੇ ਦਰਵਾਜ਼ੇ ਤੋਂ ਵਗਣ ਵਾਲੀ ਉਸ ਨਹਿਰ/ਨਦੀ ਨਾਲ ਦਿੱਤੀ ਹੈ, ਜਿਸ ਵਿੱਚ ਉਹ ਹਰ ਰੋਜ਼ ਪੰਜ ਵਾਰੀ ਇਸ਼ਨਾਨ ਕਰਦਾ ਹੋਵੇ ਅਤੇ ਨਤੀਜੇ ਵਜੋਂ ਉਸ ਦੇ ਸ਼ਰੀਰ 'ਤੇ ਬਿਲਕੁਲ ਵੀ ਮੈਲ-ਕੁਚੈਲ (ਗੰਦਗੀ) ਬਾਕੀ ਨਾ ਰਹਿੰਦੀ ਹੋਵੇ।فوائد الحديث
ਨਮਾਜ਼ ਦੀ ਇਹ ਫਜ਼ੀਲਤ (ਮਹੱਤਤਾ) ਕੇਵਲ ਛੋਟੇ ਗੁਨਾਹਾਂ ਨੂੰ ਮਾਫ਼ ਕਰਨ ਲਈ ਹੈ। ਵੱਡੇ ਗੁਨਾਹਾਂ ਦੀ ਮਾਫ਼ੀ ਲਈ ਤੌਬਾ ਕਰਨੀ ਜ਼ਰੂਰੀ ਹੈ।
ਪੰਜ ਸਮਿਆਂ ਦੀਆਂ ਨਮਾਜ਼ਾਂ ਨੂੰ ਉਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥੰਮ੍ਹਾਂ), ਵਾਜਿਬਾਂ (ਲਾਜ਼ਮੀ ਹੁਕਮਾਂ) ਅਤੇ ਸੁੰਨਤਾਂ ਨਾਲ ਪੜ੍ਹਨ ਦੀ ਫਜ਼ੀਲਤ।
التصنيفات
Virtue of Prayer