ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ

ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ

ਜੁੰਦੁਬ ਬਿਨ ਅਬਦੁੱਲਾਹ ਕਸਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ। ਇਸ ਲਈ, ਕਿਸੇ ਵੀ ਤਰ੍ਹਾਂ ਅੱਲਾਹ ਦੀ ਸੁਰੱਖਿਆ ਦੀ ਉਲੰਘਣਾ ਨਾ ਕਰੋ, ਕਿਉਂਕਿ ਜੋ ਕੋਈ ਅੱਲਾਹ ਦੀ ਸੁਰੱਖਿਆ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਕਰਦਾ ਹੈ, ਤਾਂ ਅੱਲਾਹ ਉਸਨੂੰ ਫੜ ਲਵੇਗਾ ਅਤੇ ਉਸਨੂੰ ਉਸਦੇ ਮੂੰਹ ਦੇ ਭਾਰ ਜਹੰਨਮ ਦੀ ਅੱਗ ਵਿੱਚ ਸੁੱਟ ਦੇਵੇਗਾ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸਨੇ ਫਜਰ ਦੀ ਨਮਾਜ਼ ਪੜ੍ਹ ਲਈ, ਉਹ ਅੱਲਾਹ ਦੀ ਸੁਰੱਖਿਆ ਤੇ ਨਿਗਰਾਨੀ ਵਿੱਚ ਹੁੰਦਾ ਹੈ; ਅੱਲਾਹ ਤਆਲਾ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੀ ਮਦਦ ਹੈ। ਫੇਰ ਆਪ ﷺ ਨੇ ਇਸ ਅਹਦ (ਵਾਅਦੇ) ਨੂੰ ਤੋੜਣ ਤੋਂ ਮਨਾਹ ਕਰ ਦਿੱਤਾ, ਜਿਸ ਦਾ ਇੱਕ ਰੂਪ ਇਹ ਹੈ ਕਿ ਫਜਰ ਦੀ ਨਮਾਜ਼ ਨੂੰ ਛੱਡ ਦਿੱਤਾ ਜਾਵੇ ਅਤੇ ਦੂਜਾ ਰੂਪ ਇਹ ਹੈ ਕਿ ਫਜਰ ਦੀ ਨਮਾਜ਼ ਪੜ੍ਹਨ ਵਾਲੇ ਵਿਅਕਤੀ ਨੂੰ ਨੁਕਸਾਨ ਪਹੁੰਚਾਇਆ ਜਾਵੇ ਜਾਂ ਉਸ 'ਤੇ ਜ਼ੁਲਮ ਕੀਤਾ ਜਾਵੇ। ਜਿਸ ਨੇ ਅਜਿਹਾ ਕੀਤਾ, ਉਸ ਨੇ ਅੱਲਾਹ ਦੀ ਸੁਰੱਖਿਆ ਨੂੰ ਭੰਗ ਕਰ ਦਿੱਤਾ ਅਤੇ ਇਸ ਸਖ਼ਤ ਚੇਤਾਵਨੀ ਦਾ ਹੱਕਦਾਰ ਬਣ ਗਿਆ ਕਿ ਅੱਲਾਹ ਉਸ ਨੂੰ ਆਪਣੇ ਹੱਕ ਵਿੱਚ ਕੋਤਾਹੀ (ਲਾਪਰਵਾਹੀ) ਕਰਨ ਦੇ ਕਾਰਨ ਸੱਦੇ ਅਤੇ ਜਿਸ ਨੂੰ ਅੱਲਾਹ ਸੱਦੇਗਾ, ਉਸਨੂੰ ਫੜ ਹੀ ਲਵੇਗਾ। ਫੇਰ ਉਸ ਨੂੰ ਉਸਦੇ ਮੂੰਹ ਦੇ ਬਲ ਜਹੰਨਮ ਦੀ ਅੱਗ ਵਿੱਚ ਸੁੱਟ ਦੇਵੇਗਾ।

فوائد الحديث

ਫਜਰ ਦੀ ਨਮਾਜ਼ ਦੀ ਅਹਿਮੀਅਤ ਅਤੇ ਫ਼ਜ਼ੀਲਤ (ਮਹੱਤਵ)।

ਇਸ ਹਦੀਸ ਵਿੱਚ ਫਜਰ ਦੀ ਨਮਾਜ਼ ਪੜ੍ਹਨ ਵਾਲੇ ਨੂੰ ਨੁਕਸਾਨ ਪਹੁੰਚਾਉਣ ਜਾਂ ਉਸ ਨਾਲ ਬੁਰਾ ਸਲੂਕ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।

ਅੱਲਾਹ ਤਆਲਾ ਆਪਣੇ ਨੇਕ ਬੰਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਬਦਲਾ ਲੈਂਦਾ ਹੈ।

التصنيفات

Virtue of Prayer